ਰਿਜ਼ਰਵ ਬੈਂਕ ਰੈਪੋ ਨੀਲਾਮੀ ਰਾਹੀਂ 1 ਲੱਖ ਕਰੋਡ਼ ਰੁਪਏ ਆਰਥਿਕ ਢਾਂਚੇ ’ਚ ਛੱਡੇਗਾ

03/23/2020 9:53:04 PM

ਮੁੰਬਈ- ਕੋਰੋਨਾ ਵਾਇਰਸ ਕਾਰਣ ਆਵਾਜਾਈ ’ਤੇ ਵਿਆਪਕ ਰੋਕ ਦੇ ਕਾਰਣ ਵਿੱਤੀ ਬਾਜ਼ਾਰਾਂ ’ਤੇ ਪੈ ਰਹੇ ਦਬਾਅ ਦਰਮਿਆਨ ਰਿਜ਼ਰਵ ਬੈਂਕ ਨੇ ਬੈਂਕਿੰਗ ਢਾਂਚੇ ’ਚ 1 ਲੱਖ ਕਰੋਡ਼ ਰੁਪਏ ਛੱਡਣ ਦਾ ਐਲਾਨ ਕੀਤਾ ਹੈ। ਕੇਂਦਰੀ ਬੈਂਕ ਨੇ ਕਿਹਾ ਹੈ ਕਿ ਜ਼ਰੂਰਤ ਪੈਣ ’ਤੇ ਉਹ ਇਸ ਤਰ੍ਹਾਂ ਦੇ ਕਦਮ ਅੱਗੇ ਵੀ ਚੁੱਕੇਗਾ।
ਬੈਂਕ ਨੇ ਕਿਹਾ ਕਿ ਸਰਕਾਰੀ ਪ੍ਰਤੀਭੂਤੀਆਂ ਦੀ ਲੰਬੀ ਕਾਲਿਕ ਖਰੀਦ ਦੀ ਵਿਵਸਥਾ ਦੇ ਤਹਿਤ 50,000 ਕਰੋਡ਼ ਰੁਪਏ ਦੀ ਪਹਿਲੀ ਕਿਸ਼ਤ ਅੱਜ ਜਾਰੀ ਕਰ ਦਿੱਤੀ ਗਈ ਹੈ। ਇੰਨੀ ਹੀ ਰਾਸ਼ੀ ਦੀ ਦੂਜੀ ਕਿਸ਼ਤ ਮੰਗਲਵਾਰ ਨੂੰ ਉਪਲਬਧ ਕਰਵਾਈ ਜਾਵੇਗੀ। ਰਿਜ਼ਰਵ ਬੈਂਕ ਨੇ ਜਾਰੀ ਕੀਤੇ ਗਏ ਇਕ ਬਿਆਨ ’ਚ ਕਿਹਾ ਹੈ ਕਿ ਕਿਸੇ ਵੀ ਨਕਦ ਪੈਸੇ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਪਹਿਲਾਂ ਤੋਂ ਹੀ ਉਪਾਅ ਕੀਤੇ ਜਾ ਰਹੇ ਹੈ। ਕੋਰੋਨਾ ਵਾਇਰਸ ਕਾਰਣ ਕਿਸੇ ਵੀ ਤਰ੍ਹਾਂ ਦੀ ਤੰਗੀ ਨੂੰ ਦੂਰ ਕਰਨ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਰਿਜ਼ਰਵ ਬੈਂਕ ਨੇ ਇਸ ਲਈ 1 ਲੱਖ ਕਰੋਡ਼ ਰੁਪਏ ਦੀ ਬਦਲਵੀਂ ਰੈਪੋ ਦਰ ਨੀਲਾਮੀ ਕਰਨ ਦਾ ਫੈਸਲਾ ਕੀਤਾ ਹੈ। ਬੈਂਕ ਨੇ ਕਿਹਾ ਹੈ ਕਿ ਉਸ ਦੀ ਇਹ ਪਹਿਲ ਬੈਂਕਾਂ ਨੂੰ ਸਸਤੀ ਦਰ ’ਤੇ ਪੈਸਾ ਉਪਲਬਧ ਕਰਵਾਉਣਾ ਹੈ। ਇਸ ਨਾਲ ਬੈਂਿਕੰਗ ਪ੍ਰਣਾਲੀ ’ਚ ਨਕਦੀ ਦੀ ਉਪਲਬਧਤਾ ਯਕੀਨੀ ਹੋਵੇਗੀ। ਕੇਂਦਰੀ ਬੈਂਕ ਨੇ ਕਿਹਾ ਹੈ ਕਿ ਵਿਸ਼ੇਸ਼ ਮਾਮਲੇ ਦੇ ਤਹਿਤ ਹੋਰ ਪਾਤਰ ਭਾਗੀਦਾਰਾਂ ਦੇ ਨਾਲ ਹੀ ਮੁਢਲੇ ਡੀਲਰਾਂ ਨੂੰ ਵੀ ਇਸ ਨੀਲਾਮੀ ’ਚ ਭਾਗ ਲੈਣ ਦੀ ਆਗਿਆ ਦਿੱਤੀ ਜਾਵੇਗੀ।


Gurdeep Singh

Content Editor

Related News