ਉਡਾਨ'' ਯੋਜਨਾਵਾਂ ''ਚ ਤਬਦੀਲੀ ਦਾ ਪ੍ਰਸਤਾਵ

05/25/2017 6:38:55 AM

ਨਵੀਂ ਦਿੱਲੀ — ਖੇਤਰੀ ਹਵਾਈ ਸੰਪਰਕ ਯੋਜਨਾ (ਉਡਾਨ) ਅਧੀਨ ਸਰਕਾਰ ਦੂਜੇ ਪੜਾਅ ਦੇ ਰਸਤਿਆਂ ਦੀ ਵੰਡ ਅਗਸਤ ਤੋਂ ਸ਼ੁਰੂ ਕਰ ਸਕਦੀ ਹੈ। ਇਸ ਲਈ ਉਸਨੇ ਯੋਜਨਾ ਵਿਚ ਕੁਝ ਤਬਦੀਲੀਆਂ ਪ੍ਰਸਤਾਵਿਤ ਕੀਤੀਆਂ ਹਨ, ਜਿਨ੍ਹਾਂ 'ਤੇ ਹਿੱਤਧਾਰਕਾਂ ਕੋਲੋਂ ਰਾਏ ਮੰਗੀ ਗਈ ਹੈ।
ਸ਼ਹਿਰੀ ਹਵਾਬਾਜ਼ੀ ਸਕੱਤਰ ਆਰ. ਐੱਨ. ਚੌਬੇ ਨੇ ਕਿਹਾ ਕਿ ਹਵਾਬਾਜ਼ੀ ਕੰਪਨੀਆਂ ਸਮੇਤ ਹਿੱਤਧਾਰਕਾਂ ਨੇ ਸਰਕਾਰ ਨੂੰ ਦੂਜੇ ਪੜਾਅ ਦੀ ਮਾਰਗ ਨਿਲਾਮੀ ਲਈ ਯੋਜਨਾ ਵਿਚ ਕੀਤੀਆਂ ਗਈਆਂ ਵੱਖ-ਵੱਖ ਸੋਧਾਂ ਲਈ ਆਪਣੀਆਂ ਟਿੱਪਣੀਆਂ ਭੇਜ ਦਿੱਤੀਆਂ ਹਨ। ਇਹ ਨਿਲਾਮੀ 9 ਜੂਨ ਤੋਂ ਸ਼ੁਰੂ ਹੋਣੀ ਹੈ। ਇਸ ਵਿਚ 150 ਕਿਲੋਮੀਟਰ ਤੋਂ ਘੱਟ ਦੀ ਦੂਰੀ ਵਾਲੇ ਰਸਤਿਆਂ 'ਤੇ ਵੀ ਵਿਚਾਰ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਯੋਜਨਾ ਅਧੀਨ ਹਵਾਈ ਜਹਾਜ਼ਾਂ ਵਿਚ ਘੱਟੋ-ਘੱਟ ਸੀਟਾਂ 'ਤੇ ਵੀ ਹਿੱਤਧਾਰਕਾਂ ਕੋਲੋਂ ਉਨ੍ਹਾਂ ਦੇ ਵਿਚਾਰ ਮੰਗੇ ਗਏ ਹਨ।