ਬੱਚੇ ਦੀ ਜਾਨ ਬਚਾਉਣ ਵਾਲੇ ਰੇਲਵੇ ਦੇ Pointsman ਨੂੰ ਆਨੰਦ ਮਹਿੰਦਰਾ ਦਾ ਸਲਾਮ, ਟਵੀਟ ਕਰ ਆਖੀ ਇਹ ਗੱਲ

04/22/2021 4:22:01 PM

ਨਵੀਂ ਦਿੱਲੀ - ਰੇਲਵੇ ਵਿਭਾਗ ਦੇ ਇਕ ਪੁਆਇੰਟਸਮੈਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਜਕੱਲ੍ਹ ਵਾਇਰਲ ਹੋ ਰਹੀ ਹੈ। ਇਸ ਵਿਚ ਉਹ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਇਕ ਬੱਚੇ ਨੂੰ ਰੇਲ ਦੀ ਚਪੇਟ ਵਿਚ ਆਉਣ ਤੋਂ ਬਚਾ ਰਿਹਾ ਹੈ। ਸਮਾਂ ਨਾ ਗਵਾਉਂਦੇ ਹੋਏ ਜਿਸ ਢੰਗ ਨਾਲ ਉਸ ਨੇ ਬੱਚੇ ਦੀ ਜਾਨ ਬਚਾਈ ਵੀਡੀਓ ਵਿਚ ਇਹ ਦੇਖ ਕੇ ਹਰ ਕੋਈ ਉਸਦੀ ਬਹਾਦਰੀ ਦੀ ਤਾਰੀਫ਼ ਕਰ ਰਿਹਾ ਹੈ। ਲੋਕ ਸੋਸ਼ਲ ਮੀਡੀਆ 'ਤੇ ਉਸ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ। ਮਸ਼ਹੂਰ ਉਦਯੋਗਪਤੀ ਅਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਵੀ ਪੁਆਇੰਟਸਮੈਨ ਦੇ ਇਸ ਦਲੇਰ ਕਾਰਨਾਮੇ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸੁਪਰਹੀਰੋ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ : Air India ਦੀ ਉਡਾਣ ’ਚ ਭੋਜਨ ਅਤੇ ਦਵਾਈਆਂ ਦੀ ਘਾਟ, ਬਜ਼ੁਰਗ ਜੋੜੇ ਨੇ ਮੰਗਿਆ 5 ਲੱਖ ਰੁਪਏ ਮੁਆਵਜ਼ਾ

ਇਸ ਤਰ੍ਹਾਂ ਵਾਪਰੀ ਘਟਨਾ

 

ਇਹ ਘਟਨਾ 17 ਅਪ੍ਰੈਲ ਨੂੰ ਸ਼ਾਮ 5 ਵਜੇ ਵਾਪਰੀ। ਮੁੰਬਈ ਦਾ ਵਨਗਨੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ 'ਤੇ ਇਕ ਮਾਂ-ਪੁੱਤਰ ਜਾ ਰਹੇ ਸਨ। ਅਚਾਨਕ ਬੱਚਾ ਰੇਲਵੇ ਟਰੈਕ 'ਤੇ ਡਿੱਗ ਜਾਂਦਾ ਹੈ। ਜਿਸ ਟ੍ਰੈਕ 'ਤੇ ਬੱਚਾ ਡਿੱਗਦਾ ਹੈ ਉਸੇ ਟ੍ਰੈਕ 'ਤੇ ਹਾਈਸਪੀਡ ਟ੍ਰੇਨ ਆ ਰਹੀ ਸੀ। ਇੱਕ ਪਲ ਦੀ ਦੇਰੀ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ। ਅਚਾਨਕ ਕੇਂਦਰੀ ਰੇਲਵੇ ਮੁੰਬਈ ਡਿਵੀਜ਼ਨ ਵਿਚ ਬਤੌਰ ਪੁਆਇੰਟਸਮੈਨ ਕੰਮ ਕਰਨ ਵਾਲੇ ਮਯੂਰ ਸ਼ੈਲਖੇ ਨੇ ਤੇਜ਼ ਦੌੜ ਲਗਾਉਂਦੇ ਹੋਏ ਆਪਣੀ ਜਾਨ 'ਤੇ ਖੇਡ ਕੇ ਬੱਚੇ ਨੂੰ ਹਾਦਸੇ ਤੋਂ ਬਚਾ ਲਿਆ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ HDFC ਬੈਂਕ ਦੇ ਮੁਲਾਜ਼ਮਾ ਨੂੰ ਵੱਡੀ ਰਾਹਤ, ਨਹੀਂ ਕੱਟੇਗੀ ਤਨਖ਼ਾਹ ਤੇ ਮਿਲੇਗਾ ਬੋਨਸ

