ਰਿਲਾਇੰਸ ਹੈਲਥ ਇੰਸ਼ੋਰੈਂਸ ਨਹੀਂ ਵੇਚ ਸਕੇਗੀ ਨਵੀਂ ਬੀਮਾ ਪਾਲਿਸੀ

11/07/2019 8:54:34 PM

ਨਵੀਂ ਦਿੱਲੀ (ਭਾਸ਼ਾ)-ਭਾਰਤੀ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਟੀ (ਇਰਡਾ) ਨੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਹੈਲਥ ਇੰਸ਼ੋਰੈਂਸ ਨੂੰ ਨਵੀਂ ਬੀਮਾ ਪਾਲਿਸੀ ਵੇਚਣ ਤੋਂ ਰੋਕ ਦਿੱਤਾ ਹੈ। ਅਥਾਰਟੀ ਨੇ ਕੰਪਨੀ ਦੀ ਖ਼ਰਾਬ ਵਿੱਤੀ ਹਾਲਤ ਨੂੰ ਵੇਖਦਿਆਂ ਇਹ ਕਦਮ ਚੁੱਕਿਆ ਹੈ। ਰੈਗੂਲੇਟਰ ਨੇ ਰਿਲਾਇੰਸ ਹੈਲਥ ਇੰਸ਼ੋਰੈਂਸ ਨੂੰ ਆਪਣੀਆਂ ਪੂਰੀਆਂ ਵਿੱਤੀ ਜਾਇਦਾਦਾਂ ਸਮੇਤ ਮੌਜੂਦਾ ਬੀਮਾ ਦੇਣਦਾਰੀਆਂ ਰਿਲਾਇੰਸ ਜਨਰਲ ਇੰਸ਼ੋਰੈਂਸ ਨੂੰ ਟਰਾਂਸਫਰ ਕਰਨ ਲਈ ਵੀ ਕਿਹਾ ਹੈ।


Karan Kumar

Content Editor

Related News