ਕੱਪੜਾ ਖੇਤਰ ਲਈ ਬਜਟ ਵੰਡ ''ਚ ਕਮੀ

02/03/2019 3:21:51 PM

ਨਵੀਂ ਦਿੱਲੀ—ਵਿੱਤੀ ਮੰਤਰੀ ਪੀਊਸ਼ ਗੋਇਲ ਨੇ ਸਾਲ 2019-20 ਦੇ ਅੰਤਰਿਮ ਬਜਟ 'ਚ ਕੱਪੜਾ ਮੰਤਰਾਲੇ ਲਈ ਵੰਡ ਨੂੰ 16.01 ਫੀਸਦੀ ਘਟਾ ਕੇ 5,831.48 ਕਰੋੜ ਰੁਪਏ ਕਰ ਦਿੱਤਾ ਹੈ। ਸੰਸਦ 'ਚ ਸ਼ੁੱਕਰਵਾਰ ਨੂੰ ਪੇਸ਼ ਬਜਟ ਦਸਤਾਵੇਜ਼ 'ਚ ਸਾਲ 2018-19 ਲਈ ਕੱਪੜਾ ਮੰਤਰਾਲੇ ਦੇ ਸੋਧੇ ਹੋਏ ਖਰਚ ਨੂੰ ਘਟਾ ਕੇ 6,943.26 ਕਰੋੜ ਰੁਪਏ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਬਜਟ ਦੇ ਮੁੱਲ ਪ੍ਰਸਤਾਵ 'ਚ ਕੱਪੜਾ ਖੇਤਰ ਦੇ ਵੱਖ-ਵੱਖ ਪ੍ਰੋਗਰਾਮਾਂ ਅਤੇ ਯੋਜਨਾਵਾਂ ਲਈ 7,147.73 ਕਰੋੜ ਰੁਪਏ ਦਾ ਵੰਡ ਕੀਤਾ ਗਿਆ ਸੀ। ਕਨਫੈਡਰੇਸ਼ਨ ਆਫ ਇੰਡੀਅਨ ਟੈਕਸਟਾਈਲ ਇੰਡਸਟਰੀ ਦੇ ਚੇਅਰਮੈਨ ਸੰਜੇ ਜੈਨ ਨੇ ਕਿਹਾ ਕਿ ਏ.ਟੀ.ਯੂ.ਐੱਫ. ਅਤੇ ਆਰ.ਓ.ਐੱਸ.ਐੱਲ. ਯੋਜਨਾਵਾਂ ਦੇ ਲਈ ਘੱਟ ਵੰਡ ਚਿੰਤਾ ਦੀ ਗੱਲ ਹੈ ਕਿਉਂਕਿ ਇਹ ਯੋਜਨਾਵਾਂ ਦੇ ਲਿਹਾਜ਼ ਨਾਲ ਕਾਫੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਅੰਤਰਿਮ ਬਜਟ ਹੈ। ਇਸ ਲਈ ਸਾਨੂੰ ਉਮੀਦ ਹੈ ਕਿ ਇਨ੍ਹਾਂ ਯੋਜਨਾਵਾਂ ਲਈ ਜ਼ਿਆਦਾ ਧਨ ਜਾਰੀ ਕੀਤਾ ਜਾਵੇਗਾ।

Aarti dhillon

This news is Content Editor Aarti dhillon