RBI ਨੇ 8 ਸਹਿਕਾਰੀ ਬੈਂਕਾਂ ''ਤੇ ਲਗਾਇਆ ਜੁਰਮਾਨਾ, ਨਿਯਮਾਂ ''ਚ ਢਿੱਲ-ਮੱਠ ''ਤੇ ਕੀਤੀ ਕਾਰਵਾਈ

08/09/2022 12:17:35 PM

ਮੁੰਬਈ — ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਕਈ ਨਿਯਮਾਂ ਦੀ ਉਲੰਘਣਾ ਕਰਨ 'ਤੇ ਅੱਠ ਸਹਿਕਾਰੀ ਬੈਂਕਾਂ 'ਤੇ ਜੁਰਮਾਨਾ ਲਗਾਇਆ ਹੈ। ਗੁਜਰਾਤ ਦੇ ਮੇਹਸਾਨਾ ਅਰਬਨ ਕੋ-ਆਪਰੇਟਿਵ ਬੈਂਕ 'ਤੇ 40 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਰਿਜ਼ਰਵ ਬੈਂਕ ਦੇ ਅਨੁਸਾਰ, ਮੇਹਸਾਣਾ ਅਰਬਨ ਕੋ-ਆਪਰੇਟਿਵ ਬੈਂਕ ਨੂੰ ਭਾਰਤੀ ਰਿਜ਼ਰਵ ਬੈਂਕ (ਸਹਿਕਾਰੀ ਬੈਂਕ - ਜਮ੍ਹਾ 'ਤੇ ਵਿਆਜ ਦਰ) ਨਿਰਦੇਸ਼, 2016 ਦੇ ਕੁਝ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : 3 ਬੈਂਕ ਵਲੋਂ Spicejet ਦੇ ਕਰਜ਼ਿਆਂ ਨੂੰ 'ਉੱਚ-ਜੋਖਮ' ਵਜੋਂ ਚਿੰਨ੍ਹਿਤ ਕੀਤਾ ਗਿਆ : ਰਿਪੋਰਟ

ਕੇਂਦਰੀ ਬੈਂਕ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇੰਦਾਪੁਰ ਅਰਬਨ ਕੋ-ਆਪਰੇਟਿਵ ਬੈਂਕ, ਇੰਦਾਪੁਰ, ਮਹਾਰਾਸ਼ਟਰ 'ਤੇ ਉਧਾਰ ਨਿਯਮਾਂ ਨਾਲ ਸਬੰਧਤ ਕੁਝ ਵਿਵਸਥਾਵਾਂ ਦੀ ਉਲੰਘਣਾ ਲਈ 7 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਦੌਰਾਨ, ਮਹਾਰਾਸ਼ਟਰ ਦੇ ਵਰੁਡ ਅਰਬਨ ਕੋ-ਆਪਰੇਟਿਵ ਬੈਂਕ, ਵਰੁਡ, ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸਹਿਕਾਰੀ ਕੇਂਦਰੀ ਬੈਂਕ ਮਰਿਆਦਿਤ, ਛਿੰਦਵਾੜਾ ਅਤੇ ਮਹਾਰਾਸ਼ਟਰ ਦੇ ਯਵਤਮਾਲ ਅਰਬਨ ਕੋ-ਆਪਰੇਟਿਵ ਬੈਂਕ, ਯਵਤਮਾਲ ਨੂੰ ਆਪਣੇ ਗਾਹਕ ਨੂੰ ਜਾਣੋ (ਕੇਵਾਈਸੀ) ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਛੱਤੀਸਗੜ੍ਹ ਰਾਜ ਸਹਿਕਾਰੀ ਬੈਂਕ ਮਰਿਆਦਿਤ, ਰਾਏਪੁਰ 'ਤੇ ਕੇਵਾਈਸੀ ਦੇ ਕੁਝ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਲਈ 25 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਗੁਨਾ ਵਿੱਚ ਇੱਕ ਸਹਿਕਾਰੀ ਬੈਂਕ ਅਤੇ ਪਣਜੀ ਵਿੱਚ ਗੋਆ ਰਾਜ ਸਹਿਕਾਰੀ ਬੈਂਕ ਨੂੰ ਵੀ ਜੁਰਮਾਨਾ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਜੂਨ ਤਿਮਾਹੀ ’ਚ ਸਰਕਾਰੀ ਤੇਲ ਕੰਪਨੀਆਂ ਨੂੰ 18,480 ਕਰੋੜ ਦਾ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

Harinder Kaur

This news is Content Editor Harinder Kaur