ਰੇਮੰਡ ਦੀ 2021 ਤੱਕ 2,000 ਸਟੋਰ ਦਾ ਨੈੱਟਵਰਕ ਬਣਾਉਣ ਦੀ ਯੋਜਨਾ

10/03/2019 10:07:08 AM

ਨਵੀਂ ਦਿੱਲੀ—ਰੇਮੰਡ ਦੀ 2021 ਤੱਕ ਦੇਸ਼ ਭਰ 'ਚ ਆਪਣੀ ਖੁਦਰਾ ਦੁਕਾਨਾਂ ਦੀ ਗਿਣਤੀ 2,000 ਪਹੁੰਚਾਉਣ ਦੀ ਯੋਜਨਾ ਹੈ। ਇਸ 'ਚ ਕੰਪਨੀ ਦੇ ਸਾਰੇ ਬ੍ਰਾਂਡ ਦੀਆਂ ਦੁਕਾਨਾਂ ਸ਼ਾਮਲ ਹੋਣਗੀਆਂ। ਇਨ੍ਹਾਂ ਦੁਕਾਨਾਂ ਨੂੰ ਛੋਟੇ ਸ਼ਹਿਰਾਂ 'ਚ ਖੋਲ੍ਹਿਆ ਜਾਣਾ ਹੈ। ਕੰਪਨੀ ਨੇ ਬੁੱਧਵਾਰ ਨੂੰ ਸੂਰਤ 'ਚ ਆਪਣੀ 'ਰੇਮੰਡ' ਬ੍ਰਾਂਡ ਦੀ 1,000ਵੀਂ ਦੁਕਾਨ ਖੋਲ੍ਹੀ ਹੈ। ਇਸ ਦੇ ਇਲਾਵਾ ਕੰਪਨੀ ਪਾਰਕ ਐਵੇਨਿਊ, ਕਲਰ ਪਲੱਸ ਅਤੇ ਪਾਰਕਸ ਬ੍ਰਾਂਡ ਨਾਲ ਵੀ ਦੁਕਾਨਾਂ ਚਲਾਉਂਦੀ ਹੈ। ਦੇਸ਼ ਭਰ ਦੀਆਂ ਕੰਪਨੀਆਂ 600 ਸ਼ਹਿਰਾਂ 'ਚ ਕੁੱਲ 1,500 ਦੁਕਾਨਾਂ ਦਾ ਸੰਚਾਲਨ ਕਰਦੀ ਹੈ। ਰੇਮੰਡ ਦੀ ਲਾਈਫ ਸਟਾਈਲ ਕਾਰੋਬਾਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੰਜੇ ਬਹਿਲ ਨੇ ਕਿਹਾ ਕਿ ਰੇਮੰਡ ਦੀ ਯੋਜਨਾ 2021 ਤੱਕ ਆਪਣੇ ਖੁਦਰਾ ਨੈੱਟਵਰਕ ਨੂੰ 2,000 ਦੁਕਾਨ ਕਰਨ ਦੀ ਹੈ। ਉਨ੍ਹਾਂ ਨੇ ਅਧਿਕਤਰ ਨਵੇਂ ਰੇਮੰਡ ਬ੍ਰਾਂਡ ਸਟੋਰ ਨੂੰ ਫ੍ਰੈਂਚਾਇਜ਼ੀ ਮਾਡਲ ਦੇ ਆਧਾਰ 'ਤੇ ਖੋਲ੍ਹਿਆ ਜਾਵੇਗਾ। ਇਸ ਦੇ ਇਲਾਵਾ ਕੰਪਨੀ ਦੀ ਯੋਜਨਾ ਬੰਗਲਾਦੇਸ਼ 'ਚ 50 ਦੁਕਾਨਾਂ ਖੋਲ੍ਹਣ ਦੀ ਵੀ ਹੈ। ਅਜੇ ਕੰਪਨੀ ਬੰਗਲਾਦੇਸ਼ 'ਚ 18 ਨੇਪਾਲ 'ਚ ਚਾਰ ਅਤੇ ਪੱਛਮੀ ਏਸ਼ੀਆ ਅਤੇ ਪਾਕਿਸਤਾਨ 'ਚ 10 ਦੁਕਾਨਾਂ ਦਾ ਸੰਚਾਲਨ ਕਰਦੀ ਹੈ।


Aarti dhillon

Content Editor

Related News