Zee Entertainment ''ਚ ਵਿਵਾਦ ਵਿਚਾਲੇ ਰਾਕੇਸ਼ ਝੁਨਝੁਨਵਾਲਾ ਨੇ ਖ਼ਰੀਦੀ ਹਿੱਸੇਦਾਰੀ, ਕਮਾਏ 20 ਕਰੋੜ

09/15/2021 1:16:08 PM

ਮੁੰਬਈ - ZEE ਐਂਟਰਟੇਨਮੈਂਟ ਐਂਟਰਪ੍ਰਾਈਜ਼ਜ਼ ਦੇ ਬੋਰਡ ਵਿੱਚ ਬਹੁਤ ਜ਼ਿਆਦਾ ਉਤਰਾਅ -ਚੜ੍ਹਾਅ ਚੱਲ ਰਿਹਾ ਹੈ। ਸ਼ੇਅਰਹੋਲਡਰ ਸੀ.ਈ.ਓ. ਪੁਨੀਤ ਗੋਇਨਕਾ ਨੂੰ ਬਰਖ਼ਾਸਤ ਕਰਨ ਵਾਲੇ ਹਨ। ਮੰਗਲਵਾਰ ਨੂੰ ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ, ਜ਼ੀ ਦੇ ਸ਼ੇਅਰਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ। ਇਕ ਹੀ ਦਿਨ 'ਚ ਕੰਪਨੀ ਦੇ ਸ਼ੇਅਰਾਂ 'ਚ 40 ਫੀਸਦੀ ਦਾ ਵਾਧਾ ਹੋਇਆ ਹੈ।

ਇਸ ਹੰਗਾਮੇ ਵਿਚਕਾਰ ਬਿੱਗ ਬੁੱਲ ਰਾਕੇਸ਼ ਝੁਨਝੁਨਵਾਲਾ ਨੇ ਜ਼ੀ ਵਿੱਚ ਲਗਭਗ 0.50 ਪ੍ਰਤੀਸ਼ਤ ਹਿੱਸੇਦਾਰੀ ਖਰੀਦੀ ਹੈ। ਰਾਕੇਸ਼ ਝੁਨਝੁਨਵਾਲਾ ਨੇ ਆਪਣੀ ਸ਼ੇਅਰ ਟਰੇਡਿੰਗ ਫਰਮ ਰੇਅਰ ਐਂਟਰਪ੍ਰਾਈਜਿਜ਼ ਦੇ ਜ਼ਰੀਏ ਇਹ ਹਿੱਸੇਦਾਰੀ ਖਰੀਦੀ ਹੈ। ਝੁੰਝੁਨਵਾਲਾ ਨੇ ਇਹ ਸ਼ੇਅਰ ਮੰਗਲਵਾਰ 14 ਸਤੰਬਰ ਨੂੰ ਖਰੀਦਿਆ, ਜਿਸ ਦਿਨ ਜ਼ੀ ਐਂਟਰਟੇਨਮੈਂਟ ਦੇ ਸ਼ੇਅਰਾਂ ਵਿੱਚ 40%ਦੀ ਬੰਪਰ ਛਾਲ ਵੇਖੀ ਗਈ।

ਇਹ ਵੀ ਪੜ੍ਹੋ :  Zomato ਦੇ ਸਹਿ-ਸੰਸਥਾਪਕ ਗੌਰਵ ਗੁਪਤਾ ਨੇ ਅਚਾਨਕ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਬੋਰਡ ਤੋਂ ਤਿੰਨ ਨਿਰਦੇਸ਼ਕਾਂ ਨੂੰ ਹਟਾਉਣ ਦੀ ਮੰਗ

ਕੰਪਨੀ ਦੇ ਸ਼ੇਅਰਾਂ ਵਿੱਚ ਇਹ ਉਛਾਲ ਉਸ ਸਮੇਂ ਆਇਆ ਜਦੋਂ ਇਸਦੇ ਸ਼ੇਅਰਧਾਰਕਾਂ ਨੇ ਬੋਰਡ ਤੋਂ ਤਿੰਨ ਡਾਇਰੈਕਟਰਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ :  ਦੁਨੀਆ ਦੀ ਸਭ ਤੋਂ ਵੱਡੀ ਕਰਜ਼ਦਾਰ ਰੀਅਲ ਅਸਟੇਟ ਕੰਪਨੀ ‘ਐਵਰਗ੍ਰਾਂਡੇ’ ਬਣੀ ਚੀਨੀ ਅਰਥਵਿਵਸਥਾ ਲਈ ਖਤਰਾ

ਰੇਅਰ ਐਂਟਰਪ੍ਰਾਇਜ਼ਿਜ਼ ਨੇ 220.4 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਖਰੀਦੇ

