ਅਪ੍ਰੈਲ-ਸਤੰਬਰ ’ਚ ਗੱਡੀਆਂ ਦੀ ਰਿਕਾਰਡ ਪੱਧਰ ''ਤੇ ਹੋਈ ਵਿਕਰੀ, ਰਜਿਸਟ੍ਰੇਸ਼ਨ ’ਚ 3 ਪਹੀਆ ਵਾਹਨ ਸਭ ਤੋਂ ਅੱਗੇ

10/13/2023 10:03:47 AM

ਨਵੀਂ ਦਿੱਲੀ (ਭਾਸ਼ਾ)– ਦੇਸ਼ ਵਿੱਚ ਗੱਡੀਆਂ ਦੀ ਪ੍ਰਚੂਨ ਵਿਕਰੀ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ ਚੰਗੀ ਰਹੀ। ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ 2023) ਵਿੱਚ ਵਿਕਰੀ ਵਿੱਚ ਸਾਲਾਨਾ ਆਧਾਰ ’ਤੇ 9 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਆਟੋ ਡੀਲਰਾਂ ਦੀ ਸੰਸਥਾ ਫਾਡਾ ਨੇ ਇਹ ਜਾਣਕਾਰੀ ਦਿੱਤੀ ਹੈ। ਅਜਿਹਾ ਯਾਤਰੀ ਵਾਹਨ ਅਤੇ ਤਿੰਨ ਪਹੀਆ ਵਾਹਨਾਂ ਦੀ ਧਮਾਕੇਦਾਰ ਵਿਕਰੀ ਦੇ ਦਮ ’ਤੇ ਹੋ ਸਕਿਆ। ਇਸ ਦੌਰਾਨ ਸਭ ਤੋਂ ਵੱਧ ਰਜਿਸਟ੍ਰੇਸ਼ਨ ਤਿੰਨ ਪਹੀਆ ਵਾਹਨਾਂ ਦੀ ਹੋਈ ਹੈ। ਇਸ ਵਿੱਤੀ ਸਾਲ ਵਿੱਚ ਅਪ੍ਰੈਲ-ਸਤੰਬਰ ਵਿੱਚ ਵਾਹਨਾਂ ਦੀ ਵਿਕਰੀ ਵਧ ਕੇ 1,10,79,116 ਇਕਾਈ ਹੋ ਗਈ, ਜਦ ਕਿ 2022-23 ਵਿੱਤੀ ਸਾਲ ਦੀ ਇਸੇ ਮਿਆਦ ਵਿੱਚ ਇਹ 1,01,79,072 ਇਕਾਈ ਸੀ।

ਇਹ ਵੀ ਪੜ੍ਹੋ - ਗੌਤਮ ਅਡਾਨੀ ਨੂੰ ਪਛਾੜ ਮੁੜ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ, ਜਾਣੋ ਕੁੱਲ ਜਾਇਦਾਦ

ਸਾਰੀਆਂ ਸ਼੍ਰੇਣੀਆਂ ’ਚ ਸਾਲਾਨਾ ਆਧਾਰ ’ਤੇ ਵਾਧਾ
ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਦੇ ਮੁਖੀ ਮਨੀਸ਼ ਰਾਜ ਸਿੰਘਾਨੀਆ ਨੇ ਦੱਸਿਆ ਕਿ ਵਿੱਤੀ ਸਾਲ 2023-24 ਦੀ ਪਹਿਲੀ ਛਿਮਾਹੀ ਵਿੱਚ ਗੱਡੀਆਂ ਦੀ ਵਿਕਰੀ ਵਿੱਚ ਲਚਕਤਾ ਰਹੀ, ਜਿਸ ਨਾਲ ਕੁੱਲ ਪ੍ਰਚੂਨ ਵਾਹਨਾਂ ਦੀ ਵਿਕਰੀ ਵਿੱਚ ਸਾਲਾਨਾ ਆਧਾਰ ’ਤੇ 9 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਮੀਖਿਆ ਅਧੀਨ ਮਿਆਦ ਵਿੱਚ ਸਾਰੀਆਂ ਕੈਟਾਗਰੀ ਵਿੱਚ ਸਾਲਾਨਾ ਆਧਾਰ ’ਤੇ ਗ੍ਰੋਥ ਦਰਜ ਕੀਤੀ ਗਈ, ਜਿਸ ਵਿੱਚ ਤਿੰਨ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਵਿੱਚ ਵੱਧ ਤੋਂ ਵੱਧ ਗ੍ਰੋਥ ਦੇਖੀ ਗਈ।

ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ
ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ ਯਾਤਰੀ ਵਾਹਨਾਂ (ਪੀ. ਵੀ.) ਦੀ ਪ੍ਰਚੂਨ ਵਿਕਰੀ 6 ਫ਼ੀਸਦੀ ਵਧ ਕੇ 18,08,311 ਇਕਾਈ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ਵਿੱਚ 17,02,905 ਯੂਨਿਟ ਸੀ। ਸਿੰਘਾਨੀਆ ਨੇ ਕਿਹਾ ਕਿ ਇਸ ਵਿੱਚ ਨਾ ਸਿਰਫ਼ ਸਾਲਾਨਾ ਆਧਾਰ ’ਤੇ 6 ਫ਼ੀਸਦੀ ਦਾ ਵਾਧਾ ਹੋਇਆ ਸਗੋਂ ਰਿਕਾਰਡ ਪ੍ਰਚੂਨ ਵਿਕਰੀ 18,08,311 ਯੂਨਿਟ ਦੇ ਹੁਣ ਤੱਕ ਦੇ ਉੱਚ ਪੱਧਰ ’ਤੇ ਪੁੱਜ ਗਈ। ਇਹ ਵਿੱਤੀ ਸਾਲ 2022-23 ਦੀ ਪਹਿਲੀ ਛਿਮਾਹੀ ਦੇ 17,02,905 ਯੂਨਿਟ ਦੇ ਪਿਛਲੇ ਰਿਕਾਰਡ ਨੂੰ ਵੀ ਪਾਰ ਕਰ ਗਈ।

ਇਹ ਵੀ ਪੜ੍ਹੋ - ਸੋਨਾ ਖ਼ਰੀਦਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, ਘਟੀਆਂ ਕੀਮਤਾਂ, ਜਾਣੋ ਅੱਜ ਦਾ ਭਾਅ

ਤਿੰਨ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ 66 ਫ਼ੀਸਦੀ ਵਧੀ
ਲਗਾਤਾਰ ਦੋ ਵਿੱਤੀ ਸਾਲਾਂ ਵਿੱਚ ਯਾਤਰੀ ਵ੍ਹੀਕਲਸ ਸੈਗਮੈਂਟ ਦੀ ਲਗਾਤਾਰ ਗ੍ਰੋਥ ਬਾਜ਼ਾਰ ਦੀ ਪਾਜ਼ੇਟਿਵ ਪ੍ਰਤੀਕਿਰਿਆ ਦਾ ਸਬੂਤ ਹੈ। ਅਪ੍ਰੈਲ-ਸਤੰਬਰ ਮਿਆਦ ’ਚ ਤਿੰਨ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ 66 ਫ਼ੀਸਦੀ ਵਧ ਕੇ 5,33,353 ਇਕਾਈ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿੱਚ 3,21,964 ਇਕਾਈ ਸੀ। ਪਹਿਲੀ ਛਿਮਾਹੀ ਵਿੱਚ ਦੋ ਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ ਸਾਲਾਨਾ ਆਧਾਰ 7 ਫ਼ੀਸਦੀ ਵਧ ਕੇ 78,28,015 ਇਕਾਈ ਹੋ ਗਈ। ਕਮਰਸ਼ੀਅਲ ਗੱਡੀਆਂ ਦੀ ਵਿਕਰੀ ਵਧ ਕੇ 4,65,097 ਯੂਨਿਟ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ 4,50,458 ਯੂਨਿਟ ਤੋਂ 3 ਫ਼ੀਸਦੀ ਵੱਧ ਹੈ। ਅਪ੍ਰੈਲ-ਸਤੰਬਰ ਵਿੱਚ ਟਰੈਕਟਰ ਰਜਿਸਟ੍ਰੇਸ਼ਨ ਸਾਲਾਨਾ ਆਧਾਰ ’ਤੇ 14 ਫ਼ੀਸਦੀ ਵਧ ਕੇ 4,44,340 ਇਕਾਈ ਹੋ ਗਈ।

ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur