ਦੁਨੀਆ ਭਰ ਦੇ ਇਨ੍ਹਾਂ ਦੇਸ਼ਾਂ ’ਤੇ ਮੰਡਰਾ ਰਹੇ ਮੰਦੀ ਦੇ ਬੱਦਲ, 800 ਤੋਂ ਜ਼ਿਆਦਾ ਕੰਪਨੀਆਂ ਦਾ ਨਿਕਲਿਆ ਦੀਵਾਲਾ

03/21/2024 12:49:31 PM

ਨਵੀਂ ਦਿੱਲੀ (ਇੰਟ.) - ਭਾਰਤ ਨਾਲ ਪੰਗਾ ਕੈਨੇਡਾ ਨੂੰ ਇੰਨਾ ਮਹਿੰਗਾ ਪਿਆ ਕਿ ਉਸ ਦਾ ਹੁਣ ਦੀਵਾਲਾ ਨਿਕਲ ਗਿਆ ਹੈ। ਆਲਮ ਇਹ ਹੈ ਕਿ ਹੁਣ ਕੈਨੇਡਾ ’ਚ ਵੀ ਮੰਦੀ ਦੇ ਬੱਦਲ ਮੰਡਰਾਉਣ ਲੱਗੇ ਹਨ। ਬ੍ਰਿਟੇਨ ਸਮੇਤ ਦੁਨੀਆ ਦੇ ਕਈ ਵੱਡੇ ਦੇਸ਼ ਇਸ ਸਮੇਂ ਮੰਦੀ ਦੀ ਲਪੇਟ ’ਚ ਹਨ। ਦੁਨੀਆ ਦੀ ਚੌਥੀ ਸਭ ਤੋਂ ਵੱਡੀ ਇਕਾਨਮੀ ਵਾਲਾ ਦੇਸ਼ ਜਾਪਾਨ ਵੀ ਇਸ ਨੂੰ ਨਹੀਂ ਬਚਾਅ ਸਕਿਆ। ਉਥੇ ਹੁਣ ਕੈਨੇਡਾ ਵੀ ਇਸ ਦੀ ਲਪੇਟ ’ਚ ਆ ਗਿਆ ਹੈ। ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਕ ਰਿਪੋਰਟ ਮੁਤਾਬਿਕ ਕੈਨੇਡਾ ’ਚ ਬੈਂਕਰਪਸੀ ਲਈ ਅਪਲਾਈ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ ਤੇਜ਼ੀ ਨਾਲ ਵੱਧੀ ਹੈ। ਇਕੱਲੇ ਜਨਵਰੀ ਦੇ ਮਹੀਨੇ ’ਚ ਹੀ 800 ਤੋਂ ਜ਼ਿਆਦਾ ਕੰਪਨੀਆਂ ਨੇ ਬੈਂਕਰਪਸੀ ਲਈ ਅਪਲਾਈ ਕੀਤਾ ਹੈ।

ਇਹ ਵੀ ਪੜ੍ਹੋ :  Infosys ਦੇ ਸੰਸਥਾਪਕ ਨਰਾਇਣ ਮੂਰਤੀ ਦਾ 4 ਮਹੀਨਿਆਂ ਦਾ ਪੋਤਾ ਬਣਿਆ ਸਭ ਤੋਂ ਛੋਟੀ ਉਮਰ ਦਾ ਕਰੋੜਪਤੀ

ਇਸ ਤੋਂ ਪਹਿਲਾਂ ਪਿਛਲੇ ਸਾਲ ਦੇਸ਼ ’ਚ ਬੈਂਕਰਪਸੀ ਫਾਈਲਿੰਗ ’ਚ ਕਰੀਬ 40 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਸੀ। ਹੁਣ ਜਿੰਨੀਆਂ ਕੰਪਨੀਆਂ ਬੈਂਕਰਪਸੀ ਲਈ ਅਪਲਾਈ ਕਰ ਰਹੀਆਂ ਹਨ, ਉਹ ਗਿਣਤੀ 13 ਸਾਲਾਂ ’ਚ ਸਭ ਤੋਂ ਜ਼ਿਆਦਾ ਹੈ।

ਕਿਉਂ ਹੋ ਰਿਹੈ ਅਜਿਹਾ?

