ਬੀ. ਪੀ. ਸੀ. ਐੱਲ. ਦਾ ਨਿੱਜੀਕਰਨ ਜੂਨ ਤੱਕ ਪੂਰਾ ਹੋਣ ਦੀ ਸੰਭਾਵਨਾ

02/12/2021 11:52:09 AM

ਨਵੀਂ ਦਿੱਲੀ- ਬੀ. ਪੀ. ਸੀ. ਐੱਲ. ਦੀ ਵਿਕਰੀ ਜੂਨ ਤੱਕ ਪੂਰੀ ਹੋ ਸਕਦੀ ਹੈ। ਨਿਵੇਸ਼ ਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਕਿਹਾ ਕਿ ਸਰਕਾਰ ਅਗਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਬੀ. ਪੀ. ਸੀ. ਐੱਲ. ਦੇ ਨਿੱਜੀਕਰਨ ਨੂੰ ਪੂਰਾ ਕਰਨ ਦਾ ਟੀਚਾ ਬਣਾ ਰਹੀ ਹੈ।

ਉਨ੍ਹਾਂ ਕਿਹਾ ਕਿ ਵਿਕਰੀ ਲਈ ਬਹੁਤ ਤੇਜ਼ੀ ਨਾਲ ਨਾਲ ਕੰਮ ਚੱਲ ਰਿਹਾ ਹੈ ਅਤੇ ਕਈ ਪੱਧਰ ਪਾਰ ਹੋ ਚੁੱਕੇ ਹਨ। ਇਕ ਸੰਮੇਲਨ ਨੂੰ ਸੰਬੋਧਨ ਵਿਚ ਉਨ੍ਹਾਂ ਇਹ ਗੱਲ ਆਖ਼ੀ।

ਬੀ. ਪੀ. ਸੀ. ਐੱਲ. ਦੇਸ਼ ਦੀ ਦੂਜੀ ਵੱਡੀ ਈਂਧਣ ਰਿਟੇਲਰ ਕੰਪਨੀ ਹੈ। ਇਸ ਵਿਚ ਹਿੱਸੇਦਾਰੀ ਖ਼ੀਰਦਣ ਲਈ ਸਰਕਾਰ ਨੂੰ ਤਿੰਨ ਸ਼ੁਰੂਆਤੀ ਬੋਲੀਆਂ ਮਿਲੀਆਂ ਹਨ। ਵੇਦਾਂਤਾ ਬੀ. ਪੀ. ਸੀ. ਐੱਲ. ਵਿਚ ਸਰਕਾਰ ਦੀ 52.98 ਫ਼ੀਸਦੀ ਹਿੱਸੇਦਾਰੀ ਖ਼ਰੀਦਣ ਲਈ ਤਿੰਨ ਇਛੁੱਕ ਬੋਲੀਦਾਤਾਵਾਂ ਵਿਚੋਂ ਇਕ ਹੈ। ਬੀ. ਪੀ. ਸੀ. ਐੱਲ. ਦੇ ਵਿਨਿਵੇਸ਼ ਦੀ ਪ੍ਰਕਿਰਿਆ ਦੂਜੇ ਪੜਅ ਵਿਚ ਹੈ, ਜਿਸ ਤਹਿਤ ਬੋਲੀਆਂ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਉੱਚ ਬੋਲੀ ਲਾਉਣ ਵਾਲੇ ਸਹੀ ਬੋਲੀਦਾਤਾ ਨੂੰ ਜਾਂਚ ਤੋਂ ਬਾਅਦ ਚੁਣਿਆ ਜਾਵੇਗਾ। ਇਸ ਮਗਰੋਂ ਬਾਕੀ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਤੁਹਿਨ ਕਾਂਤ ਪਾਂਡੇ ਨੇ ਕਿਹਾ ਕਿ ਇਹ ਨੀਤੀ ਭਾਰਤ ਦੇ ਵਿਕਾਸ, ਰੁਜ਼ਗਾਰ ਵਿਚ ਵਾਧਾ ਅਤੇ ਉਦਮਾਂ ਦੇ ਵਿਕਾਸ ਲਈ ਹੈ।

Sanjeev

This news is Content Editor Sanjeev