ਇੰਡੀਅਨ ਆਇਲ ਨੂੰ ਪਛਾੜ ਰਿਲਾਇੰਸ ਬਣੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ, 10 ਸਾਲਾਂ ਤੋਂ ਸੀ ਕਾਬਜ਼

12/16/2019 6:39:00 PM

ਨਵੀਂ ਦਿੱਲੀ — ਰਿਟੇਲ ਅਤੇ ਟੈਲੀਕਾਮ ਸੈਕਟਰ 'ਚ ਆਪਣੀ ਧਾਕ ਜਮਾਉਣ ਤੋਂ ਬਾਅਦ ਹੁਣ ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ(RIL) ਫਾਰਚੂਨ ਇੰਡੀਆ 500(Fortune India 500) ਸੂਚੀ 'ਚ ਆਪਣਾ ਨਾਂ ਪਹਿਲੇ ਸਥਾਨ 'ਤੇ ਦਰਜ ਕਰਵਾਉਣ 'ਚ ਕਾਮਯਾਬ ਹੋਈ ਹੈ। ਇਸ ਤੋਂ ਪਹਿਲਾਂ ਲਗਾਤਾਰ 10 ਸਾਲ ਤੱਕ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਲਿਮਟਿਡ ਦਾ ਪਹਿਲੇ ਸਥਾਨ 'ਤੇ ਕਬਜ਼ਾ ਰਿਹਾ ਸੀ। ਵਿੱਤੀ ਸਾਲ 2018-19 'ਚ ਰਿਲਾਇੰਸ ਨੂੰ 5.81 ਲੱਖ ਕਰੋੜ ਦੀ ਆਮਦਨ ਹੋਈ ਹੈ।

ਟਾਪ 14 'ਚ ਸ਼ਾਮਲ ਰਹੀਆਂ ਇਨ੍ਹਾਂ ਕੰਪਨੀਆਂ ਦਾ Fortune India 500 ਸੂਚੀ 'ਚ ਸਥਾਨ

ਦਰਜਾ                          ਕੰਪਨੀ

1                    ਰਿਲਾਇੰਸ ਇੰਡਸਟਰੀਜ਼ ਲਿਮਟਿਡ
2                    ਇੰਡੀਅਨ ਆਇਲ ਲਿਮਟਿਡ
3                    ONGC
4                    ਭਾਰਤੀ ਸਟੇਟ ਬੈਂਕ(SBI)
5                    ਟਾਟਾ ਮੋਟਰਸ
6                    ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ
7                    ਰਾਜੇਸ਼ ਐਕਸਪੋਰਟ
8                   ਟਾਟਾ ਸਟੀਲ
9                   ਕੋਲ ਇੰਡੀਆ
10                 ਟੀ.ਸੀ.ਐਸ.(TCS)
11                 ਲਾਰਸਨ ਐਂਡ ਟੁਰਬੋ (L&T)
12                 ਆਈ.ਸੀ.ਆਈ.ਸੀ.ਆਈ. ਬੈਂਕ (ICICI Bank)
13                ਹਿੰਡਾਲਕੋ ਇੰਡਸਟਰੀਜ਼
14                ਐਚ.ਡੀ.ਐਫ.ਸੀ.(HDFC) ਬੈਂਕ

ਇਸ ਤੋਂ ਇਲਾਵਾ ਵੇਦਾਂਤਾ ਲਿਮਟਿਡ ਇਸ ਸਾਲ ਤਿੰਨ ਸਥਾਨ ਫਿਸਲ ਕੇ 18 ਵੇਂ ਸਥਾਨ 'ਤੇ ਪਹੁੰਚ ਗਈ।

ਰਿਲਾਇੰਸ ਦੀ ਆਮਦਨ 'ਚ 41 ਫੀਸਦੀ ਤੱਕ ਦਾ ਵਾਧਾ

ਫਾਰਚੂਨ ਨੇ ਦੱਸਿਆ ਕਿ ਰਿਲਾਇੰਸ ਦੀ ਆਮਦਨ 'ਚ 41 ਫੀਸਦੀ ਤੱਕ ਦਾ ਵਾਧਾ ਹੋਇਆ ਹੈ ਜਿਹੜਾ ਕਿ ਇੰਡੀਅਨ ਆਇਲ ਦੀ ਆਮਦਨ ਤੋਂ 8.4 ਫੀਸਦੀ ਜ਼ਿਆਦਾ ਹੈ। ਇੰਡੀਅਨ ਆਇਲ ਦੀ ਆਮਦਨ 26.6 ਫੀਸਦੀ ਵਧ ਕੇ 5.36 ਲੱਕ ਕਰੋੜ ਰੁਪਏ ਰਹੀ । ਰਿਲਾਇੰਸ ਦਾ ਮੁਨਾਫਾ ਵੀ ਇੰਡੀਅਨ ਆਇਲ ਤੋਂ ਦੁੱਗਣਾ ਕਰੀਬ 39588 ਕਰੋੜ ਰੁਪਏ ਰਿਹਾ । ਇਸ ਸੂਚੀ 'ਚ ਸ਼ਾਮਲ ਸਾਰੀਆਂ ਕੰਪਨੀਆਂ ਦੀ ਔਸਤ ਆਮਦਨ 'ਚ ਕਰੀਬ 9.53 ਫੀਸਦੀ ਅਤੇ ਮੁਨਾਫੇ 'ਚ 11.8 ਫੀਸਦੀ ਤੱਕ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਦੂਜੇ ਪਾਸੇ ਇਸ ਸੂਚੀ ਵਿਚੋਂ 57 ਕੰਪਨੀਆਂ ਬਾਹਰ ਹੋ ਗਈਆਂ ਹਨ।

 


Related News