HDFC ਬੈਂਕ ਦੇ ਆਨਲਾਈਨ ਬੈਂਕਿੰਗ ''ਚ ਰੁਕਾਵਟ ਦੀ ਜਾਂਚ ਕਰ ਰਿਹਾ RBI

12/06/2019 10:11:59 AM

ਮੁੰਬਈ—ਨਿੱਜੀ ਖੇਤਰ ਦੇ ਐੱਚ.ਡੀ.ਐੱਫ.ਸੀ. ਬੈਂਕ ਦੀ ਆਨਲਾਈਨ ਬੈਂਕਿੰਗ ਸੇਵਾਵਾਂ 'ਚ ਇਸ ਹਫਤੇ ਲਗਾਤਾਰ ਦੋ ਦਿਨ ਗੜਬੜੀਆਂ ਆਉਣ ਦੀ ਰਿਜ਼ਰਵ ਬੈਂਕ ਜਾਂਚ ਕਰ ਰਿਹਾ ਹੈ। ਇਸ ਲਈ ਇਕ ਟੀਮ ਗਠਿਤ ਕੀਤੀ ਗਈ ਹੈ। ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਐੱਮ.ਕੇ.ਜੈਨ ਨੇ ਵੀਰਵਾਰ ਨੂੰ ਕਿਹਾ ਕਿ ਸਾਡੀ ਟੀਮ ਇਸ ਦੇ ਕਾਰਨਾਂ ਦੀ ਪਛਾਣ ਕਰਨ ਲਈ ਗਈ ਹੈ ਅਤੇ ਇਹ ਪਤਾ ਲਗਾ ਰਹੀ ਹੈ ਕਿ ਅਸੀਂ ਐੱਚ.ਡੀ.ਐੱਫ.ਸੀ. ਬੈਂਕ ਨੂੰ ਕੀ ਨਿਰਦੇਸ਼ ਦੇ ਸਕਦੇ ਹਾਂ। ਉਨ੍ਹਾਂ ਨੇ ਇਸ ਤਰ੍ਹਾਂ ਦੀ ਰੁਕਾਵਟ ਆਉਣ 'ਤੇ ਸੰਬੰਧਤ ਬੈਂਕ 'ਤੇ ਜ਼ੁਰਮਾਨਾ ਲਗਾਉਣ ਸੰਬੰਧੀ ਸਵਾਲ 'ਤੇ ਕਿਹਾ ਕਿ ਆਰ.ਬੀ.ਆਈ. ਮਾਮਲੇ ਤੋਂ ਜਾਣੂ ਹੈ ਅਤੇ ਉਸ ਨੂੰ ਦੱਸਿਆ ਗਿਆ ਹੈ ਕਿ ਸੋਮਵਾਰ ਨੂੰ ਤਕਨੀਕੀ ਖਾਮੀਆਂ ਕਾਰਨ ਆਨਲਾਈਨ ਬੈਂਕਿੰਗ 'ਚ ਪ੍ਰੇਸ਼ਾਨੀ ਆਈ। ਜੈਨ ਨੇ ਕਿਹਾ ਕਿ ਮੀਡੀਆ ਖਬਰਾਂ ਮੁਤਾਬਕ ਐੱਚ.ਡੀ.ਐੱਫ.ਸੀ. ਬੈਂਕ ਦੀ ਆਨਲਾਈਨ ਬੈਂਕਿੰਗ 'ਚ ਮੰਗਲਵਾਰ ਨੂੰ ਵੀ ਪ੍ਰੇਸ਼ਾਨੀਆਂ ਰਹੀਆਂ।


Aarti dhillon

Content Editor

Related News