Ranbaxy ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਅਤੇ ਸ਼ਵਿੰਦਰ ਸਿੰਘ ਦੀ 2 ਦਿਨ ਦੀ ਵਧੀ ਪੁਲਸ ਹਿਰਾਸਤ

10/16/2019 8:47:20 AM

ਨਵੀਂ ਦਿੱਲੀ—ਰੈਲੀਗੇਅਰ ਧੋਖਾਧੜੀ ਮਾਮਲੇ 'ਚ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਦੀ ਪੁਲਸ ਹਿਰਾਸਤ 2 ਦਿਨ ਹੋਰ ਵਧਾ ਦਿੱਤੀ ਗਈ ਹੈ। ਇਨ੍ਹਾਂ ਦੇ ਇਲਾਵਾ ਕੋਰਟ ਨੇ ਸਾਬਕਾ ਸੀ.ਈ.ਓ. ਕਵੀ ਅਰੋੜਾ ਅਤੇ ਵਿੱਤ ਪ੍ਰਮੁੱਖ ਅਨਿਲ ਸਕਸੈਨਾ ਨੂੰ ਵੀ 2 ਦਿਨ ਦੀ ਨਿਆਂਇਕ ਰਿਮਾਂਡ 'ਤੇ ਭੇਜਿਆ ਹੈ।
ਦੱਸ ਦੇਈਏ ਕਿ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਨੂੰ ਪੁਲਸ ਨੇ ਧੋਖਾਧੜੀ ਅਤੇ ਠੱਗੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਮਾਲਵਿੰਦਰ ਅਤੇ ਸ਼ਵਿੰਦਰ ਦੀ ਗ੍ਰਿਫਤਾਰੀ ਆਰਥਿਕ ਅਪਰਾਧ ਬ੍ਰਾਂਚ ਵਲੋਂ ਹੋਈ। ਸ਼ਵਿੰਦਰ ਨੂੰ ਵੀਰਵਾਰ ਸ਼ਾਮ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ। ਉੱਧਰ ਮਾਲਵਿੰਦਰ ਸਿੰਘ ਨੂੰ ਆਰਥਿਕ ਬ੍ਰਾਂਚ ਦੀ ਟੀਮ ਨੇ ਵੀਰਵਾਰ ਦੇਰ ਰਾਤ ਪੰਜਾਬ ਤੋਂ ਫੜਿਆ।
ਈ.ਡੀ. ਨੇ ਮਾਰਿਆ ਸੀ ਛਾਪਾ
ਇਸ ਤੋਂ ਪਹਿਲਾਂ ਅਗਸਤ 'ਚ ਈ.ਡੀ. ਨੇ ਸਿੰਘ ਭਰਾਵਾਂ, ਰੈਲੀਗੇਅਰ ਇੰਟਰਪ੍ਰਾਈਜੇਜ਼ ਲਿਮਟਿਡ (ਆਰ.ਈ.ਐੱਲ.) ਦੇ ਸਾਬਕਾ ਚੇਅਰਮੈਨ ਪ੍ਰਬੰਧ ਨਿਰਦੇਸ਼ਕ (ਸੀ.ਐੱਮ.ਡੀ.) ਸੁਨੀਲ ਗੋਧਵਾਨੀ, ਆਰ.ਈ.ਐੱਲ. ਦੇ ਕਾਰਜਕਾਰੀ ਅਧਿਕਾਰੀ ਐੱਨ. ਕੇ ਘੋਸ਼ਾਲ, ਹੇਮੰਤ ਢੀਂਗਰਾ ਨਾਲ ਜੁੜੇ ਸੱਤ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਆਰ.ਈ.ਐੱਲ. ਦੀ ਸਬਸਿਡੀ ਕੰਪਨੀ ਰੈਲੀਗੇਅਰ ਫਿਨਵੇਸਟ (ਆਰ.ਐੱਫ.ਐੱਲ.) ਨੇ ਆਰਥਿਕ ਅਪਰਾਧ ਬ੍ਰਾਂਚ 'ਚ 740 ਕਰੋੜ ਰੁਪਏ ਦੀ ਵਿੱਤੀ ਅਨਿਯਮਿਤਤਾ ਅਤੇ ਧੋਖਾਧੜੀ ਦੇ ਦੋਸ਼ਾਂ 'ਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ 'ਚ ਸਿੰਘ ਭਰਾਵਾਂ ਸਮੇਤ ਹੋਰ ਲੋਕਾਂ ਦਾ ਨਾਂ ਸੀ।


Aarti dhillon

Content Editor

Related News