ਪੈਟਰੋਲ ਇੰਜਣ ਨਾਲ ਰੇਂਜ ਰੋਵਰ ਇਵੋਕ ਅਤੇ ਡਿਸਕਵਰੀ ਸਪੋਰਟ ਭਾਰਤ ''ਚ ਲਾਂਚ

05/26/2018 1:29:43 AM

ਜਲੰਧਰ—ਦੁਨੀਆਭਰ 'ਚ ਆਪਣੀ ਪਾਵਰਫੁੱਲ suvs ਨੂੰ ਲੈ ਕੇ ਮਸ਼ਹੂਰ ਕੰਪਨੀ ਰੇਂਜ ਰੋਵਰ ਨੇ ਡਿਸਕਵਰੀ ਸਪੋਰਟ ਅਤੇ ਰੇਂਜ ਰੋਵਰ ਇਵੋਕ ਇੰਜੇਨੀਯਮ ਪੈਟਰੋਲ ਵੇਰੀਐਂਟ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਦੋਵਾਂ ਕਾਰਾਂ ਨੂੰ ਇਕ ਪਰਫਾਰਮੈਂਸ ਕਾਰ ਦੇ ਤੌਰ 'ਤੇ ਵਿਕਸਿਤ ਕੀਤਾ ਗਿਆ ਹੈ। ਲੈਂਡ ਰੋਵਰ ਡਿਸਕਵਰੀ ਸਪੋਰਟ ਅਤੇ ਰੇਂਜ ਰੋਵਰ ਇਵੋਕ 'ਚ ਕੰਪਨੀ ਨੇ ਕਾਫੀ ਸਾਰੇ ਲਗਜ਼ਰੀ ਅਤੇ ਪ੍ਰੀਮਿਅਮ ਫੀਚਰਸ ਦਿੱਤੇ ਹਨ। ਜਿਸ 'ਚ ਕਾਰ 'ਚ ਵਾਈ-ਫਾਈ ਹਾਟਸਪਾਟ ਅਤੇ ਪ੍ਰੋ ਸਰਵਿਸ ਦੀ ਸੁਵਿਧਾ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੋਵਾਂ ਕਾਰਾਂ 'ਚ ਕੰਪਨੀ ਨੇ ਦਮਦਾਰ ਇੰਜਣ ਦਿੱਤਾ ਹੈ ਜੋ ਇਸ ਨੂੰ ਹੋਰ ਖਾਸ ਬਣਾਉਂਦਾ ਹੈ।


ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਨੇ ਡਿਸਕਵੀ ਸਪੋਰਟ ਨੂੰ 49.20 ਲੱਖ ਰੁਪਏ ਅਤੇ ਰੇਂਜ ਰੋਵਰ ਇਵੋਕ ਦੀ ਸ਼ੁਰੂਆਤੀ ਕੀਮਤ 51.06 ਲੱਖ ਰੁਪਏ ਰੱਖੀ ਹੈ।


ਲਾਂਚਿੰਗ
ਲਾਂਚ ਦੇ ਮੌਕੇ 'ਤੇ ਜਗੁਆਰ ਲੈਂਡ ਰੋਵਰ ਇੰਡੀਆ ਦੇ ਪ੍ਰੈਸੀਡੈਂਟ ਰੋਹਿਤ ਸੁਰੀ ਨੇ ਕਿਹਾ ਕਿ 'ਲੈਂਡ ਰੋਵਰ ਵੇਲਾਰ 'ਚ ਇੰਜੇਨਿਯਮ ਪੈਟਰੋਲ ਨੂੰ ਗਾਹਕਾਂ ਨੇ ਕਾਫੀ ਵਧੀਆ ਪ੍ਰਕਿਰਿਆ ਦਿੱਤੀ ਅਤੇ ਹੁਣ ਅਸੀਂ ਲੈਂਡ ਰੋਵਰ ਡਿਸਕਵਰੀ ਸਪੋਰਟ ਅਤੇ ਰੇਂਜ ਰੋਵਰ ਇਵੋਕ ਗਾਹਕਾਂ ਨੂੰ ਉਪਲੱਬਧ ਕਰਵਾਉਂਦੇ ਸਾਨੂੰ ਕਾਫੀ ਖੁਸ਼ ਹੋ ਰਹੀ ਹੈ। 


247 ਬੀ.ਐੱਚ.ਪੀ. ਦੀ ਪਾਵਰ
ਜਗੁਆਰ ਲੈਂਡ ਰੋਵਰ ਦੇ ਇਨ੍ਹਾਂ ਦੋਵਾਂ 'ਚ ਇਕ ਹੀ ਇੰਜਣ ਲਗਾਇਆ ਗਿਆ ਹੈ। ਇਨ੍ਹਾਂ 'ਚ ਲੱਗਿਆ 2.0 ਲੀਟਰ ਦਾ ਇੰਜੇਨਿਯਮ ਪੈਟਰੋਲ ਇੰਜਣ 247 ਬੀ.ਐੱਚ.ਪੀ. ਦੀ ਦਮਦਾਰ ਪਾਵਰ ਪੈਦਾ ਕਰਦਾ ਹੈ। ਇਸ ਇੰਜਣ ਨੂੰ 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। 


ਫੀਚਰਸ
ਕੰਪਨੀ ਨੇ ਆਪਣੀ ਇਸ ਨਵੀਂ ਕਾਰ 'ਚ ਰਸਤਾ ਪਲਾਨ ਕਰਨ ਲਈ ਖਾਸ ਐਪ, ਕਮਯੂਟ ਮੋਡ ਅਤੇ ਸ਼ੇਅਰਿੰਗ eta (ਯਾਤਰਾ ਦਾ ਅਨੁਮਾਨਿਤ ਸਮੇਂ) ਵਰਗੇ ਸਮਾਰਟ ਫੀਚਰਸ ਦਿੱਤੇ ਹਨ ਜੋ ਇਸ ਨੂੰ ਹੋਰ ਵੀ ਆਕਰਸ਼ਤ ਬਣਾ ਰਹੇ ਹਨ।