ਸ਼ਤਾਬਦੀ ਟਰੇਨਾਂ ''ਚ ਪਾਣੀ ਬਚਾਉਣ ਦੀ ਅਨੋਖੀ ਪਹਿਲ

11/05/2019 10:24:10 AM

ਨਵੀਂ ਦਿੱਲੀ—ਜੇਕਰ ਤੁਸੀਂ ਹਮੇਸ਼ਾ ਟਰੇਨ 'ਚ ਸਫਰ ਕਰਦੇ ਹੋ ਤਾਂ ਤੁਹਾਡੇ ਲਈ ਇਕ ਜ਼ਰੂਰੀ ਖਬਰ ਹੈ। ਦਰਅਸਲ ਪ੍ਰੀਮੀਅਮ ਟਰੇਨ ਸ਼ਤਾਬਦੀ ਐਕਸਪ੍ਰੈੱਸ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹੁਣ ਘੱਟ ਪਾਣੀ ਪੀ ਕੇ ਸਫਰ ਕਰਨਾ ਪਵੇਗਾ। ਰੇਲਵੇ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਸਾਰੇ ਸੋਨਾ ਸ਼ਤਾਬਦੀ ਅਤੇ ਸ਼ਤਾਬਦੀ ਟਰੇਨਾਂ 'ਚ ਹਰੇਕ ਯਾਤਰੀ ਨੂੰ ਸਿਰਫ ਅੱਧਾ ਲੀਟਰ ਪਾਣੀ ਦੀ ਬੋਤਲ ਮਿਲੇਗੀ। ਹਾਲਾਂਕਿ ਇਹ ਸਿਰਫ ਉਨ੍ਹਾਂ ਟਰੇਨਾਂ 'ਚ ਲਾਗੂ ਹੋਵੇਗਾ, ਜਿਨ੍ਹਾਂ ਦਾ ਯਾਤਰਾ ਸਮਾਂ 5 ਘੰਟੇ ਦਾ ਹੈ।


30 ਅਕਤੂਬਰ ਤੋਂ ਪੂਰੇ ਦੇਸ਼ 'ਚ ਲਾਗੂ ਨਵਾਂ ਨਿਯਮ
ਜੇਕਰ ਟਰੇਨ ਦਾ ਸਫਰ ਪੰਜ ਘੰਟੇ ਤੋਂ ਜ਼ਿਆਦਾ ਦਾ ਹੈ ਤਾਂ ਯਾਤਰੀਆਂ ਨੂੰ ਅੱਧਾ-ਅੱਧਾ ਲੀਟਰ ਦੀਆਂ ਦੋ ਬੋਤਲਾਂ ਦਿੱਤੀਆਂ ਜਾਣਗੀਆਂ। ਰੇਲਵੇ ਨੇ ਡਾਇਰੈਕਟ ਟੂਰਿਜ਼ਮ ਐਂਡ ਕੈਟਰਿੰਗ ਫਿਲਿਪ ਵਰਸਿੰਗ ਵਲੋਂ ਜਾਰੀ ਕੀਤੇ ਗਏ ਆਦੇਸ਼ 'ਚ ਕਿਹਾ ਗਿਆ ਹੈ ਕਿ ਸ਼ਤਾਬਦੀ ਐਕਸਪ੍ਰੈੱਸ ਟਰੇਨਾਂ 'ਚੋਂ ਇਸ ਵਿਵਸਥਾ ਨੂੰ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਅਗਲੇ ਤਿੰਨ ਮਹੀਨਿਆਂ ਦੇ ਲਈ ਲਾਗੂ ਕੀਤਾ ਗਿਆ ਹੈ। ਇਸ ਨੂੰ 30 ਅਕਤੂਬਰ ਤੋਂ ਪੂਰੇ ਦੇਸ਼ 'ਚ ਲਾਗੂ ਕਰ ਦਿੱਤਾ ਗਿਆ ਹੈ। ਜੇਕਰ ਕਿਸੇ ਯਾਤਰੀ ਨੂੰ ਪਾਣੀ ਦੀਆਂ ਜ਼ਿਆਦਾ ਬੋਤਲਾਂ ਚਾਹੀਦੀਆਂ ਹੋਣਗੀਆਂ ਤਾਂ ਉਸ ਨੂੰ ਇਹ ਭੁਗਤਾਨ ਕਰਨ 'ਤੇ ਮਿਲ ਜਾਣਗੀਆਂ। ਯਾਤਰੀਆਂ ਨੂੰ ਨਵੀਂ ਵਿਵਸਥਾ ਦੇ ਤਹਿਤ ਅੱਧੇ ਲੀਟਰ ਦੀ ਰੇਲ ਨੀਲ ਦੀ ਬੋਤਲ ਦਿੱਤੀ ਜਾਵੇਗੀ।


ਕਿਉਂ ਲਿਆ ਇਹ ਫੈਸਲਾ
ਰੇਲਵੇ ਨੇ ਕਿਹਾ ਕਿ ਪਾਣੀ ਦੀ ਬਰਬਾਰੀ ਰੋਕਣ ਲਈ ਇਹ ਫੈਸਲਾ ਕੀਤਾ ਗਿਆ ਹੈ। ਰੇਲਵੇ ਦਾ ਤਰਕ ਹੈ ਕਿ ਟਰੇਨ ਸਫਰ ਕਰਨ ਵਾਲੇ ਜ਼ਿਆਦਾਤਰ ਯਾਤਰੀ ਗਰਮੀ ਦੇ ਸੀਜ਼ਨ ਨੂੰ ਛੱਡ ਕੇ ਬਾਕੀ ਸੀਜ਼ਨ 'ਚ ਪੂਰੇ ਇਕ ਲੀਟਰ ਪਾਣੀ ਦੀ ਵਰਤੋਂ ਨਹੀਂ ਕਰਦੇ ਅਤੇ ਪਾਣੀ ਬਰਬਾਦ ਜਾਂਦਾ ਹੈ। ਇਸ ਨੂੰ ਦੇਖਦੇ ਹੋਏ ਅੱਧਾ ਲੀਟਰ ਪਾਣੀ ਦੇਣ ਦਾ ਫੈਸਲਾ ਲਿਆ ਗਿਆ ਹੈ।

Aarti dhillon

This news is Content Editor Aarti dhillon