ਇੰਫੋਸਿਸ ਦੇ ਕੇ-ਫਾਊਂਡਰ ਨੰਦਨ ਨਿਲੇਕਣੀ ਹੋਣਗੇ RBI ਡਿਜ਼ੀਟਲ ਪੇਮੈਂਟ ਕਮੇਟੀ ਦੇ ਚੇਅਰਮੈਨ

Wednesday, Jan 09, 2019 - 01:43 AM (IST)

ਨਵੀਂ ਦਿੱਲੀ—ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਨੇ ਡਿਜ਼ੀਟਲ ਪੇਮੈਂਟ ਨੂੰ ਬਿਹਤਰ ਤਰੀਕੇ ਨਾਲ ਦੇਸ਼ 'ਚ ਲਾਗੂ ਕਰਨ ਅਤੇ ਵਧਾਉਣ ਲਈ ਨਵੀਂ ਕਮੇਟੀ ਬਣਾਈ ਹੈ। ਇਸ ਕਮੇਟੀ ਦੇ ਚੇਅਰਮੈਨ ਨੰਦਨ ਨੀਲੇਕਣੀ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਅਗਵਾਈ 'ਚ ਕਮੇਟੀ ਨੂੰ 90 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਦੇਣੀ ਹੋਵੇਗੀ। ਤੁਹਾਨੂੰ ਦੱਸ ਦੱਈਏ ਕਿ ਨੰਦਨ ਨਿਲੇਕਣੀ ਇੰਫੋਸਿਸ ਦੇ ਕੋ-ਫਾਊਂਡਰ ਅਤੇ ਭਾਰਤੀ ਵਿਲਖਣ ਪਛਾਣ ਅਥਾਰਿਟੀ ਦੇ ਵੀ ਪ੍ਰਧਾਨ ਰਹਿ ਚੁੱਕੇ ਹਨ।

ਕੀ ਕਰੇਗੀ ਕਮੇਟੀ
ਇਸ 5 ਮੈਂਬਰੀ ਵਾਲੀ ਕਮੇਟੀ ਦਾ ਨੰਦਨ ਨੀਲੇਕਣੀ ਨੂੰ ਹੈੱਡ ਬਣਾਇਆ ਗਿਆ ਹੈ। ਕਮੇਟੀ 'ਚ ਸੀ.ਆਈ.ਆਈ.ਈ. ਦੇ ਚੀਫ ਇਨੋਵੇਸ਼ਨ ਆਫਿਸਰ ਸੰਜੈ ਜੈਨ, ਵਿਜਯਾ ਬੈਂਕ ਦੇ ਸਾਬਕਾ ਸੀ.ਈ.ਓ. ਕਿਸ਼ੋਰ ਸਾਂਸੀ, ਮਨਿਸਟਰੀ ਆਫ ਇੰਫਾਰਮੇਸ਼ਨ ਦੇ ਸਾਬਕਾ ਮੁੱਖ ਸਕੱਤਰ ਅਰੁਣਾ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਦੇਸ਼ 'ਚ ਡਿਜ਼ੀਟਲ ਪੇਮੈਂਟ ਨੂੰ ਬਿਹਤਰ ਬਣਾਉਣ ਅਤੇ ਤੇਜ਼ੀ ਨਾਲ ਅਗੇ ਵਧਣ ਤੋਂ ਇਲਾਵਾ ਗਾਹਕਾਂ ਨੂੰ ਪੈਸਿਆਂ ਨੂੰ ਸਾਫ ਰੱਖਣ ਲਈ ਰੈਗੂਲੇਟਰ ਦੁਆਰਾ ਚੁੱਕੇ ਗਏ ਵਾਲੇ ਕਦਮਾਂ 'ਤੇ ਆਪਣੀ ਰਿਪੋਰਟ ਸੌਂਪੇਗੀ।