ਜਾਣੋ ਆਨੰਦ ਮਹਿੰਦਰਾ ਨੇ ਕੀ ਕਿਹਾ

ਆਨੰਦ ਮਹਿੰਦਰਾ ਨੇ ਟਵਿੱਟਰ 'ਤੇ ਮਯੂਰ ਸ਼ੈਲਖੇ ਦੀ ਵੀਡੀਓ ਸਾਂਝੇ ਕਰਦਿਆਂ ਉਸ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ। ਮਹਿੰਦਰਾ ਨੇ ਟਵੀਟ ਕੀਤਾ, 'ਮਯੂਰ ਸ਼ੈਲਖੇ ਕੋਲ ਫਿਲਮ ਸੁਪਰ ਹੀਰੋ ਵਰਗੇ ਕੋਈ ਕੱਪੜੇ  ਜਾਂ Cape ਨਹੀਂ ਸੀ, ਪਰ ਉਨ੍ਹਾਂ ਨੇ ਫਿਲਮ ਦੇ ਸੁਪਰਹੀਰੋ ਨਾਲੋਂ ਜ਼ਿਆਦਾ ਹਿੰਮਤ ਦਿਖਾਈ। Jawa ਪਰਿਵਾਰ ਵਲੋਂ ਅਸੀਂ ਸਾਰੇ ਉਨ੍ਹਾਂ ਦੀ ਹਿੰਮਤ ਲਈ ਉਨ੍ਹਾਂ ਨੂੰ ਸਲਾਮ ਕਰਦੇ ਹਾਂ। ਮੁਸ਼ਕਲ ਸਮਿਆਂ ਵਿਚ ਮਯੂਰ ਨੇ ਸਾਨੂੰ ਦਿਖਾਇਆ ਹੈ ਕਿ ਸਾਨੂੰ ਹੁਣ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੇਖਣਾ ਹੈ, ਜੋ ਸਾਨੂੰ ਇੱਕ ਵਧੀਆ ਸੰਸਾਰ ਦਾ ਰਾਹ ਦਿਖਾਉਂਦੇ ਹਨ।

ਇਹ ਵੀ ਪੜ੍ਹੋ : ਕੋਵਿਡ ਦੀ ਦੂਜੀ ਲਹਿਰ ਨਾਲ ਆਰਥਿਕ ਗਤੀਵਿਧੀਆਂ ਨੂੰ ਝਟਕਾ, ਸੇਵਾਵਾਂ ਤੇ ਸਪਲਾਈ ’ਚ ਆਈ ਗਿਰਾਵਟ

ਇਨਾਮਾਂ ਦੀ ਲੱਗੀ ਝੜੀ

ਕਲਾਸਿਕ ਲੀਜੈਂਡਸ ਮੁਖੀ ਅਨੁਪਮ ਥਰੇਜਾ ਨੇ ਘੋਸ਼ਣਾ ਕੀਤੀ ਕਿ ਉਹ Jawa Heroes initiative ਤਹਿਤ ਨਵਾਂ ਜਾਵਾ ਮੋਟਰਸਾਈਕਲ ਸ਼ੇਲਖੇ ਨੂੰ ਪੇਸ਼ ਕਰਨਗੇ। ਰੇਲਵੇ ਨੇ ਮਯੂਰ ਸ਼ੇਲਖੇ ਨੂੰ 50,000 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਸ਼ੇਲਖੇ ਦੁਆਰਾ ਦਿਖਾਈ ਗਈ ਬਹਾਦਰੀ ਲਈ ਕੋਈ ਵੀ ਇਨਾਮ ਥੋੜ੍ਹਾ ਹੈ। ਏਸ਼ੀਅਨ ਇੰਸਟੀਚਿਊਟ ਆਫ ਟ੍ਰਾਂਸਪੋਰਟ ਡਿਵੈਲਪਮੈਂਟ ਨੇ ਵੀ ਸ਼ੈਲਖੇ ਨੂੰ 50 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : FB ਅਤੇ Whatsapp ਨੂੰ ਦਿੱਲੀ ਹਾਈ ਕੋਰਟ ਤੋਂ ਝਟਕਾ, ਪਰਾਈਵੇਸੀ ਪਾਲਸੀ 'ਤੇ ਨਹੀਂ ਮਿਲੀ ਰਾਹਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur