ਰਿਜ਼ਰਵ ਬੈਂਕ ਨੇ ਬੀ. ਓ. ਐੱਮ. ਦੇ 7360 ਕਰੋੜ ਰੁਪਏ ਦੇ ਘਾਟੇ ਦੇ ਨਿਪਟਾਰਾ ਪ੍ਰਸਤਾਵ ਨੂੰ ਕੀਤਾ ਖਾਰਿਜ

10/09/2019 9:30:54 PM

ਨਵੀਂ ਦਿੱਲੀ (ਭਾਸ਼ਾ)-ਭਾਰਤੀ ਰਿਜ਼ਰਵ ਬੈਂਕ ਨੇ ਜਨਤਕ ਖੇਤਰ ਦੇ ਬੈਂਕ ਆਫ ਮਹਾਰਾਸ਼ਟਰ (ਬੀ. ਓ. ਐੱਮ.) ਦੇ ਕੁਲ ਜਮ੍ਹਾ 7360 ਕਰੋੜ ਰੁਪਏ ਦੇ ਘਾਟੇ ਨੂੰ ਰਿਜ਼ਰਵ ਪਏ ਪੈਸੇ ਨਾਲ ਨਿਪਟਾਰੇ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ। ਬੀ. ਓ. ਐੱਮ. ਨੇ ਆਪਣੇ ਸ਼ੇਅਰ ਪ੍ਰੀਮੀਅਮ ਖਾਤੇ ਦੇ ਬਕਾਏ ਅਤੇ ਮਾਲੀਆ ਰਿਜ਼ਰਵ ਖਾਤੇ ਤੋਂ ਇਸ ਘਾਟੇ ਨੂੰ ਐਡਜਸਟ ਕਰਨ ਦਾ ਪ੍ਰਸਤਾਵ ਕੀਤਾ ਸੀ।
ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਰਿਜ਼ਰਵ ਬੈਂਕ ਨੇ 27 ਸਤੰਬਰ, 2019 ਨੂੰ ਪੱਤਰ ਭੇਜ ਕੇ ਇਸ ਅਪੀਲ ਨੂੰ ਮੰਨਣ 'ਚ ਅਸਮਰੱਥਾ ਜਤਾਈ ਹੈ। ਅੱਜ ਬੰਬਈ ਸ਼ੇਅਰ ਬਾਜ਼ਾਰ 'ਚ ਬੀ. ਓ. ਐੱਮ. ਦਾ ਸ਼ੇਅਰ 2 ਫੀਸਦੀ ਟੁੱਟ ਕੇ 10.80 ਰੁਪਏ 'ਤੇ ਬੰਦ ਹੋਇਆ।


Karan Kumar

Content Editor

Related News