ਟੀਚੇ ਤੋਂ 7.6 ਫੀਸਦੀ ਘੱਟ ਰਿਹਾ ਕੱਚੇ ਤੇਲ ਦਾ ਉਤਪਾਦਨ

04/25/2019 2:39:20 PM

 

ਨਵੀਂ ਦਿੱਲੀ — ਕੱਚੇ ਤੇਲ ਦਾ ਘਰੇਲੂ ਉਤਪਾਦਨ ਵਿੱਤੀ ਸਾਲ 2018-19 'ਚ ਟੀਚੇ ਤੋਂ 7.59 ਫੀਸਦੀ ਘੱਟ ਰਿਹਾ ਜਦੋਂਕਿ ਵਿੱਤੀ 2017-18 ਦੀ ਤੁਲਨਾ ਵਿਚ ਇਸ 'ਚ 4.15 ਫੀਸਦੀ ਦੀ ਗਿਰਾਵਟ ਆਈ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਦੇ ਅਨੁਸਾਰ ਪਿਛਲੀ 31 ਮਾਰਚ ਨੂੰ ਖਤਮ ਵਿੱਤੀ ਸਾਲ 'ਚ ਦੇਸ਼ 'ਚ ਕੱਚੇ ਤੇਲ ਦਾ ਉਤਪਾਦਨ 342.03 ਲੱਖ ਟਨ ਰਿਹਾ। ਇਸ ਤੋਂ ਪਿਛਲੇ ਦੇ ਵਿੱਤੀ ਸਾਲ 'ਚ ਇਹ ਅੰਕੜਾ 356.84 ਲੱਖ ਟਨ ਰਿਹਾ ਸੀ। ਸਰਕਾਰ ਨੇ ਵਿੱਤੀ ਸਾਲ 2017-18 ਵਿਚ 370.12 ਲੱਖ ਟਨ ਕੱਚਾ ਤੇਲ ਉਤਪਾਦਨ ਦਾ ਟੀਚਾ ਰੱਖਿਆ ਸੀ, ਪਰ ਅਸਲ ਉਤਪਾਦਨ 'ਚ 7.59 ਫੀਸਦੀ ਦੀ ਕਮੀ ਆਈ ਹੈ।

ਇਸ ਸਮੇਂ ਦੌਰਾਨ ਕੁਦਰਤੀ ਗੈਸ ਦਾ ਉਤਪਾਦਨ ਟੀਚਾ ਨਾਲੋਂ 7.66 ਪ੍ਰਤੀਸ਼ਤ ਘੱਟ ਰਿਹਾ ਸੀ।  ਹਾਲਾਂਕਿ ਵਿੱਤੀ ਸਾਲ 2017-18 ਦੀ ਤੁਲਨਾ 'ਚ ਇਸ ਵਿਚ 0.69 ਫੀਸਦੀ ਦਾ ਵਾਧਾ ਹੋਇਆ ਹੈ। ਵਿੱਤੀ ਸਾਲ 2018-19 'ਚ 35,599.17 MMSCM ਕੁਦਰਤੀ ਗੈਸ ਉਤਪਾਦਨ ਦਾ ਟੀਚਾ ਰੱਖਿਆ ਗਿਆ ਸੀ ਜਦੋਂਕਿ ਅਸਲ ਉਤਪਾਦਨ 32,873.37 MMSCM ਰਿਹਾ। ਇਸ ਤੋਂ ਪਹਿਲੇ ਦੇ ਵਿੱਤੀ ਸਾਲ 'ਚ 32,649.31 ਐਮਐਮਐਸਸੀਐਮ ਕੁਦਰਤੀ ਗੈਸ ਦਾ ਉਤਪਾਦਨ ਕੀਤਾ ਗਿਆ ਸੀ। ਪਿਛਲੇ ਮਾਰਚ ਮਹੀਨੇ ਵਿਚ ਕੱਚੇ ਤੇਲ ਦਾ ਉਤਪਾਦਨ ਟੀਚੇ ਤੋਂ 12.99 ਫੀਸਦੀ ਘੱਟ ਹੈ। ਇਹ ਟੀਚਾ 32.80 ਲੱਖ ਟਨ ਦਾ ਸੀ ਜਦੋਂਕਿ ਉਤਪਾਦਨ 28.54 ਲੱਖ ਟਨ ਸੀ। ਇਹ ਮਾਰਚ 2018 ਦੇ 30.41 ਲੱਖ ਟਨ ਤੋਂ 7.16 ਫੀਸਦੀ ਘੱਟ ਹੈ। ਮਾਰਚ 'ਚ ਕੁਦਰਤੀ ਗੈਸ ਦਾ ਉਤਪਾਦਨ 2,815.96 MMSCM ਰਿਹਾ ਜਿਹੜਾ ਕਿ ਟੀਚੇ ਤੋਂ 8.99 ਫੀਸਦੀ ਘੱਟ ਹੈ। ਹਾਲਾਂਕਿ ਪਿਛਲੇ ਸਾਲ ਮਾਰਚ ਦੇ 2,782.61 MMSCM ਦੀ ਤੁਲਨਾ 'ਚ ਇਹ 1.20 ਫੀਸਦੀ ਜ਼ਿਆਦਾ ਹੈ।