RBI ਦਾ ਹਸਪਤਾਲ ਅਤੇ ਸਿੱਖਿਆ ਸੰਸਥਾਨਾਂ ਨੂੰ ਵੱਡਾ ਤੋਹਫ਼ਾ, 5 ਲੱਖ ਤੱਕ ਕੀਤੀ UPI ਟ੍ਰਾਂਜੈਕਸ਼ਨ ਲਿਮਿਟ

12/09/2023 3:12:34 PM

ਨਵੀਂ ਦਿੱਲੀ (ਭਾਸ਼ਾ)– ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਮੁਦਰਾ ਸਮੀਖਿਆ ਬੈਠਕ ਤੋਂ ਬਾਅਦ ਰੇਪੋ ਰੇਟ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। RBI ਨੇ ਲਗਾਤਾਰ 5ਵੀਂ ਵਾਰ ਰੇਪੋ ਰੇਟ ’ਚ ਕੋਈ ਬਦਲਾਅ ਨਹੀਂ ਕੀਤਾ। RBI ਨੇ ਵਿਆਜ ਦਰਾਂ ਨੂੰ ਇਕ ਵਾਰ ਮੁੜ ਸਥਿਰ ਰੱਖਿਆ ਹੈ। ਭਾਵੇਂ ਹੀ ਲੋਕਾਂ ਨੂੰ ਵਿਆਜ ਦਰਾਂ ’ਚ ਕਟੌਤੀ ਦਾ ਲਾਭ ਨਾ ਮਿਲਿਆ ਹੋਵੇ ਪਰ UPI ਟ੍ਰਾਂਜੈਕਸ਼ਨ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। RBI ਨੇ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਪੇਮੈਂਟ ਦੀ ਲੈਣ-ਦੇਣ ਲਿਮਿਟ ਨੂੰ ਵਧਾ ਦਿੱਤਾ ਹੈ। UPI ਟ੍ਰਾਂਜੈਕਸ਼ਨ ਲਿਮਿਟ ਨੂੰ 1 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ, ਜਾਣੋ 10 ਗ੍ਰਾਮ ਸੋਨੇ ਦਾ ਅੱਜ ਦਾ ਭਾਅ

ਦੱਸ ਦੇਈਏ ਕਿ ਦੇਸ਼ ਵਿਚ ਯੂ. ਪੀ. ਆਈ. ਟ੍ਰਾਂਜੈਕਸ਼ਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਮਹੀਨੇ ਯੂ. ਪੀ. ਆਈ. ਟ੍ਰਾਂਜੈਕਸ਼ਨ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਆਰ. ਬੀ. ਆਈ. ਨੇ ਇਕ ਵੱਡੀ ਰਾਹਤ ਦਿੱਤੀ ਹੈ। ਰਿਜ਼ਰਵ ਬੈਂਕ ਨੇ ਯੂ. ਪੀ. ਆਈ. ਰਾਹੀਂ ਟ੍ਰਾਂਜੈਕਸ਼ਨ ਦੀ ਲਿਮਿਟ 1 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ। ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਹਸਪਤਾਲ ਅਤੇ ਸਿੱਖਿਆ ਸੰਸਥਾਨਾਂ ਵਿਚ ਯੂ. ਪੀ. ਆਈ. ਆਟੋ ਪੇਮੈਂਟ ਦੀ ਲਿਮਿਟ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ।

ਇਹ ਵੀ ਪੜ੍ਹੋ - ਵਧਦੀ ਮਹਿੰਗਾਈ ਦੌਰਾਨ ਕੇਂਦਰ ਦਾ ਵੱਡਾ ਫ਼ੈਸਲਾ, ਗੰਢਿਆਂ ਦੇ ਨਿਰਯਾਤ 'ਤੇ ਲਾਈ ਪਾਬੰਦੀ

ਸਿਰਫ਼ ਇਨ੍ਹਾਂ ਲਈ ਵਧੀ ਲਿਮਿਟ
RBI ਦੇ ਇਸ ਫ਼ੈਸਲੇ ਦਾ ਲਾਭ ਸਿਰਫ਼ ਹਸਪਤਾਲ ਅਤੇ ਸਿੱਖਿਆ ਸੰਸਥਾਨਾਂ ਨੂੰ ਮਿਲੇਗਾ। ਇਨ੍ਹਾਂ ਥਾਵਾਂ ’ਤੇ ਯੂ. ਪੀ. ਆਈ. ਰਾਹੀਂ 5 ਲੱਖ ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕੇਗਾ। ਅਜਿਹਾ ਕਰਨ ਨਾਲ ਯੂ. ਪੀ. ਆਈ. ਦੀ ਵਰਤੋਂ ਨੂੰ ਉਤਸ਼ਾਹ ਮਿਲੇਗਾ। ਲੋਕ ਹਸਪਤਾਲਾਂ ਅਤੇ ਸਕੂਲ-ਕਾਲਜਾਂ ਦੀ ਫੀਸ ਆਸਾਨੀ ਨਾਲ ਯੂ. ਪੀ. ਆਈ. ਰਾਹੀਂ ਭਰ ਸਕਣਗੇ।

ਇਹ ਵੀ ਪੜ੍ਹੋ - RBI MPC Meet: ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ, ਰੈਪੋ ਰੇਟ 6.5 ਫ਼ੀਸਦੀ 'ਤੇ ਹੀ ਬਰਕਰਾਰ

ਇਕ ਲੱਖ ਰੁਪਏ ਦੇ ਯੂ. ਪੀ. ਆਈ. ਆਟੋ ਪੇਮੈਂਟ ’ਤੇ ਨਹੀਂ ਲੱਗੇਗਾ ਓ. ਟੀ. ਪੀ.
ਰਿਜ਼ਰਵ ਬੈਂਕ ਓ. ਟੀ. ਪੀ. ਆਧਾਰਿਤ ਰੇਕਰਿੰਗ ਪੇਮੈਂਟ ਦੀ ਲਿਮਿਟ ’ਚ ਵਾਧਾ ਕਰਨ ਜਾ ਰਿਹਾ ਹੈ। ਹੁਣ ਇਸ ਨੂੰ 15 ਹਜ਼ਾਰ ਰੁਪਏ ਤੋਂ ਵਧਾ ਕੇ ਇਕ ਲੱਖ ਰੁਪਏ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਇਕ ਲੱਖ ਰੁਪਏ ਤੱਕ ਦੀ ਪੇਮੈਂਟ ’ਤੇ ਓ. ਟੀ. ਪੀ. ਦੀ ਲੋੜ ਨਹੀਂ ਹੋਵੇਗੀ ਪਰ ਆਰ. ਬੀ. ਆਈ. ਇਸ ਸਹੂਲਤ ਨੂੰ ਸਿਰਫ਼ ਕੁੱਝ ਪੇਮੈਂਟਸ ਲਈ ਲਾਗੂ ਕਰੇਗਾ।

ਇਹ ਵੀ ਪੜ੍ਹੋ - NCRB ਦੀ ਰਿਪੋਰਟ 'ਚ ਖ਼ੁਲਾਸਾ, ਰੋਜ਼ਾਨਾ 30 ਕਿਸਾਨ ਜਾਂ ਮਜ਼ਦੂਰ ਕਰ ਰਹੇ ਖ਼ੁਦਕੁਸ਼ੀਆਂ, ਜਾਣੋ ਪੰਜਾਬ ਦੇ ਹਾਲਾਤ

ਭਾਰਤੀ ਰਿਜ਼ਰਵ ਬੈਂਕ ਨੇ ਐਲਾਨ ਕੀਤਾ ਕਿ ਉਸ ਨੇ ਅਡੀਸ਼ਨਲ ਫੈਕਟਰ ਆਥੈਂਟੀਕੇਸ਼ਨ ਤੋਂ ਬਿਨਾਂ ਸਪੈਫਿਕ ਟ੍ਰਾਂਜੈਕਸ਼ਨ ਲਈ ਯੂ. ਪੀ. ਆਈ. ਆਟੋ ਪੇਮੈਂਟ ਦੀ ਲਿਮਿਟ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ। ਐਲਾਨ ਮੁਤਾਬਕ 1 ਲੱਖ ਰੁਪਏ ਤੱਕ ਦੀ ਪੇਮੈਂਟ ਲਈ ਓ. ਟੀ. ਪੀ. ਦੀ ਲੋੜ ਨਹੀਂ ਹੋਵੇਗੀ। ਇਹ ਨਵੀਂ ਲਿਮਿਟ ਸਿਰਫ ਮਿਊਚੁਅਲ ਫੰਡ ਸਬਸਕ੍ਰਿਪਸ਼ਨ, ਇੰਸ਼ੋਰੈਂਸ ਪ੍ਰੀਮੀਅਮ ਸਬਸਕ੍ਰਿਪਸ਼ਨ ਅਤੇ ਕ੍ਰੈਡਿਟ ਕਾਰਡ ਰੀਪੇਮੈਂਟ ਲਈ ਲਾਗੂ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿਚ ਓ. ਟੀ. ਪੀ.-ਆਧਾਰਿਤ ਏ. ਐੱਫ. ਏ. ਉਦੋਂ ਲਾਗੂ ਹੁੰਦਾ ਹੈ ਜਦੋਂ ਯੂ. ਪੀ. ਆਈ. ਦੇ ਮਾਧਿਅਮ ਰਾਹੀਂ ਆਟੋ ਪੇਮੈਂਟ 15,000 ਰੁਪਏ ਤੋਂ ਵੱਧ ਹੁੰਦੀ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur