ਰੁਪਏ 'ਚ ਰਿਕਾਰਡ ਗਿਰਾਵਟ, ਡਾਲਰ ਦੇ ਮੁਕਾਬਲੇ ਪਹਿਲੀ ਵਾਰ 78 ਦੇ ਹੇਠਾਂ ਖਿਸਕਿਆ ਰੁਪਿਆ

06/13/2022 10:05:49 AM

ਨਵੀਂ ਦਿੱਲੀ- ਭਾਰਤੀ ਮੁਦਰਾ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਸੋਮਵਾਰ ਨੂੰ ਵੱਡੀ ਕਮਜ਼ੋਰੀ ਦੇਖਣ ਨੂੰ ਮਿਲੀ। ਰੁਪਿਆ ਆਪਣੇ ਆਲ ਟਾਈਮ ਲੋ ਨੂੰ ਛੂਹ ਗਿਆ। ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਰੁਪਿਆ 78 ਦੇ ਹੇਠਾਂ ਫਿਸਲਿਆ ਹੈ। ਘਰੇਲੂ ਸਟਾਕ ਮਾਰਕੀਟ 'ਚ ਕਮਜ਼ੋਰੀ ਦੇ ਰੁਖ, ਵਿਦੇਸ਼ੀ ਫੰਡ ਦੀ ਲਗਾਤਾਰ ਨਿਕਾਸੀ ਅਤੇ ਅਮਰੀਕੀ ਡਾਲਰ 'ਚ ਲਗਾਤਾਰ ਮਜ਼ਬੂਤੀ ਨਾਲ ਅੱਜ ਰੁਪਏ 'ਚ 43 ਪੈਸੇ ਦੀ ਗਿਰਾਵਟ ਆਈ ਹੈ। ਵਿਦੇਸ਼ੀ ਨਿਵੇਸ਼ਕਾਂ ਦੀ ਭਾਰੀ ਬਿਕਵਾਲੀ ਅਤੇ ਅਮਰੀਕਾ 'ਚ ਮਹਿੰਗਾਈ ਦਰ ਦੇ ਅੰਕੜਿਆਂ ਨਾਲ ਡਾਲਰ ਦੇ ਮੁਕਾਬਲੇ ਰੁਪਏ 'ਚ ਇੰਡੀ ਵੱਡੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : BMW ਕਾਰ ਜਦੋਂ ਬਣ ਗਈ ਅੱਗ ਦਾ ਗੋਲਾ, ਡਰਾਈਵਰ ਨੇ ਛਾਲ ਮਾਰ ਕੇ ਬਚਾਈ ਜਾਨ

ਇਸ ਲਈ ਕਮਜ਼ੋਰ ਹੋ ਰਿਹੈ ਰੁਪਿਆ
ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸੇਜ਼ ਦੇ ਫਾਰੈਕਸ ਐਂਡ ਬੁਲੀਅਨ ਐਨਾਲਿਸਟ ਗੌਰਾਂਗ ਸੋਮਈਆ ਦਾ ਕਹਿਣਾ ਹੈ ਕਿ ਡਾਲਰ 'ਚ ਆ ਰਹੀ ਮਜ਼ਬੂਤੀ ਅਤੇ ਗਲੋਬਲ ਕਰੂਡ ਕੀਮਤਾਂ 'ਚ ਤੇਜ਼ੀ ਕਾਰਨ ਰੁਪਏ 'ਚ ਲਗਾਤਾਰ ਗਿਰਾਵਟ ਹੈ। ਪਿਛਲੇ ਹਫ਼ਤੇ ਘਰੇਲੂ ਮੋਰਚੇ ਅਤੇ ਅਮਰੀਕਾ 'ਚ ਮਹਿੰਗਾਈ ਦੇ ਅੰਕੜਿਆਂ ਨੇ ਬਜ਼ਾਰ ਦਾ ਸੈਂਟੀਮੈਂਟ ਹੋਰ ਵਿਗਾੜ ਦਿੱਤਾ ਹੈ। ਸੋਮਈਆ ਦਾ ਕਹਿਣਾ ਹੈ ਕਿ ਅਮਰੀਕੀ ਡਾਲਰ 'ਚ ਹਾਲੇ ਮਜ਼ਬੂਤੀ ਬਣੀ ਰਹਿਣ ਦੀ ਉਮੀਦ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News