ਨੈਸ਼ਨਲ ਸਟਾਕ ਐਕਸਚੇਂਜ (NSE) 'ਤੇ ਥੋਕ ਸੌਦੇ ਨਾਲ ਜੁੜੇ ਅੰਕੜਿਆਂ ਅਨੁਸਾਰ ਰੇਅਰ ਐਂਟਰਪ੍ਰਾਇਜ਼ਿਜ਼ ਨੇ ZEE ਐਂਟਰਟੇਨਮੈਂਟ ਦੇ 50 ਲੱਖ ਸ਼ੇਅਰ 220.4 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਖਰੀਦੇ। ਇਨ੍ਹਾਂ ਸ਼ੇਅਰਾਂ ਦੀ ਕੁੱਲ ਕੀਮਤ 110.22 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਰੇਅਰ ਐਂਟਰਪ੍ਰਾਇਜ਼ਿਜ਼ ਹੁਣ ਜ਼ੀ ਇੰਟਰਟੇਨਮੈਂਟ ਵਿੱਚ 0.52 ਪ੍ਰਤੀਸ਼ਤ ਹਿੱਸੇਦਾਰੀ ਰੱਖਦਾ ਹੈ। ਮੰਗਲਵਾਰ ਨੂੰ ZEE ਦੇ ਸ਼ੇਅਰ 261.50 'ਤੇ ਬੰਦ ਹੋਏ। ਯਾਨੀ ਰਾਕੇਸ਼ ਝੁਨਝੁਨਵਾਲਾ ਨੇ ਜ਼ੀ ਦੇ ਸ਼ੇਅਰਾਂ ਤੋਂ ਇੱਕ ਦਿਨ ਵਿੱਚ 20 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ। ਰੇਅਰ ਐਂਟਰਪ੍ਰਾਇਜ਼ਿਜ਼ ਤੋਂ ਇਲਾਵਾ, BofA Securities Europe SA ਨੇ ਵੀ ZEE ਵਿੱਚ 236.2 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ 48,65,513 ਸ਼ੇਅਰ ਖਰੀਦੇ।

ਇਹ ਵੀ ਪੜ੍ਹੋ :  Ford ਨੂੰ ਭਾਰਤ ਤੋਂ ਬਾਅਦ ਅਮਰੀਕੀ ਬਾਜ਼ਾਰ ਵਲੋਂ ਲੱਗਾ ਝਟਕਾ, ਕੰਪਨੀ ਨੇ ਲਿਆ ਇਹ ਫ਼ੈਸਲਾ

ਨਿਵੇਸ਼ਕਾਂ 'ਤੇ ਕੋਈ ਅਸਰ ਨਹੀਂ

ਇਨ੍ਹਾਂ ਸੌਦਿਆਂ ਦੇ ਨਾਲ ਅਜਿਹਾ ਲਗਦਾ ਹੈ ਕਿ ZEE ਐਂਟਰਪ੍ਰਾਈਜ਼ਜ਼ ਦੇ ਬੋਰਡ ਰੂਮ ਵਿੱਚ ਹੰਗਾਮੇ ਨੇ ਨਿਵੇਸ਼ਕਾਂ ਨੂੰ ਪ੍ਰਭਾਵਤ ਨਹੀਂ ਕੀਤਾ। ਤੁਹਾਨੂੰ ਦੱਸ ਦੇਈਏ ਕਿ ZEE ਦੇ ਕੰਪਨੀ ਪ੍ਰਬੰਧਨ ਅਤੇ ਇਸਦੇ ਦੋ ਸਭ ਤੋਂ ਵੱਡੇ ਸ਼ੇਅਰਧਾਰਕਾਂ - ਇਨਵੇਸਕੋ ਡਿਵੈਲਪਿੰਗ ਫੰਡ ਅਤੇ OFI ਚਾਈਨਾ ਫੰਡ ਵਿੱਚ ਮਤਭੇਦ ਜਾਰੀ ਹੈ। ਸੋਮਵਾਰ ਨੂੰ ਇਨਵੇਸਕੋ ਨੇ ਸੀ.ਈ.ਓ. ਪੁਨੀਤ ਗੋਇਨਕਾ ਸਮੇਤ ਕੁਝ ਬੋਰਡ ਮੈਂਬਰਾਂ ਨੂੰ ਕੱਢਣ ਅਤੇ ਕੁਝ ਨਵੇਂ ਸੁਤੰਤਰ ਨਿਰਦੇਸ਼ਕਾਂ ਦੀ ਨਿਯੁਕਤੀ ਲਈ ਈਜ਼ੈਮ ਨੂੰ ਬੁਲਾਉਣ ਦੀ ਮੰਗ ਕੀਤੀ ਸੀ।

ZEE ਐਂਟਰਟੇਨਮੈਂਟ ਨੂੰ ਅਗਲੇ 21 ਦਿਨਾਂ ਦੇ ਅੰਦਰ ਬੋਰਡ ਮੀਟਿੰਗ ਬੁਲਾਉਣੀ ਪਵੇਗੀ ਜਾਂ ਇੰਵੇਸਕੋ ਵੀ 45 ਦਿਨਾਂ ਦੇ ਅੰਦਰ ਮੀਟਿੰਗ ਕਰ ਸਕਦਾ ਹੈ। ਇੰਵੇਸਕੋ ਦੇ ਪ੍ਰਸਤਾਵਾਂ ਨੂੰ ਪਾਸ ਕਰਨ ਲਈ ਬਹੁਮਤ ਦੀ ਜ਼ਰੂਰਤ ਹੋਵੇਗੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਇਸ ਤਾਰੀਖ਼ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਲੱਗੇਗੀ ਪਾਬੰਦੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur