ਨਿੱਜੀ ਟਰੇਨਾਂ ਦੇ ਸੰਚਾਲਨ ਲਈ ਰੈਗੂਲੇਟਰੀ ਦੀ ਮੰਗ

03/13/2020 4:10:20 PM

ਨਵੀਂ ਦਿੱਲੀ—ਦੇਸ਼ 'ਚ 110 ਤੋਂ ਜ਼ਿਆਦਾ ਨਿੱਜੀ ਟਰੇਨਾਂ ਦੇ ਸੰਚਾਲਨ ਦੀ ਯੋਜਨਾ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਇਨ੍ਹਾਂ ਟਰੇਨਾਂ ਲਈ ਰੈਗੂਲੇਟਰੀ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ। ਡੀ.ਐੱਮ.ਕੇ. ਮੈਂਬਰ ਤਿਰੂਚੀ ਸ਼ਿਵਾ ਨੇ ਕਿਹਾ ਕਿ ਭਾਰਤੀ ਰੇਲ ਦੇ ਨਿੱਜੀਕਰਨ ਦੀ ਸ਼ੁਰੂਆਤ ਹੋ ਗਈ ਹੈ। ਅਗਲੇ ਕੁਝ ਸਾਲਾਂ 'ਚ ਭਾਰਤੀ ਰੇਲਵੇ ਦੀ ਸਥਿਤੀ ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਵਰਗੀ ਹੋ ਗਈ ਹੈ ਅਤੇ ਫਿਰ ਇਸ ਦਾ ਪੂਰਾ ਨਿੱਜੀਕਰਨ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਰੇਲ ਦੁਨੀਆ ਦਾ ਸਭ ਤੋਂ ਵੱਡਾ ਕੁੱਲ ਨੈੱਟਵਰਕ ਹੈ ਪਰ ਹੁਣ ਨਿੱਜੀ ਟਰੇਨਾਂ ਦਾ ਸੰਚਾਲਨ ਦੇ ਮਾਧਿਅਮ ਨਾਲ ਇਸ ਦਾ ਨਿੱਜੀਕਰਨ ਸ਼ੁਰੂ ਕੀਤਾ ਗਿਆ ਹੈ। ਨਿੱਜੀ ਟ੍ਰੇਨਾਂ ਦਾ ਸੰਚਾਲਨ ਕਰਨ ਵਾਲਿਆਂ ਨੂੰ ਵੀ ਸਰਕਾਰ ਹੀ ਵੇਤਨ ਭੱਤਾ ਦੇਵੇਗੀ ਜਦੋਂਕਿ ਸੰਚਾਲਨ ਕਰਨ ਵਾਲੇ ਇਸ ਦਾ ਉੱਚਾ ਕਿਰਾਇਆ ਤੈਅ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਿੱਜੀ ਖੇਤਰ ਦੀ ਟ੍ਰੇਨ ਅਮੀਰਾ ਲਈ ਅਤੇ ਸਰਕਾਰ ਟਰੇਨ ਗਰੀਬਾਂ ਲਈ ਹੋ ਜਾਵੇ ਕਿਉਂਕਿ ਨਿੱਜੀ ਟਰੇਨਾਂ ਦਾ ਕਿਰਾਇਆ ਬਹੁਤ ਜ਼ਿਆਦਾ ਹੈ। ਇਨ੍ਹਾਂ ਟਰੇਨਾਂ ਦੇ ਸੰਚਾਲਨ ਲਈ ਰੈਗੂਲੇਟਰੀ ਬਣਾਏ ਜਾਣ ਦੀ ਲੋੜ ਹੈ ਜੋ ਕਿਰਾਏ ਦੇ ਨਾਲ ਹੀ ਸਭ ਲੋੜ ਦੀਆਂ ਗੱਲਾਂ 'ਤੇ ਧਿਆਨ ਦੇ ਸਕਣ।

Aarti dhillon

This news is Content Editor Aarti dhillon