ਸੰਸਾਰਕ ਰੇਟਿੰਗ ਏਜੰਸੀ ਮੂਡੀਜ਼ ਨੇ ਵਧਾਈ ਸੈਂਟਰਲ, ਓਵਰਸੀਜ਼ ਬੈਂਕ ਦੀ ਰੇਟਿੰਗ

03/12/2019 1:25:52 PM

ਨਵੀਂ ਦਿੱਲੀ—ਸੰਸਾਰਿਕ ਰੇਟਿੰਗ ਏਜੰਸੀ ਮੂਡੀਜ਼ ਨੇ ਸੋਮਵਾਰ ਨੂੰ ਜਨਤਕ ਖੇਤਰ ਦੇ ਸੈਂਟਰਲ ਬੈਂਕ ਅਤੇ ਇੰਡੀਅਨ ਓਵਰਸੀਜ਼ ਬੈਂਕ ਦੀ ਵਿਦੇਸ਼ੀ ਮੁਦਰਾ ਜਮ੍ਹਾ ਰੇਟਿੰਗ ਵਧਾ ਕੇ ਬੀਏ-2 ਕਰ ਦਿੱਤੀ ਹੈ, ਜੋ ਹੁਣ ਤੱਕ ਬੀਏ-3 ਸੀ।
ਇਸ ਤੋਂ ਇਲਾਵਾ ਏਜੰਸੀ ਨੇ ਬੈਂਕ ਆਫ ਇੰਡੀਆ, ਕੇਨਰਾ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨੀਅਨ ਬੈਂਕ ਆਫ ਇੰਡੀਆ ਦੀ ਘਰੇਲੂ ਅਤੇ ਵਿਦੇਸ਼ੀ ਨਕਦੀ ਜਮ੍ਹਾ ਰੇਟਿੰਗ ਵੀ ਬੀ.ਏ.ਏ3/ਪੀ-3 ਨਿਰਧਾਰਿਕ ਕਰ ਦਿੱਤੀ ਹੈ। ਮੂਡੀਜ਼ ਨੇ ਕਿਹਾ ਕਿ ਕਰਜ਼ ਹਲ ਪ੍ਰਕਿਰਿਆ 'ਚ ਸੁਧਾਰ ਅਤੇ ਸਰਕਾਰ ਦੇ ਮੁੜ ਪੂੰਜੀਕਰਨ ਕਾਰਨ ਕਮਜ਼ੋਰ ਸਰਕਾਰੀ ਬੈਂਕ 'ਚ ਸ਼ਾਮਲ ਸੈਂਟਰਲ ਬੈਂਕ ਅਤੇ ਆਈ.ਓ.ਬੀ. ਦੀ ਰੇਟਿੰਗ ਵਧਾਈ ਹੈ।


Aarti dhillon

Content Editor

Related News