ਰੇਲਵੇ ਨੇ ਹਮਸਫਰ ਐਕਸਪ੍ਰੈੱਸ ਟਰੇਨਾਂ ਤੋਂ ਹਟਾਇਆ ਫਲੈਕਸੀ ਕਿਰਾਇਆ

09/14/2019 10:11:22 AM

ਨਵੀਂ ਦਿੱਲੀ—ਯਾਤਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਰੇਲਵੇ ਨੇ ਆਪਣੀ ਪ੍ਰੀਮੀਅਮ ਹਮਸਫਰ ਰੇਲ ਗੱਡੀਆਂ ਤੋਂ ਫਲੈਕਸੀ ਫੇਅਰ ਯੋਜਨਾ ਨੂੰ ਹਟਾ ਦਿੱਤਾ ਹੈ। ਨਾਲ ਹੀ ਇਨ੍ਹਾਂ ਟਰੇਨਾਂ 'ਚ ਸਲੀਪਰ ਸ਼੍ਰੇਣੀ ਦੇ ਕੋਚ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ।
ਅਧਿਕਾਰੀ ਨੇ ਦੱਸਿਆ ਇਹ ਰਾਹਤ 35 ਜੋੜੀ ਹਮਸਫਰ ਟਰੇਨਾਂ ਦੇ ਲਈ ਹੈ ਜਿਸ 'ਚ ਫਿਲਹਾਲ ਸਿਰਫ ਏਸੀ-ਤਿੰਨ ਸ਼੍ਰੇਣੀ ਦੇ ਕੋਚ ਲੱਗੇ ਹੁੰਦੇ ਹਨ। ਅਧਿਕਾਰੀ ਨੇ ਕਿਹਾ ਕਿ ਹਮਸਫਰ ਟਰੇਨਾਂ 'ਚ ਤੱਤਕਾਲ ਟਿਕਟ ਕਰਾਇਆ ਵੀ ਘਟਾਇਆ ਗਿਆ ਹੈ। ਇਨ੍ਹਾਂ ਦੀ ਕੀਮਤ ਹੁਣ ਮੂਲ ਕਿਰਾਏ ਦੇ 1.5 ਗੁਣਾ ਦੀ ਬਜਾਏ 1.3 ਗੁਣਾ ਹੋਵੇਗੀ।
12 ਸਤੰਬਰ ਤੋਂ ਪ੍ਰਯਾਗਰਾਜ ਦੇ ਇਲਾਹਾਬਾਦ ਜੰਕਸ਼ਨ ਤੋਂ ਨਵੀਂ ਦਿੱਲੀ ਦੇ ਵਿਚਕਾਰ ਚੱਲਣ ਵਾਲੀ ਦੁਰੰਤੋ ਐਕਸਪ੍ਰੈੱਸ ਟਰੇਨ ਬੰਦ ਹੋ ਜਾਵੇਗੀ। ਇਹ ਟਰੇਨ ਮਮਤਾ ਬੈਨਰਜੀ ਦੇ ਰੇਲ ਮੰਤਰੀ ਰਹਿੰਦੇ ਹੋਏ ਸ਼ੁਰੂ ਕਰਵਾਈ ਗਈ ਸੀ। ਰੇਲ ਮੰਤਰਾਲੇ ਦੁਰੰਤੋ ਐਕਸਪ੍ਰੈੱਸ ਨੂੰ ਹਮਸਫਰ ਐਕਸਪ੍ਰੈੱਸ ਨਾਲ ਰਿਪਲੇਸ ਕਰਨ ਜਾ ਰਿਹਾ ਹੈ। ਹਾਲਾਂਕਿ ਦੁਰੰਤੋ ਤੋਂ ਰਿਪਲੇਸ ਹੋਣ ਦੇ ਬਾਅਦ ਪਾਰੰਪਰਿਕ ਹਮਸਫਰ 'ਚ ਕੁਝ ਬਦਲਾਅ ਕੀਤੇ ਜਾਣਗੇ। ਇਲਾਹਾਬਾਦ ਤੋਂ ਚੱਲਣ ਵਾਲੀ ਹਮਸਫਰ 'ਚ ਚਾਰ ਸਲੀਪਰ ਕੋਚ ਵੀ ਲਗਾਏ ਜਾਣਗੇ।
ਇਲਾਹਾਬਾਦ ਤੋਂ ਦਿੱਲੀ ਜਾਣ ਲਈ ਹੁਣ ਤੱਕ ਤਿੰਨ ਦਿਨ ਐਤਵਾਰ, ਮੰਗਲਵਾਰ ਅਤੇ ਵੀਰਵਾਰ ਨੂੰ ਯਾਤਰੀਆਂ ਨੂੰ ਇਥੇ ਦੁਰੰਤੋ ਐਕਸਪ੍ਰੈੱਸ ਦੀ ਸੁਵਿਧਾ ਮਿਲਦੀ ਸੀ। ਹੁਣ ਤੱਕ ਸੋਮਵਾਰ, ਬੁੱਧਵਾਰ ਅਤੇ ਸ਼ਨੀਵਾਰ ਨੂੰ ਹਮਸਫਰ ਟਰੇਨ ਦੀ ਸੁਵਿਧਾ ਯਾਤਰੀਆਂ ਨੂੰ ਮਿਲ ਰਹੀ ਹੈ। ਰੇਲ ਮੰਤਰਾਲੇ ਨੇ 12 ਸਤੰਬਰ ਤੋਂ ਦੁਰੰਤੋ ਦਾ ਸੰਚਾਲਨ ਬੰਦ ਕਰਕੇ ਉਸ ਦੇ ਬਦਲੇ ਹਮਸਫਰ ਐਕਸਪ੍ਰੈੱਸ ਨੂੰ ਚਲਾਉਣ ਦਾ ਫੈਸਲਾ ਲਿਆ ਹੈ।


Aarti dhillon

Content Editor

Related News