PunjabKesari

ਕੌਣ ਹੈ ਨੰਦਨ ਨੀਲੇਕਣੀ
ਨੰਦਨ ਨੀਲੇਕਣੀ ਦਾ ਜਨਮ 2 ਜੁਲਾਈ 1955 ਨੂੰ ਕਰਨਾਟਕ 'ਚ ਹੋਇਆ ਸੀ। ਉਨ੍ਹਾਂ ਦੀ ਮਾਂ ਦਾ ਨਾਂ ਦੁਰਗਾ ਅਤੇ ਪਿਤਾ ਦਾ ਨਾਂ ਮਨੋਹਰ ਨੀਲੇਕਣੀ ਸੀ। ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ ਬੈਂਗਲੁਰੂ 'ਚ ਹੀ ਹੋਈ, ਜਦਕਿ ਆਈ.ਆਈ.ਟੀ. ਦੀ ਪੜ੍ਹਾਈ ਉਨ੍ਹਾਂ ਨੇ ਮੁੰਬਈ ਤੋਂ ਕੀਤੀ ਹੈ।

PunjabKesari

ਨੰਦਨ ਨੀਲੇਕਣੀ ਦੇ ਨਾਂ 'ਤੇ ਸਭ ਤੋਂ ਵੱਡੀ ਕਾਮਯਾਬੀ ਆਧਾਰ ਕਾਰਡ ਦੀ ਹੈ। ਦੇਸ਼ ਦੇ ਹਰ ਨਾਗਰਿਕ ਨੂੰ ਇਕ ਵਿਲਖਣ ਪਛਾਣ ਗਿਣਤੀ ਜਾਂ ਯੂਨਿਕ ਆਈਡੈਂਟੀਫਿਕੇਸ਼ਨ ਨੰਬਰ ਪ੍ਰਦਾਨ ਕਰਨ ਦੀ ਭਾਰਤ ਸਰਕਾਰ ਦੀ ਯੋਜਨਾ ਨੂੰ ਸਫਲਤਾਪੂਰਵਕ ਅੱਗੇ ਵਧਾਇਆ।

ਭਾਰਤ ਸਰਕਾਰ ਨੇ ਉਨ੍ਹਾਂ ਨੂੰ 2006 'ਚ ਵਿਗਿਆਨ ਦੇ ਖੇਤਰ 'ਚ ਸਮਾਨਿਤ ਕੀਤਾ।
ਉਨ੍ਹਾਂ ਨੂੰ ਟੋਰਾਂਟੋ ਯੂਨੀਵਰਸਿਟੀ ਤੋਂ ਡਾਇਰੈਕਟ ਆਫ ਲਾਅ ਦੀ ਉਪਾਧੀ ਮਿਲੀ ਹੈ।
ਦੁਨੀਆ ਦੀ ਮਣੀ-ਪ੍ਰਮਣੀ ਪੱਤਰੀਕਾ ਟਾਈਮ ਮੈਗਜੀਨ ਨੇ ਦੁਨੀਆ ਦੇ 100 ਅਜਿਹੇ ਲੋਕਾਂ 'ਚ ਸ਼ਾਲਮ ਕੀਤਾ ਜੋ ਸਭ ਤੋਂ ਜ਼ਿਆਦਾ ਪ੍ਰੇਰਣਾਦਾਇਕ ਸਨ।
2006 'ਚ ਵਰਲਡ ਇਕੋਨਾਮਿਕ ਫੋਰਮ 'ਚ ਨੀਲੇਕਣੀ ਸਭ ਤੋਂ ਨੌਜਵਾਨ ਉਧਮੀ ਸਨ ਜੋ ਦੁਨੀਆ ਦੇ 20 ਟਾਪ ਗਲੋਬਲ ਲੀਡਰਸ 'ਚ ਸ਼ਾਮਲ ਹੋਏ ਸਨ।

PunjabKesari
1982 'ਚ ਇੰਫੋਸਿਸ ਦੀ ਸੰਥਾਪਨਾ ਕਰਨ ਵਾਲੇ ਨੀਲੋਕਣੀ ਮਾਰਚ 2002 ਤੋਂ ਜੂਨ 2007 ਤੱਕ ਕੰਪਨੀ ਦੇ ਮੁੱਖ ਕਾਰਜਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰਦੇ ਰਹੇ ਅਤੇ ਫਿਰ ਉਨ੍ਹਾਂ ਨੇ ਕੰਪਨੀ ਬੋਰਡ ਦਾ ਇਹ ਅਹੁਦਾ ਨਿਯੁਕਤ ਕੀਤਾ।


Related News