RBI ਗਵਰਨਰ ਨੇ ਰੇਟਿੰਗ ਏਜੰਸੀਆਂ ਦੇ ਮੁਖੀਆਂ ਨਾਲ ਕੀਤੀ ਮੁਲਾਕਾਤ

06/12/2020 1:52:25 AM

ਮੁੰਬਈ (ਭਾਸ਼ਾ)-ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੱਡੇ ਆਰਥਿਕ ਹਾਲਤ 'ਤੇ ਕ੍ਰੈਡਿਟ ਰੇਟਿੰਗ ਏਜੰਸੀਆਂ ਵੱਲੋਂ ਆਪਣਾ ਮੁਲਾਂਕਣ ਦੇਣ ਨੂੰ ਕਿਹਾ। ਨਾਲ ਹੀ ਉਨ੍ਹਾਂ ਨੂੰ ਵਿੱਤੀ ਖੇਤਰ ਸਮੇਤ ਵੱਖ-ਵੱਖ ਉਦਯੋਗਾਂ ਦੇ ਦ੍ਰਿਸ਼ ਦੇ ਬਾਰੇ 'ਚ ਦੱਸਣ ਨੂੰ ਕਿਹਾ ਹੈ। ਕੇਂਦਰੀ ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਆਰ. ਬੀ. ਆਈ. ਗਵਰਨਰ ਨੇ ਸਾਖ ਨਿਰਧਾਰਣ ਨਾਲ ਜੁੜੀਆਂ ਏਜੰਸੀਆਂ ਦੇ ਪ੍ਰਬੰਧ ਨਿਰਦੇਸ਼ਕਾਂ ਅਤੇ ਮੁੱਖ ਕਾਰਜਪਾਲਕ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਬੈਠਕ ਕੀਤੀ।

ਬੈਠਕ 'ਚ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਅਤੇ ਹੋਰ ਉੱਚ ਅਧਿਕਾਰੀ ਵੀ ਸ਼ਾਮਲ ਹੋਏ। ਬਿਆਨ ਅਨੁਸਾਰ ਬੈਠਕ ਦੌਰਾਨ ਰੇਟਿੰਗ ਏਜੰਸੀਆਂ ਦੇ ਨਾਲ ਵੱਡੇ ਆਰਥਿਕ ਹਾਲਤ ਦੇ ਮੁਲਾਂਕਣ ਅਤੇ ਵਿੱਤੀ ਖੇਤਰ ਸਮੇਤ ਵੱਖ-ਵੱਖ ਖੇਤਰਾਂ ਦੇ ਦ੍ਰਿਸ਼ ਵਰਗੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ। ਬੈਠਕ 'ਚ ਇਕਾਈਆਂ ਦੀ ਵਿੱਤੀ ਹਾਲਤ 'ਤੇ ਰੇਟਿੰਗ ਏਜੰਸੀਆਂ ਦੀ ਸੋਚ ਅਤੇ ਇਸ ਸਮੇਂ ਸਾਖ ਨਿਰਧਾਰਣ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਕਾਰਕਾਂ 'ਤੇ ਵੀ ਗੱਲਬਾਤ ਹੋਈ। ਆਰ. ਬੀ. ਆਈ. ਨੇ ਰੇਟਿੰਗ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਦੇ ਉਪਰਾਲਿਆਂ ਅਤੇ ਪ੍ਰਮੁੱਖ ਸਬੰਧਤ ਪੱਖਾਂ ਨਾਲ ਜੁੜਾਵ ਦੇ ਬਾਰੇ 'ਚ ਉਨ੍ਹਾਂ ਨੂੰ ਆਪਣੀ ਰਾਏ ਦੇਣ ਲਈ ਕਿਹਾ।

Karan Kumar

This news is Content Editor Karan Kumar