ਰਿਲਾਇੰਸ ਨੂੰ ਇਕ ਨਵੀਂ ਊਰਜਾ ਕੰਪਨੀ ’ਚ ਤਬਦੀਲ ਕਰਨ ਲਈ 15 ਸਾਲ ਦੀ ਯੋਜਨਾ

08/10/2020 12:55:16 AM

ਨਵੀਂ ਦਿੱਲੀ (ਭਾਸ਼ਾ) -ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਖੁਦ ਨੂੰ ਇਕ ਨਵੀਂ ਊਰਜਾ ਕੰਪਨੀ ’ਚ ਤਬਦੀਲ ਕਰਨ ਲਈ 15 ਸਾਲ ਦੀ ਯੋਜਨਾ ਬਣਾਈ ਹੈ, ਜਿਸ ਦਾ ਮਕਸਦ ਕਾਰਬਨਡਾਈਆਕਸਾਈਡ ਨੂੰ ਰੀਸਾਈਕਲਿੰਗ ਕਰਨਾ ਅਤੇ ਪਲਾਸਟਿਕ ਕੂੜੇ ਦਾ ਵੈਲਿਊ ਐਡੀਸ਼ਨ ਕਰਨਾ ਅਤੇ ਸਵੱਛ ਅਤੇ ਠੀਕ ਕੀਮਤ ਵਾਲੇ ਊਰਜਾ ਸਾਧਨਾਂ ਨੂੰ ਬੜ੍ਹਾਵਾ ਦੇਣਾ ਹੈ।

ਬੋਫਾ ਸਕਿਓਰਿਟੀਜ਼ ਦੀ ਇਕ ਰਿਪੋਰਟ ਮੁਤਾਬਕ ਤੇਲ ਨਾਲ ਰਸਾਇਣ ਕਾਰੋਬਾਰ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਹਾਲ ਦੇ ਦਿਨਾਂ ’ਚ ਖਪਤਕਾਰ ਕਾਰੋਬਾਰ ’ਤੇ ਖਾਸ ਧਿਆਨ ਦੇ ਰਹੀਆਂ ਹਨ ਪਰ ਰਿਲਾਇੰਸ ਦਾ ਤੇਲ ਨਾਲ ਰਸਾਇਣ (ਓ. ਟੂ. ਸੀ.) ਕਾਰੋਬਾਰ ਲਗਾਤਾਰ ਆਜ਼ਾਦ ਨਗਦੀ ਪ੍ਰਵਾਹ ਪੈਦਾ ਕਰਨ ’ਚ ਸਫਲ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜਦੋਂ ਤੱਕ ਮੰਗ ਆਮ ਨਹੀਂ ਹੋ ਜਾਂਦੀ ਆਰ. ਆਈ. ਐੱਲ. ਕੱਚੇ ਮਾਲ ਦੀ ਪ੍ਰਾਸੈਸਿੰਗ ਦਾ ਪ੍ਰਵਾਹ ਵਧ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪੈਟਰੋਰਸਾਇਣ ਏਕੀਕਰਣ ਦਾ ਲਾਭ ਚੁੱਕਦੇ ਹੋਏ ਲਾਗਤ ’ਤੇ ਧਿਆਨ ਦੇ ਰਹੀ ਹੈ ਅਤੇ ਘਰੇਲੂ ਈਂਧਣ ਮਾਰਕੀਟਿੰਗ ’ਤੇ ਖਾਸ ਜ਼ੋਰ ਦੇ ਰਹੀ ਹੈ।

Karan Kumar

This news is Content Editor Karan Kumar