ਰੇਲਵੇ ਦੇ ਰਿਹਾ 10,000 ਰੁਪਏ ਜਿੱਤਣ ਦਾ ਮੌਕਾ, ਟਿਕਟ ਬੁੱਕ ਕਰਵਾਉਣ ਦੀ ਵੀ ਜ਼ਰੂਰਤ ਨਹੀਂ

Tuesday, Apr 10, 2018 - 04:04 PM (IST)

ਨਵੀਂ ਦਿੱਲੀ — ਆਈ.ਆਰ.ਟੀ.ਸੀ. ਤੋਂ ਤੁਸੀਂ ਘਰ ਬੈਠੇ 10 ਹਜ਼ਾਰ ਰੁਪਏ ਕਮਾ ਸਕਦੇ ਹੋ। ਇਸ ਲਈ ਤੁਹਾਨੂੰ ਕਿਸੇ ਸਕੀਮ ਜਾਂ ਟਿਕਟ ਬੁੱਕ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਸਿਰਫ ਆਪਣੇ ਆਧਾਰ ਨੰਬਰ ਨੂੰ IRCTC ਅਕਾਊਂਟ ਨਾਲ ਲਿੰਕ ਕਰਵਾਉਣਾ ਹੈ। IRCTC ਨੇ ਇਸ ਸਕੀਮ ਨੂੰ ਜਨਵਰੀ 2018 ਵਿਚ ਲਾਂਚ ਕੀਤਾ ਸੀ। ਇਹ ਜੂਨ 2018 ਤੱਕ ਲਾਗੂ ਹੈ। ਸਰਕਾਰ ਨੇ ਸਾਰੀਆਂ ਜ਼ਰੂਰੀ ਸੇਵਾਵਾਂ ਲਈ ਆਧਾਰ ਨੂੰ ਲਾਜ਼ਮੀ ਕਰ ਦਿੱਤਾ ਹੈ। ਰੇਲਵੇ ਨੇ ਵੀ ਆਪਣੇ IRCTC ਦੇ ਉਪਭੋਗਤਾਵਾਂ ਨੂੰ ਆਪਣੀ ਆਈ.ਡੀ. ਆਧਾਰ ਨਾਲ ਲਿੰਕ ਕਰਵਾਉਣ ਲਈ ਅਪੀਲ ਕੀਤੀ ਹੈ। ਜੇਕਰ ਤੁਸੀਂ ਆਪਣੇ IRCTC ਆਈ.ਡੀ. ਨੂੰ ਆਧਾਰ ਨਾਲ ਲਿੰਕ ਕਰਦੇ ਹੋ ਤਾਂ ਤੁਸੀਂ 10 ਹਜ਼ਾਰ ਰੁਪਏ ਜਿੱਤਣ ਦਾ ਮੌਕਾ ਹਾਸਲ ਕਰ ਸਕਦੇ ਹੋ।
ਆਧਾਰ ਲਿੰਕ ਕਰਕੇ ਜਿੱਤੋ 10,000 ਰੁਪਏ
IRCTC ਨੇ ਨੋਟਿਸ ਜਾਰੀ ਕਰਕੇ ਆਪਣੇ ਉਪਭੋਗਤਾਵ ਨੂੰ ਕਿਹਾ ਹੈ ਕਿ ਜੇਕਰ ਉਹ ਆਪਣੀ ਆਈ.ਆਰ.ਸੀ.ਟੀ.ਸੀ. ਆਈ.ਡੀ. ਨੂੰ ਆਧਾਰ ਕਾਰਡ ਨਾਲ ਲਿੰਕ ਕਰਦੇ ਹੋ ਤਾਂ ਤੁਹਾਡੇ ਕੋਲ 10 ਹਜ਼ਾਰ ਰੁਪਏ ਜਿੱਤਣ ਦਾ ਮੌਕਾ ਮਿਲੇਗਾ। IRCTC ਨੇ ਕਿਹਾ ਹੈ ਕਿ IRCTC ਅਕਾਉਂਟ ਨੂੰ ਆਧਾਰ ਨਾਲ ਲਿੰਕ ਕਰਵਾਉਣ ਵਾਲੇ ਉਪਭੋਗਤਾਵਾਂ ਲਈ ਇਕ ਲੱਕੀ ਡਰਾਅ ਕੱਢਿਆ ਜਾਵੇਗਾ,  ਜਿਨ੍ਹਾਂ ਦਾ ਨਾਮ ਲੱਕੀ ਡਰਾਅ 'ਚ ਨਿਕਲੇਗਾ ਉਨ੍ਹਾਂ ਲੋਕਾਂ ਨੂੰ ਰੇਲਵੇ ਵਲੋਂ 10,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਜੂਨ 2018 ਤੱਕ ਹੈ ਮੌਕਾ
IRCTC ਦੀ ਇਹ ਸਕੀਮ ਜਨਵਰੀ 2018 'ਚ ਵਿਚ ਸ਼ੁਰੂ ਹੋਈ ਸੀ ਜੋ ਜੂਨ 2018 ਤੱਕ ਲਾਗੂ ਰਹੇਗੀ। ਇਸ ਲੱਕੀ ਡਰਾਅ ਸਕੀਮ ਵਿਚ ਹਿੱਸਾ ਲੈਣ ਵਾਲੇ ਉਮੀਦਵਾਰ ਇਕ ਲੱਕੀ ਡਰਾਅ ਦਾ ਹਿੱਸਾ ਬਣਨਗੇ ਅਤੇ ਹਰ ਮਹੀਨੇ ਦੇ ਦੂਜੇ ਹਫ਼ਤੇ ਵਿਚ ਲੱਕੀ ਡਰਾਅ ਕੱਢਿਆ ਜਾਵੇਗਾ। ਹਰ ਡਰਾਅ ਵਿਚ 5 ਲੱਕੀ ਉਮੀਦਵਾਰ ਚੁਣੇ ਜਾਣਗੇ, ਜਿਨ੍ਹਾਂ ਨੂੰ 10 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸਾਰੀ ਪ੍ਰਕਿਰਿਆ ਕੰਪਿਊਟਰੀਕਰਨ ਨਾਲ ਕੀਤੀ ਜਾਵੇਗੀ।
ਕਿਸ ਤਰ੍ਹਾਂ ਜਿੱਤ ਸਕਦੇ ਹੋ ਇਨਾਮ
ਜੇਕਰ ਤੁਸੀਂ ਵੀ ਇਸ ਲੱਕੀ ਡਰਾਅ ਵਿਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਧਾਰ ਕੇ.ਵਾਈ.ਸੀ. ਕਰਵਾਉਣਾ ਹੋਵੇਗਾ। ਇਸ ਦੇ ਨਾਲ ਹੀ ਯੂਜ਼ਰ ਨੂੰ ਘੱਟੋ-ਘੱਟ ਇਕ ਪੀ.ਐੱਨ.ਆਰ. ਬੁੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਯੂਜ਼ਰ ਦੀ ਡਿਟੇਲ ਉਸਦੇ IRCTC ਅਕਾਉਂਟ ਨਾਲ ਮੈਚ ਕਰਵਾਈ ਜਾਵੇਗੀ। ਜੇਕਰ ਤੁਸੀਂ ਇਕ ਹੀ ਪੀ.ਐੱਨ.ਆਰ. ਨੰਬਰ ਨੂੰ ਦੋ ਵਾਲ ਸਿਲੈਕਟ ਕਰ ਲਿਆ ਹੈ ਤਾਂ ਵੀ ਤੁਹਾਨੂੰ 1 ਹੀ ਲੱਕੀ ਡਰਾਅ ਦਾ ਫਾਇਦਾ ਮਿਲੇਗਾ। ਰੇਲਵੇ ਨੇ ਸਾਫ ਕਰ ਦਿੱਤਾ ਹੈ ਕਿ IRCTC ਦੇ ਕਰਮਚਾਰੀ ਇਸ ਲਈ ਯੋਗ ਨਹੀਂ ਹਨ।
ਕੀ ਹਨ ਨੀਯਮ
- ਇਸ ਤਰ੍ਹਾਂ ਦੇ ਉਪਭੋਗਤਾ ਜੋ ਰਜਿਸਟਰਡ ਹਨ ਅਤੇ ਜਿਨ੍ਹਾਂ ਨੇ ਆਧਾਰ ਕੇ.ਵਾਈ.ਸੀ. ਕਰਵਾਇਆ ਹੈ। ਉਹ ਹੀ ਇਸ ਆਫਰ ਦੇ ਲਈ ਯੋਗ ਹੋਣਗੇ। ਉਪਭੋਗਤਾ ਨੂੰ ਘੱਟੋ-ਘੱਟ ਇਕ ਪੀ.ਐੱਨ.ਆਰ. ਬੁੱਕ ਕਰਵਾਉਣਾ ਹੋਵੇਗਾ।
- ਬੁਕਿੰਗ ਕਰਵਾਉਣ ਵਾਲੇ ਉਪਭੋਗਤਾ ਦੀ ਡਿਟੇਲ ਉਸਦੇ IRCTC 'ਤੇ ਬਣੀ ਪ੍ਰੋਫਾਈਲ ਨਾਲ ਮੈਚ ਕੀਤੀ ਜਾਵੇਗੀ।
- ਇਸ ਤਰ੍ਹਾਂ ਦੇ ਯੂਜ਼ਰ ਜਿਨ੍ਹਾਂ ਨੇ ਯਾਤਰਾ ਕੈਂਸਿਲ ਕੀਤੀ ਹੈ ਅਤੇ ਟੀ.ਡੀ.ਆਰ. ਫਾਈਲ ਕੀਤਾ ਹੈ। ਉਹ ਇਸ ਸਕੀਮ ਦਾ ਹਿੱਸਾ ਨਹੀਂ ਬਣ ਸਕਣਗੇ।
- ਮਹੀਨੇ ਦੇ ਪਹਿਲੇ ਹਫਤੇ ਜੇਤੂਆਂ ਦਾ ਨਾਮ IRCTC ਦੀ ਵੈੱਬਸਾਈਟ 'ਤੇ ਰੱਖਿਆ ਜਾਵੇਗਾ। ਉਪਭੋਗਤਾ ਨੂੰ ਆਪਣਾ ਵੈਰੀਫਿਕੇਸ਼ਨ ਕਰਵਾਉਣਾ ਹੋਵੇਗਾ।
- IRCTC ਕਰਮਚਾਰੀ ਇਸ ਸਕੀਮ ਦਾ ਹਿੱਸਾ ਨਹੀਂ ਹੋ ਸਕਣਗੇ।


Related News