ਰੇਲਵੇ ਨੇ ਲੱਭਿਆ ਕਮਾਈ ਦਾ ਨਵਾਂ ਰਸਤਾ, ਕਬਾੜ ਹੋ ਚੁੱਕੇ ਕੋਚ ਨੂੰ ਰੈਸਟੋਰੈਂਟ ''ਚ ਬਦਲਿਆ

02/27/2020 5:36:58 PM

ਨਵੀਂ ਦਿੱਲੀ — ਭਾਰਤੀ ਰੇਲਵੇ ਕੋਲ ਬਹੁਤ ਸਾਰੇ ਕੋਚ ਦਾ ਢੇਰ ਲੱਗਾ ਹੈ ਜਿਹੜਾ ਕਿ ਹੁਣ ਤੱਕ ਕਿਸੇ ਕੰਮ ਨਹੀਂ ਆ ਰਿਹਾ ਸੀ। ਪਰ ਹੁਣ ਰੇਲਵੇ ਨੇ ਇਸੇ ਕਬਾੜ ਤੋਂ ਕਮਾਈ ਦਾ ਰਸਤਾ ਲੱਭ ਲਿਆ ਹੈ। ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ ਅਤੇ ਵਾਧੂ ਕਮਾਈ ਲਈ ਰੇਲਵੇ ਨੇ ਕਬਾੜ ਬਣ ਚੁੱਕੇ ਮੇਮੂ ਕੋਚ ਨੂੰ ਨਵਾਂ ਰੂਪ ਦੇ ਕੇ ਰੈਸਟੋਰੈਂਟ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਰੇਲਵੇ ਦਾ ਪਹਿਲਾਂ ਰੈਸਟੋਰੈਂਟ ਆਨ  ੍ਵਹੀਲ ਬੁੱਧਵਾਰ ਨੂੰ ਆਸਨਸੋਲ ਡਿਵੀਜ਼ਨ 'ਚ ਸ਼ੁਰੂ ਕੀਤਾ ਗਿਆ। ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ਨੇ ਬੁੱਧਵਾਰ ਨੂੰ ਇਸ ਦਾ ਉਦਘਾਟਨ ਕੀਤਾ। ਰੇਲਵੇ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਨਾਨ ਫੇਅਰ ਰੈਵੇਨਿਊ(ਐਨ.ਐਫ.ਆਰ.) ਨੀਤੀ ਦੇ ਤਹਿਤ ਰੇਲਵੇ  ਆਮਦਨ ਵਧਾਉਣ ਲਈ ਕਬਾੜ ਹੋ ਚੁੱਕੇ ਕੋਚ ਨੂੰ ਰੈਸਟੋਰੈਂਟ ਵਿਚ ਬਦਲੇਗਾ। ਇਹ ਆਮ ਯਾਤਰੀਆਂ ਅਤੇ ਆਮ ਜਨਤਾ ਦੋਵਾਂ ਨੂੰ ਆਪਣੀਆਂ ਸੇਵਾਵਾਂ ਦੇਵੇਗਾ।

 

ਘੱਟ ਕੀਮਤ 'ਤੇ ਮਿਲੇਗਾ ਲੰਚ ਤੇ ਡਿਨਰ

ਰੇਲਵੇ ਦੇ ਅਧਿਕਾਰੀਆਂ ਮੁਤਾਬਕ, ' ਇਸ ਟ੍ਰੇਨ ਦੀ ਸ਼ੁਰੂਆਤ 11 ਜੁਲਾਈ 1994 'ਚ ਹੋਈ ਸੀ। ਜਿਸ ਦੇ ਕੁਝ ਪਟੜੀ 'ਤੇ ਚੱਲਣ ਲਾਇਕ ਨਹੀਂ ਸਨ ਜਿਸ ਕਾਰਨ ਇਹ ਕੋਚ ਅਨਫਿੱਟ ਸਾਬਤ ਹੋਏ। ਹੁਣ ਇਸਨੂੰ ਸਜਾ ਕੇ ਰੈਸਟੋਰੈਂਟ ਬਣਾਇਆ ਗਿਆ ਹੈ। ਇਸ ਕੋਚ ਵਿਚ 42 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਥੇ ਘੱਟ ਕੀਮਤ 'ਤੇ ਸਵੇਰ ਦਾ ਨਾਸ਼ਤਾ, ਲੰਚ ਅਤੇ ਡਿਨਰ ਮਿਲੇਗਾ। ਰੇਲਵੇ ਨੂੰ ਅਗਲੇ 5 ਸਾਲਾਂ ਵਿਚ ਇਸ ਰੈਸਟੋਰੈਂਟ ਤੋਂ 50 ਲੱਖ ਦੀ ਕਮਾਈ ਹੋਣ ਦੀ ਉਮੀਦ ਹੈ।