ਰੈਡੀਮੇਡ ਕੱਪੜੇ, ਟੈਕਸਟਾਈਲ ਤੇ ਫੁਟਵੀਅਰ ਖਰੀਦਣੇ ਪੈਣਗੇ ਮਹਿੰਗੇ, GST ਦਰਾਂ 'ਚ ਹੋਣ ਜਾ ਰਿਹੈ ਭਾਰੀ ਵਾਧਾ

11/21/2021 10:30:10 AM

ਨਵੀਂ ਦਿੱਲੀ (ਇੰਟ.) – ਰੈਡੀਮੇਡ ਕੱਪੜੇ, ਟੈਕਸਟਾਈਲ ਅਤੇ ਫੁਟਵੀਅਰ ਖਰੀਦਣਾ ਜਨਵਰੀ 2022 ਤੋਂ ਮਹਿੰਗਾ ਹੋ ਜਾਵੇਗਾ। ਦਰਅਸਲ ਸਰਕਾਰ ਨੇ ਰੈਡੀਮੇਡ ਕੱਪੜਿਆਂ, ਟੈਕਸਟਾਈਲ ਅਤੇ ਫੁਟਵੀਅਰ ਵਰਗੇ ਤਿਆਰ ਉਤਪਾਦਾਂ ’ਤੇ ਜੀ. ਐੱਸ. ਟੀ. ਦਰਾਂ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤੀਆਂ ਹਨ ਜੋ ਜਨਵਰੀ 2022 ਤੋਂ ਲਾਗੂ ਹੋਣਗੀਆਂ। ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮਜ਼ ਯਾਨੀ ਸੀ. ਬੀ.ਆਈ. ਨੇ ਇਸ ਬਾਰੇ 18 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਜਾਣਕਾਰੀ ਦਿੱਤੀ ਹੈ।

ਫੈਬ੍ਰਿਕਸ ’ਤੇ ਜਨਵਰੀ 2022 ਤੋਂ ਜੀ. ਐੱਸ. ਟੀ. ਦਰਾਂ 12 ਫੀਸਦੀ ਹੋ ਜਾਣਗੀਆਂ। ਇਸ ਤਰ੍ਹਾਂ ਕਿਸੇ ਵੀ ਮੁੱਲ ਦੇ ਬਣਾਏ ਕੱਪੜਿਆਂ ’ਤੇ ਜੀ. ਐੱਸ. ਟੀ. ਦੀਆਂ ਦਰਾਂ ਵੀ 12 ਫੀਸਦੀ ਹੋ ਜਾਣਗੀਆਂ। ਦੱਸ ਦਈਏ ਕਿ ਪਹਿਲਾਂ 1000 ਰੁਪਏ ਤੋਂ ਵੱਧ ਮੁੱਲ ਦੇ ਕੱਪੜਿਆਂ ’ਤੇ 5 ਫੀਸਦੀ ਜੀ. ਐੱਸ. ਟੀ. ਲਗਦਾ ਸੀ।

ਇਸ ਤਰ੍ਹਾਂ ਦੂਜੇ ਟੈਕਸਟਾਈਲ (ਬੁਣੇ ਹੋਏ ਕੱਪੜੇ, ਸਿੰਥੈਟਿਕ ਯਾਰਨ, ਪਾਈਲ ਫੈਬ੍ਰਿਕਸ, ਬਲੈਂਕੇਟਸ, ਟੈਂਟ, ਟੇਬਲ ਕਲੋਥ ਵਰਗੇ ਦੂਜੇ ਟੈਕਸਟਾਈਲ) ਉੱਤੇ ਵੀ ਜੀ. ਐੱਸ. ਟੀ. ਦਰ 5 ਤੋਂ ਵਧਾ ਕੇ 12 ਫੀਸਦੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਿਸੇ ਵੀ ਮੁੱਲ ਦੇ ਫੁੱਟਵੀਅਰ ’ਤੇ ਲਾਗੂ ਜੀ. ਐੱਸ. ਟੀ. ਦਰ ਵੀ 12 ਫੀਸਦੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : 'ਲਾਈਫ਼ ਇੰਸ਼ੋਰੈਂਸ ਪਾਲਸੀ' ਹੋਵੇਗੀ ਮਹਿੰਗੀ, ਜੀਵਨ ਬੀਮਾ ਕੰਪਨੀਆਂ ਨੇ ਲਿਆ ਵੱਡਾ ਫ਼ੈਸਲਾ

