ਸਿਟੀ ਬੈਂਕ ਇੰਡੀਆ ਨੂੰ ਖਰੀਦਣ ਦੀ ਦੌੜ ’ਚੋਂ ਹਟ ਸਕਦੈ DBS

10/21/2021 11:30:46 PM

ਨਵੀਂ ਦਿੱਲੀ (ਇੰਟ.)–ਸਿਟੀ ਬੈਂਕ ਇੰਡੀਆ ਦੇ ਕੰਜ਼ਿਊਮਰ ਅਤੇ ਰਿਟੇਲ ਅਸੈਟਸ ਨੂੰ ਵੇਚਣ ਦੀ ਪ੍ਰਕਿਰਿਆ ’ਚ ਇਕ ਵੱਡਾ ਮੋੜ ਆਇਆ ਹੈ ਸਿੰਗਾਪੁਰ ਦੀ ਡੀ. ਬੀ. ਐੱਸ. ਗਰੁੱਪ ਹੋਲਡਿੰਗਸ ਦੀ ਸਹਾਇਕ ਕੰਪਨੀ ਡੀ. ਬੀ. ਐੱਸ. ਬੈਂਕ ਇੰਡੀਆ ਦੇ ਇਸ ਦੌੜ ਤੋਂ ਬਾਹਰ ਹੋਣ ਦੀ ਸੰਭਾਵਨਾ ਹੈ। ਡੀ. ਬੀ. ਐੱਸ. ਬੈਂਕ ਨੂੰ ਹਾਲੇ ਤੱਕ ਇਸ ਵੱਡੀ ਡੀਲ ਲਈ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ।ਇਸ ਬਾਰੇ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਇਸ ਨਾਲ ਘਰੇਲੂ ਬੈਂਕਾਂ ਸਮੇਤ ਹੋਰ ਕੰਪਨੀਆਂ ਲਈ ਰਾਹ ਖੁੱਲ੍ਹੇਗਾ। ਇਕ ਸੂਤਰ ਨੇ ਕਿਹਾ ਕਿ ਸਿਟੀ ਬੈਂਕ ਇੰਡੀਆ ਦੇ ਅਸੈਟਸ ਦਾ ਪੂੰਜੀਕਰਨ ਵੱਧ ਹੋਣ ਕਾਰਨ ਡੀ. ਬੀ. ਐੱਸ. ਬੈਂਕ ਇਸ ਡੀਲ ਦੀ ਦੌੜ ’ਚੋਂ ਹਟ ਸਕਦਾ ਹੈ।

ਇਹ ਵੀ ਪੜ੍ਹੋ : ਪਾਕਿ ਗ੍ਰੇਅ ਲਿਸਟ 'ਚ ਬਰਕਰਾਰ, ਤੁਰਕੀ ਸਮੇਤ ਇਹ ਤਿੰਨ ਦੇਸ਼ ਵੀ FATF ਦੀ ਸੂਚੀ 'ਚ ਹੋਏ ਸ਼ਾਮਲ

ਹਾਲਾਂਕਿ ਡੀ. ਬੀ. ਐੱਸ. ਗਰੁੱਪ ਦੀ ਸਿਟੀ ਬੈਂਕ ਇੰਡੀਆ ਦੇ ਹੋਰ ਏਸ਼ੀਅਨ ਅਸੈਟਸ ’ਚ ਦਿਲਚਸਪੀ ਬਰਕਰਾਰ ਹੈ। ਇਨ੍ਹਾਂ ਅਸੈਟਸ ਨੂੰ ਵੀ ਵੇਚਿਆ ਜਾ ਰਿਹਾ ਹੈ। ਇਸ ਬਾਰੇ ਸੰਪਰਕ ਕਰਨ ’ਤੇ ਸਿਟੀ ਬੈਂਕ ਅਤੇ ਡੀ. ਬੀ. ਐੱਸ. ਗਰੁੱਪ ਨੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਅਜਿਹੀ ਰਿਪੋਰਟ ਹੈ ਕਿ ਮੈਕਕੁਰੀ ਨੇ ਏਸ਼ੀਆ ਪੈਸੇਫਿਕ ਦੇ 13 ਬਾਜ਼ਾਰਾਂ ’ਚ ਸਿਟੀ ਬੈਂਕ ਦੇ ਖਪਤਕਾਰ ਕਾਰੋਬਾਰ ਦੀ ਕੀਮਤ 3.3-8 ਅਰਬ ਡਾਲਰ ਲਗਾਈ ਹੈ। ਸਿਟੀ ਬੈਂਕ ਦਾ ਭਾਰਤ ’ਚ ਬਿਜ਼ਨੈੱਸ ਵੀ ਇਸ ’ਚ ਸ਼ਾਮਲ ਹੈ। ਇਸ ਦੀ ਵੈਲਿਊ 1.91-2.15 ਅਰਬ ਡਾਲਰ ਹੋ ਸਕਦੀ ਹੈ। ਸਿਟੀ ਬੈਂਕ ਦੇ ਅਸੈਟਸ ’ਚ ਕੋਟਕ ਮਹਿੰਦਰਾ ਬੈਂਕ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੀ ਵੀ ਦਿਲਚਸਪੀ ਹੈ। ਇਸ ਨਾਲ ਇਨ੍ਹਾਂ ਬੈਂਕਾਂ ਨੂੰ ਆਪਣਾ ਕਾਰੋਬਾਰ ਵਧਾਉਣ ’ਚ ਵੀ ਮਦਦ ਮਿਲ ਸਕਦੀ ਹੈ।

ਇਹ ਵੀ ਪੜ੍ਹੋ : ਚੀਨ ਨੂੰ ਘੱਟ ਨਾ ਸਮਝਿਆ ਜਾਵੇ : ਵਿਦੇਸ਼ ਮੰਤਰਾਲਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar