RBI ਨੇ PNB ''ਤੇ ਠੋਕਿਆ 2 ਕਰੋੜ ਰੁਪਏ ਦਾ ਜੁਰਮਾਨਾ

03/26/2019 6:29:21 PM

ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ ਨੇ ਸਵਿਫਟ ਆਵਾਜਾਈ ਦੇ ਹਲਾਵੇ 'ਚ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਨੂੰ ਲੈ ਕੇ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) 'ਤੇ ਦੋ ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ। ਪੀ.ਐੱਨ.ਬੀ. ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਕੀ ਹੈ ਮਾਮਲਾ?
ਸਵਿਫਟ ਵੈਸ਼ਵਿਕ ਸੰਦੇਸ਼ਵਾਹਕ ਸਾਫਟਵੇਅਰ ਹੈ ਜਿਸ ਦਾ ਇਸਤੇਮਾਲ ਵਿੱਤੀ ਇਕਾਈਆਂ ਦੁਆਰਾ ਵੈਸ਼ਵਿਕ ਪੱਧਰ 'ਤੇ ਹੋਣ ਵਾਲੇ ਲੈਣ-ਦੇਣ ਲਈ ਕੀਤਾ ਜਾਂਦਾ ਹੈ। ਪੀ.ਐੱਨ.ਬੀ. 'ਚ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੋਕਸੀ ਦੁਆਰਾ ਕੀਤੇ ਗਏ 14,000 ਕਰੋੜ ਰੁਪਏ ਦੇ ਘਟਾਲੇ ਦੇ ਮਾਮਲੇ 'ਚ ਇਸ ਮੈਸੇਜਿੰਗ ਸਾਫਟਵੇਅਰ ਦੀ ਦੁਰਵਰਤੋਂ ਕੀਤੀ ਗਈ ਸੀ। ਪੀ.ਐਨ.ਪੀ.ਨੇ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਰਿਜ਼ਰਵ ਬੈਂਕ ਨੇ 25 ਮਾਰਚ ਨੂੰ ਪੱਤਰ ਭੇਜ ਕੇ ਜੁਰਮਾਨਾ ਲਗਾਉਣ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਇਸ ਸਾਲ ਦੇ ਦੌਰਾਨ ਕੇਂਦਰੀ ਬੈਂਕ ਨੇ ਵੱਖ-ਵੱਖ ਨਿਰਦੇਸ਼ਾਂ ਦੇ ਸਮਾ ਸੀਮਾਂ ਅਤੇ ਸਵਿਫਟ ਆਜਾਵਾਈ ਨੂੰ ਮਜ਼ਬੂਤ ਕਰਨ 'ਚ ਅਸਫਲ ਰਹਿਣ ਵਾਲੇ 36 ਜਨਤਕ ਅਤੇ ਨਿੱਜੀ ਖੇਤਰ ਦੇ ਬੈਂਕਾਂ 'ਤੇ 71 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਜਿਨ੍ਹਾਂ ਪ੍ਰਮੁੱਖ ਬੈਂਕਾਂ 'ਤੇ ਜੁਰਮਾਨਾ ਲਗਾਇਆ ਗਿਆ ਸੀ ਉਨ੍ਹਾਂ 'ਚੋਂ ਐੱਸ.ਬੀ.ਆਈ., ਆਈ.ਸੀ.ਆਈ.ਸੀ.ਆਈ. ਬੈਂਕ, ਐੱਚ.ਐੱਸ.ਬੀ.ਸੀ. ਬੈਂਕ ਆਫ ਬੜੌਦਾ, ਸਿਟੀ ਬੈਂਕ, ਕੇਨਰਾ ਬੈਂਕ ਅਤੇ ਯੈੱਸ ਬੈਂਕ ਸ਼ਾਮਲ ਹੈ। ਹਾਲਾਂਕਿ ਇਸ ਸੂਚੀ 'ਤ ਪੀ.ਐੱਨ.ਬੀ. ਦਾ ਨਾਂ ਨਹੀਂ ਸੀ।

Karan Kumar

This news is Content Editor Karan Kumar