ਰੀਅਲ ਅਸਟੇਟ ਖੇਤਰ ''ਚ ਨਿਯਮ ਸਖਤ, ਘਟੀ ਬਿਲਡਰਾਂ ਦੀ ਗਿਣਤੀ

07/09/2019 2:10:59 PM

ਨਵੀਂ ਦਿੱਲੀ—ਭਾਰਤੀ ਰੀਅਲ ਅਸਟੇਟ ਬਾਜ਼ਾਰ ਮੰਦੀ ਦੇ ਦੌਰ 'ਚੋਂ ਲੰਘ ਰਿਹਾ ਹੈ। ਡਾਟਾ ਐਨਾਲਿਸਟ ਕੰਪਨੀ ਪ੍ਰੋਪਇਕਵਟੀ ਦਾ ਕਹਿਣਾ ਹੈ ਕਿ ਸਾਲ ਦਰ ਸਾਲ ਵੱਡੀ ਗਿਰਾਵਟ ਅਤੇ ਸਖਤ ਨਿਯਮਾਂ ਨਾਲ ਰੀਅਲ ਅਸਟੇਟ ਖੇਤਰ ਦੇ ਛੋਟੇ ਬਿਲਡਰ ਖਤਮ ਹੋ ਰਹੇ ਹਨ। ਦੇਸ਼ ਦੇ ਪ੍ਰਮੁੱਖ ਨੌ ਸ਼ਹਿਰਾਂ 'ਚ 2011-2012 ਦੀ ਤੁਲਨਾ 'ਚ ਅੱਧੇ ਤੋਂ ਜ਼ਿਆਦਾ ਬਿਲਡਰ ਇਸ ਖੇਤਰ ਤੋਂ ਬਾਹਰ ਹੋ ਗਏ ਜਾਂ ਫਿਰ ਉਨ੍ਹਾਂ ਨੇ ਵੱਡੇ ਬਿਲਡਰਾਂ ਨਾਲ ਹੱਥ ਮਿਲਾ ਲਿਆ। ਇਹ ਨੌ ਸ਼ਹਿਰ ਗੁਰੂਗ੍ਰਾਮ, ਨੋਇਡਾ, ਮੁੰਬਈ, ਥਾਣੇ, ਪੁਣੇ, ਬੇਂਗਲੁਰੂ, ਹੈਦਰਾਬਾਦ, ਚੇਨਈ ਅਤੇ ਕੋਲਕਾਤਾ ਹੈ। 
51 ਫੀਸਦੀ ਘਟ ਹੋਈ ਬਿਲਡਰਾਂ ਦੀ ਗਿਣਤੀ
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਨ੍ਹਾਂ ਨੌ ਸ਼ਹਿਰਾਂ 'ਚ ਬਿਲਡਰਾਂ ਦੀ ਗਿਣਤੀ 2017-18 'ਚ 51 ਫੀਸਦੀ ਘਟ ਕੇ 1,745 ਰਹਿ ਗਈ, ਜਦੋਂਕਿ 2011-12 'ਚ ਬਿਲਡਰਾਂ ਦੀ ਗਿਣਤੀ 2,538 ਸੀ। ਅੰਕੜਿਆਂ ਮੁਤਾਬਕ ਸਮੀਖਿਆਧੀਨ ਸਮੇਂ ਦੇ ਦੌਰਾਨ ਗੁਰੂਗ੍ਰਾਮ, ਨੋਇਡਾ ਅਤੇ ਚੇਨਈ 'ਚ ਬਿਲਡਰਾਂ ਦੀ ਗਿਣਤੀ 'ਚ 70-80 ਫੀਸਦੀ ਦੀ ਗਿਰਾਵਟ ਜਦੋਂਕਿ ਕੋਲਕਾਤਾ, ਬੇਂਗਲੁਰੂ ਅਤੇ ਹੈਦਰਾਬਾਦ  'ਚ 60-65 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ। ਉੱਧਰ ਥਾਣੇ 'ਚ ਬਿਲਡਰਾਂ ਦੀ ਗਿਣਤੀ 'ਚ 48 ਫੀਸਦੀ, ਮੁੰਬਈ 'ਚ 32 ਫੀਸਦੀ ਅਤੇ ਪੁਣੇ 'ਚ 19 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਮੇਕਨ ਦੇ ਕਾਰਨ ਸਾਰੇ ਨੌ ਸ਼ਹਿਰਾਂ 'ਚ ਟਾਪ-10 ਬਿਲਡਰਾਂ ਦੀ ਵਿਕਰੀ 'ਚ ਵਾਧਾ ਹੋਇਆ ਹੈ। ਨਾਲ ਹੀ ਪ੍ਰਾਜੈਕਟਾਂ ਦੇ ਲਾਂਚ ਹੋਣ ਦੀ ਗਿਣਤੀ 'ਚ ਵੀ ਵਾਧਾ ਦੇਖਿਆ ਗਿਆ ਹੈ।

Aarti dhillon

This news is Content Editor Aarti dhillon