ਦਰਅਸਲ, ਕੋਰੋਨਾ ਕਾਲ ਦੌਰਾਨ ਕੰਪਨੀਆਂ ਨੂੰ 45,000 ਡਾਲਰ ਦਾ ਵਿਆਜ ਮੁਕਤ ਲੋਨ ਦਿੱਤਾ ਗਿਆ ਸੀ, ਜਿਸ ਨੂੰ ਚੁਕਾਉਣ ਦੀ ਡੈੱਡਲਾਈਨ ਜਨਵਰੀ ’ਚ ਖਤਮ ਹੋਈ ਸੀ। ਕੈਨੇਡਾ ਦੀ ਜੀ. ਡੀ. ਪੀ. ’ਚ ਛੋਟੀਆਂ ਕੰਪਨੀਆਂ ਦੀ ਕਰੀਬ 33 ਫੀਸਦੀ ਹਿੱਸੇਦਾਰੀ ਹੈ। ਕੈਨੇਡਾ ਦੇ ਸਰਕਾਰੀ ਅੰਕੜਿਆਂ ਦੀ ਮੰਨੀਏ ਤਾਂ ਦੇਸ਼ ਦੀ ਇਕਾਨਮੀ ਮਜ਼ਬੂਤ ਬਣੀ ਹੋਈ ਹੈ ਪਰ ਛੋਟੀਆਂ ਕੰਪਨੀਆਂ ਅਤੇ ਕਈ ਕੰਜ਼ਿਊਮਰਸ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ 2 ਤਿਮਾਹੀਆਂ ’ਚ ਗਿਰਾਵਟ ਨੂੰ ਮੰਦੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇਖੀਏ ਤਾਂ ਕੈਨੇਡਾ ਫਿਲਹਾਲ ਮੰਦੀ ਦੀ ਲਪੇਟ ’ਚ ਆਉਣ ਤੋਂ ਬਚ ਗਿਆ ਹੈ ਪਰ ਜਨਵਰੀ ’ਚ ਜਿਸ ਤਰ੍ਹਾਂ ਨਾਲ ਇਕ ਤੋਂ ਬਾਅਦ ਇਕ ਕਈ ਕੰਪਨੀਆਂ ਨੇ ਬੈਂਕਰਪਸੀ ਲਈ ਅਪਲਾਈ ਕੀਤਾ, ਉਸ ਨਾਲ ਇਕ ਵਾਰ ਫਿਰ ਮੰਦੀ ਦਾ ਡਰ ਸਿਰ ਚੁੱਕਣ ਲੱਗਾ ਹੈ।

ਇਹ ਵੀ ਪੜ੍ਹੋ :    Bank Holiday: ਹੋਲੀ 'ਤੇ ਲਗਾਤਾਰ 3 ਦਿਨ ਤੱਕ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰੋ ਜ਼ਰੂਰੀ ਕੰਮ

ਇਹ ਦੇਸ਼ ਹਨ ਮੰਦੀ ਦੀ ਲਪੇਟ ’ਚ

ਇਸ ਸਮੇਂ ਬ੍ਰਿਟੇਨ ਸਮੇਤ ਦੁਨੀਆ ਦੇ 8 ਦੇਸ਼ ਮੰਦੀ ’ਚ ਫਸੇ ਹਨ। ਇਨ੍ਹਾਂ ’ਚ ਬ੍ਰਿਟੇਨ ਤੋਂ ਇਲਾਵਾ ਡੈਨਮਾਰਕ, ਅਸਤੋਨੀਆ, ਫਿਨਲੈਂਡ, ਲਕਜ਼ਮਬਰਗ, ਮੋਲਦੋਵਾ, ਪੇਰੂ ਅਤੇ ਆਇਰਲੈਂਡ ਸ਼ਾਮਿਲ ਹਨ। ਦਿਲਚਸਪ ਗੱਲ ਹੈ ਕਿ ਇਨ੍ਹਾਂ ’ਚੋਂ 6 ਦੇਸ਼ ਯੂਰਪ ਦੇ ਹਨ। ਇਸ ਲਿਸਟ ’ਚ ਅਫਰੀਕਾ ਅਤੇ ਨਾਰਥ ਅਮਰੀਕਾ ਦਾ ਕੋਈ ਦੇਸ਼ ਨਹੀਂ ਹੈ। ਜਾਪਾਨ ਮੰਦੀ ਤੋਂ ਵਾਲ-ਵਾਲ ਬਚਿਆ ਹੈ। ਕਈ ਹੋਰ ਦੇਸ਼ਾਂ ’ਤੇ ਵੀ ਮੰਦੀ ਦਾ ਖਤਰਾ ਮੰਡਰਾ ਰਿਹਾ ਹੈ। ਇਨ੍ਹਾਂ ’ਚ ਜਰਮਨੀ ਵੀ ਸ਼ਾਮਿਲ ਹੈ। ਯੂਰਪ ਦੀ ਇਹ ਸਭ ਤੋਂ ਵੱਡੀ ਇਕਾਨਮੀ ਕਈ ਮੋਰਚਿਆਂ ’ਤੇ ਸੰਘਰਸ਼ ਕਰ ਰਹੀ ਹੈ। ਚੀਨ ’ਚ ਹਾਲਾਤ ਵੀ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ। ਅਮਰੀਕਾ ’ਤੇ ਵੀ ਕਰਜ਼ਾ ਲਗਾਤਾਰ ਵੱਧ ਰਿਹਾ ਹੈ ਅਤੇ ਇਹ ਜੀ. ਡੀ. ਪੀ. ਦਾ 125 ਫੀਸਦੀ ਤੋਂ ਜ਼ਿਆਦਾ ਪਹੁੰਚ ਚੁੱਕਾ ਹੈ।

ਇਹ ਵੀ ਪੜ੍ਹੋ :    ਦੁਨੀਆ ਭਰ ਦੀਆਂ ਸਿਆਸੀ ਪਾਰਟੀਆਂ ਨੂੰ ਇਸ ਢੰਗ ਨਾਲ ਮਿਲਦਾ ਹੈ ਚੋਣ ਚੰਦਾ, ਜਾਣੋ ਪੂਰੀ ਪ੍ਰਕਿਰਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

Harinder Kaur

This news is Content Editor Harinder Kaur