RBI ਜਲਦ ਜਾਰੀ ਕਰੇਗਾ 50 ਰੁਪਏ ਦਾ ਨਵਾਂ ਨੋਟ, ਦੇਖੋ ਤਸਵੀਰ ਹੋਈ ਵਾਇਰਲ

08/18/2017 8:53:58 PM

ਨਵੀਂ ਦਿੱਲੀ— ਰਿਜ਼ਰਵ ਬੈਂਕ ਆਫ ਇੰਡੀਆ ਜਲਦ 50 ਰੁਪਏ ਦੇ ਨਵੇਂ ਨੋਟ ਜਾਰੀ ਕਰੇਗਾ। ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਲੀਕ ਹੋ ਗਈ ਹੈ। ਆਰ. ਬੀ. ਆਈ. ਜਲਦ ਹੀ 50 ਰੁਪਏ ਤੋਂ ਇਲਾਵਾ 20 ਰੁਪਏ ਦਾ ਨਵਾਂ ਨੋਟ ਅਗਲੇ ਮਹੀਨੇ ਦੁਸਹਿਰੇ ਤੋਂ ਪਹਿਲਾਂ ਲਾਂਚ ਕਰ ਸਕਦਾ ਹੈ।
ਇੰਡੀਆਨ ਐਕਸਪ੍ਰੈਸ ਵਲੋ ਜਾਰੀ ਕੀਤੀ ਗਈ ਤਸਵੀਰ ਦੇ ਮੁਤਾਬਕ 50 ਰੁਪਏ ਦਾ ਨਵਾਂ ਨੋਟ ਫਿਰੋਜੀ ਰੰਗ 'ਚ ਹੋਵੇਗਾ। ਇਸ ਨੋਟ ਦੀ ਪ੍ਰਿੰਟਿੰਗ ਅਤੇ ਡਿਜਾਇਨ ਹੁ ਣ ਚੱਲ ਰਹੇ 500 ਅਤੇ 2 ਹਜ਼ਾਰ ਦੇ ਨੋਟ ਦੀ ਤਰ੍ਹਾਂ ਹੈ। ਇਹ ਕਰੰਸੀ ਨੋਟ ਮਹਾਤਮਾ ਗਾਂਧੀ ਸੀਰੀਜ਼ 2005 ਦਾ ਹੋਵੇਗਾ ਅਤੇ ਇਸ 'ਤੇ ਗਵਰਨਰ ਊਰਜੀਤ ਪਟੇਲ ਦੇ ਦਸਤਾਖਤ ਹਨ।
ਇਸ ਨਵੇਂ ਨੋਟ ਦੇ ਪਿੱਛੇ ਵਾਲੇ ਹਿੱਸੇ 'ਤੇ ਦੱਖਣੀ ਭਾਰਤ ਦੇ ਮੰਦਰ ਦੀ ਤਸਵੀਰ ਛਪੀ ਹੋਵੇਗੀ। ਪਰ ਹੁਣ ਤੱਕ ਨੋਟ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਲਈ ਇਹ ਨਹੀਂ ਕਹਿ ਸਕਦੇ ਕਿ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਉਹ ਬਿਲਕੁੱਲ ਸਹੀ ਜਾ ਗਲਤ। ਜਦੋਂ ਤੱਕ ਆਰ. ਬੀ. ਆਈ. ਇਸ ਨੋਟ ਨੂੰ ਆਪਣੇ ਵਲੋਂ ਜਾਰੀ ਨਹੀਂ ਕਰ ਦਿੰਦੇ ਉਸ ਸਮੇਂ ਤੱਕ ਇਸ ਦੀ ਸਚਾਈ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।
ਜਲਦ ਹੀ ਆਵੇਗਾ 200 ਰੁਪਏ ਦਾ ਨੋਟ
ਨੋਟਬੰਦੀ ਤੋਂ ਬਾਅਦ ਆਏ 500 ਅਤੇ 2 ਹਜ਼ਾਰ ਦੇ ਨਵੇਂ ਨੋਟ ਤੋਂ ਬਾਅਦ ਹੁਣ ਸਰਕਾਰ 200 ਰੁਪਏ ਦਾ ਨਵਾਂ ਨੋਟ ਲਿਆ ਰਹੀ ਹੈ। ਆਰ. ਬੀ. ਆਈ. ਇਸ ਦੀ ਛਪਾਈ ਦੇ ਲਈ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਨਾਲ ਲੋਕਾਂ ਨੂੰ ਪੈਸੇ ਦੇ ਲੈਣ-ਦੇਣ 'ਚ ਸਹਾਇਤਾ ਮਿਲੇਗੀ।
ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਕੁਝ ਹਫਤੇ ਪਹਿਲਾਂ ਹੀ ਇਸ ਦੀ ਛਪਾਈ ਦੇ ਆਰਡਰ ਦਿੱਤੇ ਹਨ। ਇਨ੍ਹਾਂ ਨੋਟਾਂ ਦੀ ਛਪਾਈ ਸਰਕਾਰ ਦੀ ਦੇਖਰੇਖ 'ਚ ਕੀਤੀ ਜਾ ਰਹੀ ਹੈ। ਇਹ ਕਦਮ ਟ੍ਰਾਜੈਕਸ਼ਨ ਨੂੰ ਆਸਾਨ ਬਣਾਉਣ ਦੇ ਲਈ ਚੁੱਕਿਆ ਗਿਆ ਹੈ। ਇਸ ਨਾਸ ਹੀ ਨੋਟ ਦੇ ਸਕਿਊਰਟੀ ਫੀਚਰਜ਼ ਦੀ ਟੈਸਟਿੰਗ ਵੀ ਕੀਤੀ ਜਾ ਰਹੀ ਹੈ। ਇਸ 200 ਰੁਪਏ ਦੇ ਨੋਟ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।