ਸਰਕਾਰੀ ਬੈਂਕਾਂ ਨੇ 2.52 ਲੱਖ ਕਰੋਡ਼ ਰੁਪਏ ਦਾ ਕਰਜ਼ਾ ਵੰਡਿਆ

11/22/2019 12:04:35 AM

ਨਵੀਂ ਦਿੱਲੀ (ਭਾਸ਼ਾ)-ਵਿੱਤ ਮੰਤਰਾਲਾ ਨੇ ਜਾਣਕਾਰੀ ਦਿੱਤੀ ਕਿ ਜਨਤਕ ਖੇਤਰ ਦੇ ਬੈਂਕਾਂ ਨੇ ਅਕਤੂਬਰ ਦੇ ਤਿਉਹਾਰੀ ਮੌਸਮ ’ਚ ਰਿਕਾਰਡ 2.52 ਲੱਖ ਕਰੋਡ਼ ਰੁਪਏ ਦਾ ਕਰਜ਼ਾ ਵੰਡਿਆ। ਵਿੱਤੀ ਸੇਵਾ ਵਿਭਾਗ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ’ਚ 1.05 ਲੱਖ ਕਰੋਡ਼ ਰੁਪਏ ਦਾ ਨਵਾਂ ਕਰਜ਼ਾ ਸ਼ਾਮਲ ਹੈ। ਇਸ ਤੋਂ ਇਲਾਵਾ 46,800 ਕਰੋਡ਼ ਰੁਪਏ ਦੀ ਕਾਰਜਸ਼ੀਲ ਪੂੰਜੀ ਕਰਜ਼ੇ ਦੇ ਰੂਪ ’ਚ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਸਤੰਬਰ ’ਚ ਸਰਕਾਰੀ ਬੈਂਕਾਂ ਨੂੰ ਕਰਜ਼ਾ ਵੰਡ ਵਧਾਉਣ ਅਤੇ 400 ਜ਼ਿਲਿਆਂ ’ਚ ਕਰਜ਼ਾ ਮੇਲੇ ਆਯੋਜਿਤ ਕਰਨ ਲਈ ਕਿਹਾ ਸੀ ਤਾਂ ਕਿ ਪ੍ਰਚੂਨ ਗਾਹਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀ ਨੂੰ ਕਰਜ਼ਾ ਦਿੱਤਾ ਜਾ ਸਕੇ।

Karan Kumar

This news is Content Editor Karan Kumar