HDFC ਬੈਂਕ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, ਇਹ ਪਾਬੰਦੀ ਵਧਾ ਸਕਦੈ RBI

04/03/2021 11:45:41 AM

ਨਵੀਂ ਦਿੱਲੀ- ਨਿੱਜੀ ਖੇਤਰ ਦੇ ਦਿੱਗਜ ਐੱਚ. ਡੀ. ਐੱਫ. ਸੀ. ਬੈਂਕ ਦੇ ਨਵੇਂ ਕ੍ਰੈਡਿਟ ਕਾਰਡ ਜਾਰੀ ਹੋਣ ਲਈ ਤੁਹਾਨੂੰ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਬੈਂਕ ਦੀ ਇੰਟਰਨੈੱਟ, ਮੋਬਾਇਲ ਬੈਂਕਿੰਗ ਅਤੇ ਯੂਟਿਲਟੀ ਪੇਮੈਂਟ ਸਰਵਿਸ ਵਿਚ ਗਾਹਕਾਂ ਨੂੰ ਮੁਸ਼ਕਲ ਹੋਣ ਕਾਰਨ ਆਰ. ਬੀ. ਆਈ. ਵੱਲੋਂ ਬੈਂਕ 'ਤੇ ਨਵੀਂ ਡਿਜੀਟਲ ਲਾਂਚਿੰਗ ਅਤੇ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ 'ਤੇ ਲਾਈ ਗਈ ਪਾਬੰਦੀ ਅੱਗੇ ਵੱਧ ਸਕਦੀ ਹੈ। ਇਸ ਦੀ ਵਜ੍ਹਾ ਹੈ ਕਿ ਪਿਛਲੇ ਮਹੀਨੇ ਇਕ ਵਾਰ ਫਿਰ ਗਾਹਕਾਂ ਨੂੰ ਅਜਿਹੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ।

ਵਿੱਤੀ ਸੇਵਾਵਾਂ ਫਰਮ ਮੈਕੁਏਰੀ ਕੈਪੀਟਲ ਦੇ ਸਹਿ ਨਿਰਦੇਸ਼ਕ ਸੁਰੇਸ਼ ਗਣਪਤੀ ਨੇ ਕਿਹਾ ਕਿ ਹਾਲ ਹੀ ਰੁਕਾਵਟਾਂ ਦੇ ਮੱਦੇਨਜ਼ਰ ਸਾਡਾ ਮੰਨਣਾ ਹੈ ਕਿ ਐੱਚ. ਡੀ. ਐੱਫ. ਸੀ. ਬੈਂਕ ਦੇ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ ਤੇ ਡਿਜੀਟਲ 2.0 ਬੈਂਕਿੰਗ ਦੀ ਸ਼ੁਰੂਆਤ ਵਿਚ ਹੋਰ ਦੇਰੀ ਹੋ ਸਕਦੀ ਹੈ। ਪਹਿਲਾਂ ਅਨੁਮਾਨ ਲਾਇਆ ਜਾ ਰਿਹਾ ਸੀ ਕਿ ਆਰ. ਬੀ. ਆਈ. ਜੂਨ 2021 ਤੱਕ ਪਾਬੰਦੀ ਵਾਪਸ ਲੈ ਸਕਦਾ ਹੈ।

ਇਹ ਵੀ ਪੜ੍ਹੋ- ਇੰਨੀ ਪੁਰਾਣੀ ਗੱਡੀ ਦੀ RC ਹੋ ਸਕਦੀ ਹੈ ਰੱਦ, 7 ਸ਼ਹਿਰਾਂ 'ਚ ਲੱਗੇ ਫਿਟਨੈੱਸ ਸੈਂਟਰ!

ਗੌਰਤਲਬ ਹੈ ਕਿ ਵਾਰ-ਵਾਰ ਤਕਨੀਕੀ ਦਿੱਕਤਾਂ ਕਾਰਨ ਆਰ. ਬੀ. ਆਈ. ਨੇ ਐੱਚ. ਡੀ. ਐੱਫ. ਸੀ. ਬੈਂਕ ਦੇ ਆਈ. ਟੀ. ਇੰਫਰਾਸਟ੍ਰਕਟਰ ਦਾ ਵਿਸ਼ੇਸ਼ ਆਡਿਟ ਕਰਨ ਲਈ ਬਾਹਰੀ ਪੇਸ਼ੇਵਰ ਆਈ. ਟੀ. ਫਰਮ ਦੀ ਨਿਯੁਕਤੀ ਕੀਤੀ ਹੈ। ਬੈਂਕ ਦੇ ਪ੍ਰਾਇਮਰੀ ਡਾਟਾ ਸੈਂਟਰ ਵਿਚ ਬਿਜਲੀ ਬੰਦ ਹੋਣ ਕਾਰਨ ਇਹ ਮੁਸ਼ਕਲ ਪੈਦਾ ਹੋਈ ਸੀ, ਜਿਸ ਦੀ ਜਾਂਚ ਰਿਪੋਰਟ ਮਗਰੋਂ ਸੰਤੁਸ਼ਟ ਹੋਣ 'ਤੇ ਹੀ ਆਰ. ਬੀ. ਆਈ. ਪਾਬੰਦੀ ਹਟਾਏਗਾ ਤਾਂ ਜਾ ਗਾਹਕਾਂ ਨੂੰ ਅੱਗੇ ਦਿੱਕਤ ਨਾ ਹੋਵੇ। ਹਾਲਾਂਕਿ, ਪਾਬੰਦੀ ਕਾਰਨ ਪੁਰਾਣੇ ਕ੍ਰੈਡਿਟ ਕਾਰਡ ਗਾਹਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ- ਰਾਹਤ! ਮੁੰਬਈ ਹਵਾਈ ਅੱਡੇ ਨੇ RT-PCR ਟੈਸਟ ਦੀ ਦਰ 30 ਫੀਸਦੀ ਘਟਾਈ

►ਇੰਟਰਨੈੱਟ, ਮੋਬਾਇਲ ਬੈਂਕਿੰਗ 'ਚ ਵਾਰ-ਵਾਰ ਮੁਸ਼ਕਲ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev