RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੋਰੋਨਾ ਵਿਸ਼ਾਣੂ ਨੂੰ ਦੱਸਿਆ 'ਅਦਿੱਖ ਰੂਪ ਨਾਲ ਵਾਰ ਕਰਨ ਵਾਲੀ ' ਮਹਾਂਮਾਰੀ

04/13/2020 7:43:15 PM

ਨਵੀਂ ਦਿੱਲੀ - ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਕੋਵਿਡ -19 ਮਹਾਂਮਾਰੀ ਨੇ ਵਿਸ਼ਵਵਿਆਪੀ ਵਾਧੇ ਦੀਆਂ ਸੰਭਾਵਨਾਵਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ ਅਤੇ ਇਸ ਕਾਰਨ ਵਿਸ਼ਵਵਿਆਪੀ ਮੰਦੀ ਦੀ ਸੰਭਾਵਨਾ ਵਧ ਗਈ ਹੈ। ਕੇਂਦਰੀ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਬੈਠਕ ਦੇ ਕੰਮਕਾਜ ਦੇ ਵੇਰਵਿਆਂ ਅਨੁਸਾਰ ਕਮੇਟੀ ਦੀ ਬੈਠਕ ਵਿਚ ਦਾਸ ਨੇ ਕਿਹਾ ਕਿ ਇਹ ਮੰਦੀ ਗਲੋਬਲ ਵਿੱਤੀ ਸੰਕਟ ਨਾਲੋਂ ਵੀ ਡੂੰਘੀ ਹੋ ਸਕਦੀ ਹੈ। ਬੈਠਕ ਦੌਰਾਨ ਦਾਸ ਨੇ ਕੋਵਿਡ -19 ਮਹਾਂਮਾਰੀ ਨੂੰ 'ਅਦਿੱਖ ਵਿਨਾਸ਼ਕਾਰੀ' ਦੱਸਿਆ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਜਲਦੀ ਤੋਂ ਜਲਦੀ ਕਾਬੂ ਕਰਨ ਦੀ ਲੋੜ ਹੈ। ਦਾਸ ਨੇ ਕਿਹਾ, 'ਕੋਵਿਡ -19 ਮਹਾਂਮਾਰੀ ਅਦਿੱਖ ਰੂਪ ਨਾਲ ਵਾਰ ਕਰਨ ਵਾਲੀ ਹੈ। ਇਸ ਦੇ ਫੈਲਣ ਨੂੰ ਰੋਕਣ ਦੀ ਜ਼ਰੂਰਤ ਹੈ ਇਸ ਤੋਂ ਪਹਿਲਾਂ ਕਿ ਇਹ ਲੋਕਾਂ ਦੀ ਕੀਮਤੀ ਜ਼ਿੰਦਗੀ ਅਤੇ ਮੈਕਰੋ-ਆਰਥਿਕਤਾ ਤੇ ਬਹੁਤ ਪ੍ਰਭਾਵ ਪਾ ਸਕੇ। ਇਨ੍ਹਾਂ ਸਥਿਤੀਆਂ ਵਿਚ ਵੱਖ-ਵੱਖ ਸੈਕਟਰਾਂ ਵਿਚ ਵਿੱਤ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ ਕਿਉਂਕਿ ਇਹ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ।

ਇਹ ਵੀ ਦੇਖੋ : ਰਸੌਈ ਵਿਚ ਰੱਖੇ ਇਹ ਮਸਾਲੇ ਸੁੰਘਣ ਨਾਲ ਪਤਾ ਲੱਗ ਸਕੇਗਾ ਕਿ ਤੁਹਾਨੂੰ ਕੋਰੋਨਾ ਵਾਇਰਸ ਹੈ ਜਾਂ ਫਲੂ

ਆਰਬੀਆਈ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਲਈ ਤਿਆਰ

ਦਾਸ ਨੇ ਕਿਹਾ,'ਰਿਜ਼ਰਵ ਬੈਂਕ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਉਹ ਕੋਵਿਡ -19 ਦੇ ਪ੍ਰਭਾਵ ਨੂੰ ਘਟਾਉਣ, ਵਾਧੇ ਨੂੰ ਮੁੜ ਸੁਰਜੀਤ ਕਰਨ ਅਤੇ ਵਿੱਤੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਕੋਈ ਰਵਾਇਤੀ ਅਤੇ ਗੈਰ-ਰਵਾਇਤੀ ਕਦਮ ਚੁੱਕਣ ਤੋਂ ਸੰਕੋਚ ਨਹੀਂ ਕਰੇਗਾ।'

ਕੋਵਿਡ -19 ਕਰਕੇ ਸਮੇਂ ਤੋਂ ਪਹਿਲਾਂ ਐਮ.ਪੀ.ਸੀ. ਦੀ ਬੈਠਕ

ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੇ ਕੇਂਦਰੀ ਬੈਂਕ ਦੀ ਐਮਪੀਸੀ ਦੀ ਮੀਟਿੰਗ 24 ਤੋਂ 27 ਮਾਰਚ ਤੱਕ ਹੋਈ। ਇਸ ਮੀਟਿੰਗ ਵਿੱਚ ਰੈਪੋ ਰੇਟ ਵਿਚ 0.75 ਪ੍ਰਤੀਸ਼ਤ ਅਤੇ ਰਿਵਰਸ ਰੈਪੋ ਰੇਟ ਵਿਚ 0.90 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਫੈਸਲਾ ਲਿਆ ਗਿਆ। ਕੋਵਿਡ -19 ਨਾਲ ਜੁੜੇ ਸੰਕਟ ਵਿਚਕਾਰ ਆਰ.ਬੀ.ਆਈ. ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਤਹਿ ਸਮੇਂ ਤੋਂ ਪਹਿਲਾਂ ਕੀਤੀ ਗਈ ਸੀ। ਇਹ ਬੈਠਕ ਪਿਛਲੇ ਸ਼ਡਿਊਲ ਅਨੁਸਾਰ 31 ਮਾਰਚ, 1 ਅਪ੍ਰੈਲ ਅਤੇ 3 ਅਪ੍ਰੈਲ ਨੂੰ ਹੋਣੀ ਸੀ।

ਆਰਬੀਆਈ ਮੁਖੀ ਨੇ ਕਿਹਾ ਕਿ ਅਸੀਂ ਅਸਾਧਾਰਣ ਸਮੇਂ ਦਾ ਸਾਹਮਣਾ ਕਰ ਰਹੇ ਹਾਂ। ਉਸਨੇ ਮੌਜੂਦਾ ਸਥਿਤੀ ਨੂੰ ਬੇਮਿਸਾਲ ਦੱਸਿਆ।

 
 

 


Harinder Kaur

Content Editor

Related News