RBI ਦੀ ਬੈਠਕ ਸ਼ੁਰੂ, ਸ਼ੁੱਕਰਵਾਰ ਨੂੰ ਹੋਵੇਗਾ ਨਤੀਜਿਆਂ ਦਾ ਐਲਾਨ

10/07/2020 8:21:59 PM

ਮੁੰਬਈ– ਰਿਜ਼ਰਵ ਬੈਂਕ ਦੀ ਨਵੀਂ ਗਠਿਤ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਨੇ ਅੱਜ ਆਪਣੀ ਤਿੰਨ ਦਿਨਾਂ ਬੈਠਕ ਦੀ ਸ਼ੁਰੂਆਤ ਕੀਤੀ ਜਿਸ ’ਚ ਅਹਿਮ ਮੁੱਦਿਆਂ ’ਤੇ ਚਰਚਾ ਹੋਵੇਗੀ। ਕਮੇਟੀ ਦੀ ਬੈਠਕ ਦੇ ਨਤੀਜਿਆਂ ਦਾ ਐਲਾਨ ਸ਼ੁੱਕਰਵਾਰ ਨੂੰ ਹੋਵੇਗਾ। ਕਮੇਟੀ ਦੀ ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਵੱਧਦੀ ਮਹਿੰਗਾਈ ਕਾਰਣ ਨੀਤੀਗਤ ਦਰ ਨੂੰ ਜਿਉਂ ਦੀ ਤਿਉਂ ਰੱਖੇ ਜਾਣ ਦਾ ਅਨੁਮਾਨ ਹੈ।

ਐੱਮ. ਪੀ. ਸੀ. ਦੀ ਇਹ ਬੈਠਕ ਪਹਿਲਾਂ 29 ਸਤੰਬਰ ਤੋਂ 1 ਅਕਤੂਬਰ ਦੌਰਾਨ ਹੋਣ ਵਾਲੀ ਸੀ। ਮਾਹਰਾਂ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ ’ਚ ਤੇਜ਼ੀ ਦੇ ਮੱਦੇਨਜ਼ਰ ਨੀਤੀਗਤ ਦਰ ’ਚ ਕਮੀ ਨਹੀਂ ਕਰ ਸਕਦਾ ਹੈ।

ਹਾਲਾਂਕਿ ਉਦਯੋਗ ਸੰਗਠਨਾਂ ਦਾ ਵਿਚਾਰ ਹੈ ਕਿ ਰਿਜ਼ਰਵ ਬੈਂਕ ਨੂੰ ਕੋਵਿਡ-19 ਮਹਾਮਾਰੀ ਕਾਰਣ ਅਰਥਵਿਵਸਥਾ ਦੇ ਸੁਸਤ ਪੈਣ ਦੀਆਂ ਗੰਭੀਰ ਚੁਣੌਤੀਆਂ ਦੇ ਮੱਦੇਨਜ਼ਰ ਨੀਤੀਗਤ ਵਿਆਜ਼ ਦਰਾਂ ’ਚ ਕਮੀ ਦਾ ਆਪਣਾ ਰੁਖ ਬਣਾਈ ਰੱਖਣਾ ਚਾਹੀਦਾ ਹੈ। ਯੂ. ਬੀ. ਐੱਸ. ਸਿਕਿਓਰਿਟੀਜ਼ ਇੰਡੀਆ ਦੀ ਅਰਥਸ਼ਾਸਤਰੀ ਤਨਵੀ ਗੁਪਤਾ ਜੈਨ ਨੇ ਕਿਹਾ ਕਿ ਪ੍ਰਚੂਨ ਮਹਿੰਗਾਈ (ਸੀ. ਪੀ. ਆਈ.) ਪਿਛਲੀਆਂ ਦੋ ਤਿਮਾਹੀਆਂ (ਮਾਰਚ ਅਤੇ ਜੂਨ 2020) ਵਿਚ ਆਰ. ਬੀ. ਆਈ. ਦੇ ਉੱਪਰੀ ਹੱਦ 6 ਫੀਸਦੀ ਤੋਂ ਵੱਧ ਰਹੀ ਹੈ। ਇਸ ਦੇ ਸਤੰਬਰ ਤਿਮਾਹੀ ’ਚ ਵੀ 6 ਫੀਸਦੀ ਤੋਂ ਵੱਧ ਰਹਿਣ ਦਾ ਅਨੁਮਾਨ ਹੈ। ਜੈਨ ਦਾ ਅਨੁਮਾਨ ਹੈ ਕਿ ਰਿਜ਼ਰਵ ਬੈਂਕ ਨੀਤੀਗਤ ਦਰ ਨੂੰ ਜਿਉਂ ਦੀ ਤਿਉਂ ਰੱਖੇਗਾ।


Sanjeev

Content Editor

Related News