ਰਿਲਾਇੰਸ ਨੇ ਕੁਦਰਤੀ ਗੈਸ ਦੇ ਮੁੱਲ ’ਚ ਕੀਤੀ 7 ਫੀਸਦੀ ਦੀ ਕਟੌਤੀ

11/11/2019 1:37:59 AM

ਨਵੀਂ ਦਿੱਲੀ (ਭਾਸ਼ਾ)-ਰਿਲਾਇੰਸ ਇੰਡਸਟਰੀਜ਼ ਨੇ ਕੁਦਰਤੀ ਗੈਸ ਦੇ ਮੁੱਲ ’ਚ ਕਰੀਬ 7 ਫੀਸਦੀ ਦੀ ਕਟੌਤੀ ਕੀਤੀ ਹੈ। ਕੀਮਤਾਂ ’ਚ ਇਹ ਕਟੌਤੀ ਬੰਗਾਲ ਦੀ ਖਾੜੀ ਸਥਿਤ ਕੇ. ਜੀ.-ਡੀ6 ਬਲਾਕ ’ਚ ਨਵੇਂ ਫੀਲਡਾਂ ਤੋਂ ਉਤਪਾਦਿਤ ਗੈਸ ਲਈ ਹੈ। ਫਰਟੀਲਾਈਜ਼ਰ ਪਲਾਂਟਾਂ ਵਰਗੇ ਗਾਹਕਾਂ ਦੇ ਉੱਚ ਆਧਾਰ ਮੁੱਲ ਦੇ ਵਿਰੋਧ ਨੂੰ ਵੇਖਦੇ ਹੋਏ ਕੰਪਨੀ ਨੇ ਇਹ ਕਦਮ ਚੁੱਕਿਆ ਹੈ।

ਰਿਲਾਇੰਸ ਅਤੇ ਉਸ ਦੀ ਭਾਗੀਦਾਰ ਬ੍ਰਿਟੇਨ ਦੀ ਬੀ. ਪੀ. ਪੀ. ਐੱਲ. ਸੀ. ਨੇ 50 ਲੱਖ ਘਣਮੀਟਰ ਰੋਜ਼ਾਨਾ ਗੈਸ ਲਈ ਸੰਭਾਵਿਕ ਗਾਹਕਾਂ ਤੋਂ ਬੋਲੀਆਂ ਮੰਗਾਈਆਂ ਸਨ। ਕੰਪਨੀ ਦੀ 2020 ਦੇ ਵਿਚਕਾਰ ਤੋਂ ਕੇ. ਜੀ.-ਡੀ5 ਫੀਲਡ ’ਚ ਆਰ. ਸੰਕੁਲ ਫੀਲਡ ਤੋਂ ਇਹ ਗੈਸ ਉਤਪਾਦਿਤ ਕਰਨ ਦੀ ਯੋਜਨਾ ਹੈ। ਬੋਲੀਦਾਤਾਵਾਂ ਨੂੰ ਗੈਸ ਲਈ ਮੁੱਲ, ਸਪਲਾਈ ਮਿਆਦ ਅਤੇ ਜ਼ਰੂਰੀ ਮਾਤਰਾ ਬਾਰੇ ਦੱਸਣ ਲਈ ਕਿਹਾ ਗਿਆ ਸੀ। ਮੁੱਲ ਮਿਤੀ (ਡੇਟਿਡ) ਬਰੇਂਟ ਕਰੂਡ ਦੀ ਦਰ ਦੇ ਫੀਸਦੀ ਦੇ ਰੂਪ ’ਚ ਦੱਸਣ ਲਈ ਕਿਹਾ ਗਿਆ ਸੀ।

Karan Kumar

This news is Content Editor Karan Kumar