ਵੱਡੀ ਖ਼ਬਰ! ਡਿਬਰੂਗੜ-ਅੰਮ੍ਰਿਤਸਰ ਐਕਸਪ੍ਰੈਸ ਸਣੇ 4 ਵਿਸ਼ੇਸ਼ ਟਰੇਨਾਂ ਰੱਦ

12/17/2020 9:35:18 PM

ਨਵੀਂ ਦਿੱਲੀ— ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਰੇਲਵੇ ਨੇ ਕਈ ਐਕਸਪ੍ਰੈੱਸ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਕੁਝ ਗੱਡੀਆਂ ਅਜਿਹੀਆਂ ਹਨ ਜੋ ਅੰਸ਼ਕ ਤੌਰ 'ਤੇ ਰੱਦ ਕੀਤੀਆਂ ਗਈਆਂ ਹਨ, ਯਾਨੀ ਇਹ ਰੇਲ ਗੱਡੀਆਂ ਅੱਧੇ ਰਸਤੇ ਬੰਦ ਹੋ ਜਾਣਗੀਆਂ ਅਤੇ ਉੱਥੋਂ ਹੀ ਵਾਪਸੀ ਦੀ ਯਾਤਰਾ ਲਈ ਚੱਲ ਪੈਣਗੀਆਂ। ਰੇਲਵੇ ਨੇ ਜਿਨ੍ਹਾਂ ਟਰੇਨਾਂ ਲਈ ਸੰਭਵ ਹੋ ਸਕਿਆ, ਉਨ੍ਹਾਂ ਦਾ ਰਸਤਾ ਬਦਲ ਦਿੱਤਾ ਹੈ।

ਖ਼ਬਰ ਹੈ ਕਿ ਚਾਰ ਟਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਗਿਆ ਹੈ। ਇਨ੍ਹਾਂ ਵਿਚ ਡਿਬਰੂਗੜ-ਅੰਮ੍ਰਿਤਸਰ ਐਕਸਪ੍ਰੈਸ (05211) ਵਿਸ਼ੇਸ਼ ਰੇਲਗੱਡੀ 18 ਦਸੰਬਰ ਨੂੰ ਰੱਦ ਰਹੇਗੀ। ਇਸੇ ਤਰ੍ਹਾਂ ਅੰਮ੍ਰਿਤਸਰ-ਡਿਬਰੂਗੜ ਐਕਸਪ੍ਰੈਸ (05212) ਵਿਸ਼ੇਸ਼ ਰੇਲਗੱਡੀ 20 ਦਸੰਬਰ ਨੂੰ ਰੱਦ ਰਹੇਗੀ। ਇਸ ਤੋਂ ਇਲਾਵਾ 18 ਦਸੰਬਰ ਨੂੰ ਚੱਲਣ ਵਾਲੀ ਸੈਲਦਾਹ-ਅੰਮ੍ਰਿਤਸਰ ਐਕਸਪ੍ਰੈਸ (02379) ਵਿਸ਼ੇਸ਼ ਰੇਲਗੱਡੀ ਰੱਦ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਅੰਮ੍ਰਿਤਸਰ-ਸੈਲਦਾਹ ਐਕਸਪ੍ਰੈਸ (02380) ਵਿਸ਼ੇਸ਼ ਰੇਲਗੱਡੀ 20 ਦਸੰਬਰ ਨੂੰ ਰੱਦ ਰਹੇਗੀ।

ਇਹ ਵੀ ਪੜ੍ਹੋ- ਸਰਕਾਰ ਨੇ ਦਿੱਤੀ ਵੱਡੀ ਰਾਹਤ, 31 ਜਨਵਰੀ ਤੱਕ ਮਹਿੰਗੇ ਨਹੀਂ ਹੋਣਗੇ ਗੰਢੇ

ਇਹ ਅੰਸ਼ਕ ਤੌਰ 'ਤੇ ਰੱਦ-
ਉੱਥੇ ਹੀ, 1) ਨਾਂਦੇੜ-ਅੰਮ੍ਰਿਤਸਰ ਐਕਸਪ੍ਰੈੱਸ (02715) ਵਿਸ਼ੇਸ਼ ਰੇਲ ਗੱਡੀ 18 ਦਸੰਬਰ ਨੂੰ ਨਵੀਂ ਦਿੱਲੀ ਤੱਕ ਹੀ ਚੱਲੇਗੀ। 2) ਇਸੇ ਤਰ੍ਹਾਂ 20 ਦਸੰਬਰ ਨੂੰ ਅੰਮ੍ਰਿਤਸਰ-ਨਾਂਦੇੜ ਐਕਸਪ੍ਰੈੱਸ (02716) ਨਵੀਂ ਦਿੱਲੀ ਤੋਂ ਹੀ ਸ਼ੁਰੂ ਹੋਵੇਗੀ। 3) ਬਾਂਦਰਾ ਟਰਮੀਨਸ-ਅੰਮ੍ਰਿਤਸਰ ਐਕਸਪ੍ਰੈੱਸ (02925) ਵਿਸ਼ੇਸ਼ ਰੇਲ ਗੱਡੀ 18 ਦਸੰਬਰ ਨੂੰ ਚੰਡੀਗੜ੍ਹ 'ਚ ਹੀ ਬੰਦ ਹੋ ਜਾਵੇਗੀ। 4) ਇਸੇ ਤਰ੍ਹਾਂ, ਅੰਮ੍ਰਿਤਸਰ-ਬਾਂਦਰਾ ਟਰਮੀਨਸ ਐਕਸਪ੍ਰੈੱਸ (02926) ਵਿਸ਼ੇਸ਼ ਰੇਲ ਗੱਡੀ 20 ਦਸੰਬਰ ਨੂੰ ਚੰਡੀਗੜ੍ਹ ਤੋਂ ਹੀ ਸ਼ੁਰੂ ਹੋਵੇਗੀ।

5) ਕੋਰਬਾ-ਅੰਮ੍ਰਿਤਸਰ ਐਕਸਪ੍ਰੈਸ (08237) ਵਿਸ਼ੇਸ਼ ਰੇਲਗੱਡੀ ਅੰਬਾਲਾ 'ਚ ਹੀ 18 ਦਸੰਬਰ ਨੂੰ ਬੰਦ ਹੋ ਜਾਏਗੀ। 6) ਇਸੇ ਤਰ੍ਹਾਂ, ਅਮ੍ਰਿੰਤਸਰ-ਕੋਰਬਾ ਐਕਸਪ੍ਰੈਸ (08238) ਵਿਸ਼ੇਸ਼ ਰੇਲਗੱਡੀ 20 ਦਸੰਬਰ ਨੂੰ ਅੰਬਾਲਾ ਤੋਂ ਸ਼ੁਰੂ ਹੋਵੇਗੀ। 7) ਅੰਮ੍ਰਿਤਸਰ-ਜਯਨਗਰ ਐਕਸਪ੍ਰੈਸ (04652) ਵਿਸ਼ੇਸ਼ ਰੇਲਗੱਡੀ 18 ਦਸੰਬਰ ਨੂੰ ਅੰਬਾਲਾ ਤੋਂ ਸ਼ੁਰੂ ਹੋਵੇਗੀ ਅਤੇ ਅੰਬਾਲਾ-ਅੰਮ੍ਰਿਤਸਰ ਵਿਚਕਾਰ ਅੰਸ਼ਕ ਤੌਰ 'ਤੇ ਰੱਦ ਰਹੇਗੀ।

ਇਹ ਵੀ ਪੜ੍ਹੋ-  ਖ਼ੁਸ਼ਖ਼ਬਰੀ! ਹਾਈਵੇਜ਼ 'ਤੇ ਦੋ ਸਾਲਾਂ 'ਚ ਨਹੀਂ ਹੋਵੇਗਾ ਕੋਈ ਟੋਲ ਪਲਾਜ਼ਾ

Sanjeev

This news is Content Editor Sanjeev