RBI ਨੇ ਨਗਰ ਅਰਬਨ ਕੋ-ਆਪ੍ਰੇਟਿਵ ਬੈਂਕ ’ਤੇ ਲਗਾਈਆਂ ਪਾਬੰਦੀਆਂ, ਨਿਕਾਸੀ ਦੀ ਲਿਮਿਟ 10,000 ਰੁਪਏ ਤੈਅ

12/07/2021 10:59:42 AM

ਮੁੰਬਈ–ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਮਹਾਰਾਸ਼ਟਰ ਦੇ ਅਹਿਮਦਨਗਰ ਸਥਿਤ ਨਗਰ ਅਰਬਨ ਕੋ-ਆਪ੍ਰੇਟਿਵ ਬੈਂਕ ਲਿਮਟਿਡ ’ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਇਨ੍ਹਾਂ ਪਾਬੰਦੀਆਂ ਦੇ ਤਹਿਤ ਬੈਂਕ ਦੇ ਗਾਹਕਾਂ ਲਈ ਆਪਣੇ ਖਾਤਿਆਂ ’ਚੋਂ ਨਿਕਾਸੀ ਦੀ ਲਿਮਿਟ 10,000 ਰੁਪਏ ਤੈਅ ਕੀਤੀ ਗਈ ਹੈ।
ਬੈਂਕ ਦੀ ਖਰਾਬ ਹੁੰਦੀ ਵਿੱਤੀ ਸਥਿਤੀ ਦੇ ਮੱਦੇਨਜ਼ਰ ਕੇਂਦਰੀ ਬੈਂਕ ਨੇ ਇਹ ਕਦਮ ਚੁੱਕਿਆ ਹੈ। ਬੈਂਕਿੰਗ ਨਿਯਮ ਐਕਟ (ਸਹਿਕਾਰੀ ਕਮੇਟੀਆਂ ਲਈ ਲਾਗੂ), 1949 ਦੇ ਤਹਿਤ ਇਹ ਪਾਬੰਦੀਆਂ 6 ਦਸੰਬਰ 2021 ਨੂੰ ਕਾਰੋਬਾਰ ਦੇ ਘੰਟਿਆਂ ਦੇ ਸਮਾਪਤੀ ਤੋਂ 6 ਮਹੀਨਿਆਂ ਲਈ ਲਾਗੂ ਰਹਿਣਗੀਆਂ ਅਤੇ ਇਨ੍ਹਾਂ ਦੀ ਸਮੀਖਿਆ ਕੀਤੀ ਜਾਵੇਗੀ।
ਕੇਂਦਰੀ ਬੈਂਕ ਨੇ ਕਿਹਾ ਕਿ ਬੈਂਕ ਉਸ ਦੀ ਇਜਾਜ਼ਤ ਤੋਂ ਬਿਨਾਂ ਨਾ ਤਾਂ ਕੋਈ ਕਰਜ਼ਾ ਜਾਂ ਐਡਵਾਂਸ ਦੇਵੇਗਾ ਅਤੇ ਨਾ ਹੀ ਕਿਸੇ ਕਰਜ਼ੇ ਦਾ ਨਵੀਨੀਕਰਨ ਕਰੇਗਾ।
 

Aarti dhillon

This news is Content Editor Aarti dhillon