ਯੈੱਸ ਬੈਂਕ ਦੇ ਪ੍ਰਮੋਟਰਾਂ ਨੇ 2.75 ਹਿੱਸੇਦਾਰੀ ਵੇਚੀ

09/21/2019 4:24:14 PM

ਨਵੀਂ ਦਿੱਲੀ—ਯੈੱਸ ਬੈਂਕ ਦੇ ਪ੍ਰਮੋਟਰ ਗਰੁੱਪ ਨੇ ਬੈਂਕ 'ਚ ਆਪਣੀ 2.75 ਫੀਸਦੀ ਹਿੱਸੇਦਾਰੀ ਸੰਯੁਕਤ ਰੂਪ ਨਾਲ ਵੇਚ ਦਿੱਤੀ ਹੈ। ਪ੍ਰਮੋਟਰ ਗਰੁੱਪ ਕੰਪਨੀ ਕ੍ਰੈਡਿਟਰਸ ਪ੍ਰਾਈਵੇਟ ਲਿਮਟਿਡ ਨੇ ਇਹ ਜਾਣਕਾਰੀ ਰੈਗੂਲੇਟਰੀ ਫਾਈਲਿੰਗ ਦੇ ਰਾਹੀਂ ਦਿੱਤੀ ਹੈ। ਇਸ 'ਚ ਯੈੱਸ ਬੈਂਕ ਦੇ ਸਹਿ ਸੰਸਥਾਪਕ ਰਹੇ ਰਾਣਾ ਕਪੂਰ ਦੀ ਹਿੱਸੇਦਾਰੀ ਵੀ ਸ਼ਾਮਲ ਹੈ।
ਓਪਨ ਮਾਰਕਿਟ ਦੇ ਰਾਹੀਂ ਕੀਤੀ ਵਿਕਰੀ
ਸ਼ਨੀਵਾਰ ਨੂੰ ਦਾਖਲ ਕੀਤੀ ਗਈ ਰੇਗੂਲੇਟਰੀ ਫਾਈਲਿੰਗ ਮੁਤਾਬਕ ਯੈੱਸ ਕੈਪੀਟਲ ਇੰਡੀਆ ਪ੍ਰਾਈਵੇਟ, ਮਾਰਗੇਨ ਕ੍ਰੈਡਿਟ ਪ੍ਰਾਈਵੇਟ ਲਿਮਟਿਡ ਅਤੇ ਰਾਣਾ ਕਪੂਰ ਨੇ ਸਾਂਝੇ ਤੌਰ 'ਤੇ 2.75 ਫੀਸਦੀ ਹਿੱਸੇਦਾਰੀ ਵੇਚੀ ਸੀ। ਇਹ ਹਿੱਸੇਦਾਰੀ ਓਪਨ ਮਾਰਕਿਟ ਦੇ ਰਾਹੀਂ ਕੀਤੀ ਗਈ ਹੈ। ਇਸ ਹਿੱਸੇਦਾਰੀ ਦੇ ਤਹਿਤ 18 ਤੋਂ 20 ਸਤੰਬਰ ਦੇ ਵਿਚਕਾਰ ਸ਼ੇਅਰ ਰਿਲੀਜ਼ ਕੀਤੇ ਗਏ ਹਨ। ਇਸ ਵਿਕਰੀ ਦੇ ਬਾਅਦ ਪ੍ਰਮੋਟਰ ਗਰੁੱਪ ਦੀ ਯੈੱਸ ਬੈਂਕ 'ਚ ਹਿੱਸੇਦਾਰੀ 9.64 ਫੀਸਦੀ ਤੋਂ ਘੱਟ ਕੇ 6.89 ਫੀਸਦੀ ਰਹਿ ਗਈ ਹੈ। ਹਾਲਾਂਕਿ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਸ ਵਿਕਰੀ ਤੋਂ ਕਿੰਨੀ ਰਾਸ਼ੀ ਮਿਲੀ ਹੈ।
ਪੇ.ਟੀ.ਐੱਮ. ਦੇ ਨਾਲ ਸੌਦੇ ਦੀਆਂ ਆਈਆਂ ਸਨ ਖਬਰਾਂ
ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਦੇਸ਼ ਦਾ ਪ੍ਰਮੁੱਖ ਡਿਜੀਟਲ ਪੇਮੈਂਟ ਪਲੇਟਫਾਰਮ ਪੇ.ਟੀ.ਐੱਮ. ਪ੍ਰਾਈਵੇਟ ਸੈਕਟਰ ਦੇ ਬੈਂਕ ਯੈੱਸ ਬੈਂਕ 'ਚ ਉਸ ਦੇ ਸਹਿ ਸੰਸਥਾਪਕ ਰਾਣਾ ਕਪੂਰ ਦੀ ਹਿੱਸੇਦਾਰੀ ਖਰੀਦ ਸਕਦਾ ਹੈ। ਰਿਪੋਰਟਸ 'ਚ ਕਿਹਾ ਗਿਆ ਸੀ ਕਿ ਇਸ ਸੰਭਾਵਿਤ ਸੌਦੇ ਨੂੰ ਲੈ ਕੇ ਪੇ.ਟੀ.ਐੱਮ. ਅਤੇ ਰਾਣਾ ਕਪੂਰ 'ਚ ਇਕ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਹਾਲਾਂਕਿ ਇਸ 'ਤੇ ਪੀ.ਟੀ.ਐੱਮ. ਜਾਂ ਯੈੱਸ ਬੈਂਕ ਨੇ ਕੋਈ ਪ੍ਰਕਿਰਿਆ ਨਹੀਂ ਦਿੱਤੀ ਸੀ।


Aarti dhillon

Content Editor

Related News