PNB ਨੇ ਦਿੱਤਾ ਆਪਣੇ ਖਾਤਾਧਾਰਕਾਂ ਨੂੰ ਤੋਹਫਾ, ਵਿਆਜ ਦਰਾਂ 'ਚ ਕੀਤੀ ਕਟੌਤੀ

06/02/2020 11:56:34 AM

ਮੁੰਬਈ (ਭਾਸ਼ਾ) : ਦੂਜੇ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨੇ ਕਰਜ਼ 'ਤੇ ਰੈਪੋ ਦਰ ਨਾਲ ਜੁੜਿਆ ਵਿਆਜ 0.40 ਫ਼ੀਸਦੀ ਸਸਤਾ ਕਰਨ ਦੀ ਸੋਮਵਾਰ ਨੂੰ ਘੋਸ਼ਣਾ ਕੀਤੀ ਹੈ। ਹੁਣ ਇਹ ਵਿਆਜ ਦਰ 7.05 ਫ਼ੀਸਦੀ ਤੋਂ ਘੱਟ ਹੋ ਕੇ 6.65 ਫ਼ੀਸਦੀ ਹੋ ਜਾਵੇਗੀ।

ਬੈਂਕ ਨੇ ਇਕ ਬਿਆਨ ਵਿਚ ਦੱਸਿਆ ਕਿ ਇਸ ਤੋਂ ਇਲਾਵਾ ਬੈਂਕ ਨੇ ਐੱਮ.ਸੀ.ਐੱਲ.ਆਰ. ਵਿਚ ਵੀ 0.15 ਫ਼ੀਸਦੀ ਦੀ ਕਟੌਤੀ ਕੀਤੀ ਹੈ। ਬੈਂਕ ਨੇ ਬਚਤ ਖਾਤਿਆਂ 'ਤੇ ਵਿਆਜ ਦਰ ਨੂੰ ਵੀ 0.50 ਫ਼ੀਸਦੀ ਘਟਾ ਕੇ 3.25 ਫ਼ੀਸਦੀ ਕਰ ਦਿੱਤਾ ਹੈ। ਬੈਂਕ ਨੇ ਕਿਹਾ ਕਿ ਸੋਧੀਆਂ ਗਈਆਂ ਦਰਾਂ 1 ਜੁਲਾਈ ਤੋਂ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਬੈਂਕ ਆਫ ਬੜੌਦਾ ਅਤੇ ਯੂਕੋ ਬੈਂਕ ਨੇ ਵੀ ਵਿਆਜ ਦਰਾਂ ਵਿਚ ਕਟੌਤੀ ਕੀਤੀ ਸੀ।

cherry

This news is Content Editor cherry