RBI ਦੇ ਡਾਇਰੈਕਟਰ ਨੇ ਸਰਕਾਰ ਨੇ ਰਾਹਤ ਪੈਕੇਜ 'ਤੇ ਚੁੱਕੇ ਸਵਾਲ

05/22/2020 1:41:58 AM

ਨਵੀਂ ਦਿੱਲ਼ੀ - ਭਾਰਤੀ ਰਿਜ਼ਰਵ ਬੈਂਕ ਦੇ ਇੱਕ ਡਾਇਰੈਕਟਰ ਅਤੇ ਰਾਸ਼ਟਰੀ ਸਵੈ ਸੇਵਕ ਸੰਘ ਵਾਲ ਜੁੜੇ ਰਹੇ ਸਤੀਸ਼ ਕਾਸ਼ੀਨਾਥ ਮਰਾਠੇ ਨੇ ਕੋਰੋਨਾ ਨਾਲ ਨਜਿੱਠਣ ਲਈ ਮੋਦੀ ਸਰਕਾਰ ਦੇ ਰਾਹਤ ਪੈਕੇਜ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਦਾ ਮੋਰੇਟੋਰੀਅਮ ਕਾਫ਼ੀ ਨਹੀਂ ਹੈ ਅਤੇ ਐਨ.ਪੀ.ਏ. 'ਚ ਨਰਮੀ ਨੂੰ ਰਾਹਤ ਪੈਕੇਜ ਦਾ ਹਿੱਸਾ ਹੋਣਾ ਚਾਹੀਦਾ ਹੈ ਸੀ।

ਕਿਸ ਮਾਮਲੇ 'ਚ ਹੈ ਅਸਫਲ ?
ਉਨ੍ਹਾਂ ਨੇ ਟਵੀਟ ਕਰ ਕਿਹਾ, ਰਾਹਤ ਪੈਕੇਜ ਚੰਗੀ ਅਤੇ ਪ੍ਰਗਤੀਸ਼ੀਲ ਸੋਚ ਵਾਲਾ ਹੈ, ਪਰ ਇਹ ਅਰਥਵਿਵਸਥਾ ਨੂੰ ਉਭਾਰਣ 'ਚ ਯੋਧਾਵਾਂ ਦੇ ਰੂਪ 'ਚ ਬੈਂਕਾਂ ਨੂੰ ਸ਼ਾਮਲ ਕਰਣ ਦੇ ਮਾਮਲੇ 'ਚ ਅਸਫਲ ਰਿਹਾ ਹੈ। ਤਿੰਨ ਮਹੀਨੇ ਦਾ ਮੋਰੇਟੋਰੀਅਮ ਕਾਫੀ ਨਹੀਂ ਹੈ। ਐਨ.ਪੀ.ਏ. ਪ੍ਰੋਵਿਜ਼ਨਿੰਗ 'ਚ ਨਰਮੀ ਆਦਿ ਰਾਹਤ ਪੈਕੇਜ ਦਾ ਹਿੱਸਾ ਹੋਣਾ ਚਾਹੀਦਾ ਸੀ ਤਾਂ ਕਿ ਭਾਰਤ ਨੂੰ ਇੱਕ ਵਾਰ ਫਿਰ ਤਰੱਕੀ ਦੇ ਰਸਤੇ 'ਤੇ ਲੈ ਜਾਇਆ ਜਾ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੇ ਰਾਹਤ ਪੈਕੇਜ ਨਾਲ ਮੰਗ ਵਧਣ ਦੀ ਉਮੀਦ ਘੱਟ ਹੈ, ਕਿਉਂਕਿ ਇਸ 'ਚ ਸਪਲਾਈ ਸਾਇਡ 'ਤੇ ਜ਼ੋਰ ਹੈ।

Inder Prajapati

This news is Content Editor Inder Prajapati