ਸਰਕਾਰ ਦੀ ਨਵੀਂ ਪਾਲਿਸੀ, ਨਿੱਜੀ ਕਾਰ ਨੂੰ ਬਣਾ ਸਕੋਗੇ ਸਵਾਰੀ ਗੱਡੀ

09/16/2019 12:56:01 PM

ਨਵੀਂ ਦਿੱਲੀ— ਸਰਕਾਰ ਸੜਕਾਂ 'ਤੇ ਵੱਧਦੇ ਟ੍ਰੈਫਿਕ 'ਚ ਕਮੀ ਕਰਨ ਤੇ ਪ੍ਰਦੂਸ਼ਣ ਘੱਟ ਕਰਨ ਦੇ ਮਕਸਦ ਨਾਲ ਜਲਦ ਹੀ ਇਕ ਨਵੀਂ ਕਾਰ ਪੂਲਿੰਗ ਪਾਲਿਸੀ ਜਾਰੀ ਕਰਨ ਜਾ ਰਹੀ ਹੈ। ਇਸ ਤਹਿਤ ਤੁਸੀਂ ਖੁਦ ਦੀ ਨਿੱਜੀ ਗੱਡੀ ਨੂੰ ਵੀ ਸਵਾਰੀ ਢੋਹਣ ਲਈ ਵਰਤ ਸਕੋਗੇ। ਹਾਲਾਂਕਿ, ਪਰਸਨਲ ਯਾਨੀ ਨਿੱਜੀ ਗੱਡੀ ਨਾਲ ਦਿਨ 'ਚ ਵੱਧ ਤੋਂ ਵੱਧ ਚਾਰ ਗੇੜੇ ਹੀ ਲਾਉਣ ਦੀ ਇਜ਼ਾਜਤ ਹੋਵੇਗੀ।
 

 

ਸਰਕਾਰ ਵੱਲੋਂ ਇਸ ਲਈ ਇਕ ਐਪ ਤਿਆਰ ਕੀਤੀ ਜਾਵੇਗੀ। ਰਿਪੋਰਟਾਂ ਮੁਤਾਬਕ, ਕਾਰ ਮਾਲਕ ਸਿਰਫ ਐਪ ਜ਼ਰੀਏ ਹੀ ਕਾਰ ਪੂਲਿੰਗ ਕਰ ਸਕਣਗੇ ਤੇ ਮਾਲਕ ਨੂੰ ਕਾਰ ਦੀ ਜਾਣਕਾਰੀ ਇਸ 'ਤੇ ਰਜਿਸਟਰ ਕਰਵਾਉਣੀ ਹੋਵੇਗੀ।
ਇਸ ਤੋਂ ਇਲਾਵਾ ਤੁਸੀਂ ਕਿਸ ਰੋਡ 'ਤੇ ਟ੍ਰਿਪ ਲਿਜਾ ਰਹੇ ਹੋ ਇਸ ਦੀ ਜਾਣਕਾਰੀ ਵੀ ਦੇਣੀ ਹੋਵੇਗੀ। ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲਾ ਨੇ ਸਪੱਸ਼ਟ ਕੀਤਾ ਹੈ ਕਿ ਕਾਰ ਪੂਲਿੰਗ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸੂਬਾ ਸਰਕਾਰਾਂ ਆਪਣੇ ਹਿਸਾਬ ਨਾਲ ਲਾਗੂ ਕਰ ਸਕਦੀਆਂ ਹਨ। ਹਾਲਾਂਕਿ, ਕਾਰ ਪੂਲਿੰਗ ਜ਼ਰੀਏ ਸਰਕਾਰ ਨਿੱਜੀ ਕਾਰ ਮਾਲਕਾਂ ਨੂੰ ਕਿਸੇ ਤਰ੍ਹਾਂ ਦੀ ਛੋਟ ਨਹੀਂ ਦੇ ਰਹੀ ਹੈ। ਬਾਜ਼ਾਰ 'ਚ Quick Ride ਤੇ BlaBlaCar ਵਰਗੇ ਕਾਰ ਪੂਲਿੰਗ ਐਪ ਮੌਜੂਦ ਹਨ। ਇਨ੍ਹਾਂ ਨੂੰ ਵੀ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਖੁਦ ਨੂੰ ਅਪਡੇਟ ਕਰਨਾ ਹੋਵੇਗਾ। ਉੱਥੇ ਹੀ, ਓਲਾ ਉਬੇਰ ਨੂੰ ਵੀ ਕਾਰ ਪੂਲਿੰਗ ਲਈ ਵੱਖ ਤੋਂ ਪਲੇਟਫਾਰਮ ਵਿਕਸਤ ਕਰਨਾ ਹੋਵੇਗਾ।


Related News