ਫੈਸਲੇ ’ਤੇ ਸੀ. ਐੱਮ. ਏ. ਆਈ. ਨੇ ਪ੍ਰਗਟਾਈ ਨਾਰਾਜ਼ਗੀ

ਕਲੋਦਿੰਗ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ ਯਾਨੀ ਸੀ. ਐੱਮ. ਏ. ਆਈ. ਨੇ ਇਸ ’ਤੇ 19 ਨਵੰਬਰ ਨੂੰ ਟਿੱਪਣੀ ਕਰਦੇ ਹੋਏ ਕਿਹਾ ਕਿ ਰੈਡੀਮੇਡ ਕੱਪੜਿਆਂ ’ਤੇ ਜੀ. ਐੱਸ. ਟੀ. ਦਰ ਵਧਾਉਣ ਦਾ ਸਰਕਾਰ ਦਾ ਫੈਸਲਾ ਬਹੁਤ ਹੀ ਨਿਰਾਸ਼ਾਜਨਕ ਹੈ। ਇਕ ਖਬਰ ਮੁਤਾਬਕ ਸੀ. ਐੱਮ. ਏ. ਆਈ. ਦੇ ਪ੍ਰਧਾਨ ਰਾਜੇਸ਼ ਮਸੰਦ ਨੇ ਕਿਹਾ ਕਿ ਸੀ. ਐੱਮ. ਏ. ਆਈ. ਅਤੇ ਦੂਜੇ ਐਸੋਸੀਏਸ਼ਨ ਅਤੇ ਕਾਰੋਬਾਰੀ ਸੰਗਠਨ ਗਵਰਨਮੈਂਟ ਅਤੇ ਜੀ. ਐੱਸ. ਟੀ. ਕਾਊਂਸਲ ਤੋਂ ਇਸ ਗੱਲ ਦੀ ਅਪੀਲ ਕਰਦੇ ਹਾਂ ਕਿ ਜੀ. ਐੱਸ. ਟੀ. ਦਰਾਂ ’ਚ ਇਸ ਬਦਲਾਅ ਨੂੰ ਨਾ ਲਾਗੂ ਕੀਤਾ ਜਾਵੇ। ਇਹ ਟੈਕਸਟਾਈਲ ਅਤੇ ਅਪੈਰਲ ਕਾਰੋਬਾਰ ਲਈ ਕਾਫੀ ਨਿਰਾਸ਼ਾਜਨਕ ਹੈ।

ਇਹ ਵੀ ਪੜ੍ਹੋ : EPFO ਨੂੰ ਨਿਵੇਸ਼ ਨੂੰ ਲੈ ਕੇ ਮਿਲਿਆ ਨਵਾਂ ਬਦਲ, PF ਦੇ ਵਿਆਜ਼ 'ਚ ਹੋਵੇਗਾ ਫ਼ਾਇਦਾ!

ਦਰਾਂ ’ਚ ਵਾਧਾ ਇਕ ਹੋਰ ਝਟਕਾ

ਇਸ ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ ਇੰਡਸਟਰੀ ਪਹਿਲਾਂ ਤੋਂ ਹੀ ਕੱਚੇ ਮਾਲ ’ਚ ਵਾਧੇ ਦਾ ਦਬਾਅ ਝੱਲ ਰਹੀ ਹੈ। ਇਸ ਦੇ ਨਾਲ ਹੀ ਪੈਕੇਜਿੰਗ ਮਟੀਰੀਅਲ ਅਤੇ ਮਾਲ-ਭਾੜੇ ’ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ’ਚ ਜੀ. ਐੱਸ. ਟੀ. ਦਰਾਂ ’ਚ ਵਾਧਾ ਇਕ ਹੋਰ ਵੱਡਾ ਝਟਕਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਬਾਜ਼ਾਰ ਨੂੰ ਇਸ ਗੱਲ ਦੀ ਉਮੀਦ ਸੀ ਕਿ ਜੀ. ਐੱਸ. ਟੀ. ਦਰਾਂ ’ਚ ਕੋਈ ਵਾਧਾ ਨਾ ਹੋਣ ਦੇ ਬਾਵਜੂਦ ਅਪੈਰਲ ’ਚ 15-20 ਫੀਸਦੀ ਵਾਧੇ ਦੀ ਉਮੀਦ ਸੀ। ਜੀ. ਐੱਸ. ਟੀ. ਦਰਾਂ ’ਚ ਵਾਧੇ ਤੋਂ ਬਾਅਦ ਹੋਰ ਵੀ ਬੜ੍ਹਤ ਹੋ ਸਕਦੀ ਹੈ ਅਤੇ ਇਸ ਦਾ ਅਸਰ ਆਮ ਆਦਮੀ ’ਤੇ ਪਵੇਗਾ ਕਿਉਂਕਿ ਅਪੈਰਲ ਮਾਰਕੀਟ ਦਾ 80 ਫੀਸਦੀ ਤੋਂ ਜ਼ਿਆਦਾ ਹਿੱਸਾ ਅਜਿਹੇ ਕੱਪੜਿਆਂ ਦਾ ਹੈ, ਜਿਸ ਦੀ ਕੀਮਤ 1000 ਰੁਪਏ ਤੋਂ ਘੱਟ ਹੈ।

ਇਹ ਵੀ ਪੜ੍ਹੋ : ਵੱਡਾ ਝਟਕਾ! ਹਵਾਈ ਯਾਤਰਾ ਦੇ ਕਿਰਾਏ ’ਚ ਹੋਣ ਜਾ ਰਿਹਾ ਹੈ ਵਾਧਾ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur