ਅਸਮਾਨੀ ਪੁੱਜੇ Dry Fruits ਦੇ ਭਾਅ, ਬਦਾਮ 680 ਤੇ ਪਿਸਤਾ 3800 ਰੁਪਏ ਪ੍ਰਤੀ ਕਿਲੋ ਹੋਇਆ, ਜਾਣੋ ਕਿਉਂ

01/08/2024 11:46:31 AM

ਬਿਜ਼ਨੈੱਸ ਡੈਸਕ - ਦਿੱਲੀ 'ਚ ਕੜਾਕੇ ਦੀ ਠੰਡ ਅਤੇ ਵਿਆਹਾਂ ਦੇ ਸੀਜ਼ਨ ਦੇ ਮੱਦੇਨਜ਼ਰ ਬਾਜ਼ਾਰਾਂ 'ਚ ਸੁੱਕੇ ਮੇਵੇ ਦੀ ਮੰਗ ਵਧ ਗਈ ਹੈ। ਮੰਗ ਦੇ ਮੁਤਾਬਕ ਇਸ ਦੀ ਸਪਲਾਈ ਘਟ ਰਹੀ ਹੈ। ਇਸ ਕਾਰਨ ਕਰੀਬ ਦੋ ਮਹੀਨਿਆਂ ਵਿੱਚ ਪਿਸਤੇ ਦੀ ਕੀਮਤ ਦੁੱਗਣੀ ਹੋ ਗਈ ਹੈ। ਵਪਾਰੀਆਂ ਦਾ ਦਾਅਵਾ ਹੈ ਕਿ ਜ਼ਿਆਦਾਤਰ ਲੋਕ ਵਿਆਹਾਂ ਵਿੱਚ ਮਠਿਆਈਆਂ ਬਣਾਉਣ ਵਿੱਚ ਪਿਸਤਾ ਅਤੇ ਬਦਾਮ ਦੀ ਵਰਤੋਂ ਕਰਦੇ ਹਨ। 

ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ

10 ਤੋਂ 15 ਫ਼ੀਸਦੀ ਦਾ ਹੋਇਆ ਵਾਧਾ
ਵਿਆਹਾਂ ਵਿੱਚ ਮੇਵੇ ਦੇ ਇਸਤੇਮਾਲ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਸਕਦੀ ਹੈ। ਦਿੱਲੀ 'ਚ ਕੜਾਕੇ ਦੀ ਠੰਡ ਕਾਰਨ ਖਾਰੀ ਬਾਉਲੀ 'ਚ ਸੁੱਕੇ ਮੇਵੇ ਦੀ ਮੰਗ ਜ਼ਿਆਦਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਾਜ਼ਾਰ ਵਿੱਚ 10 ਤੋਂ 15 ਫ਼ੀਸਦੀ ਦਾ ਵਾਧਾ ਹੋਇਆ ਹੈ। ਇੰਟਰਨੈਸ਼ਨਲ ਫਰੂਟਸ ਐਂਡ ਨਟਸ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਰਵਿੰਦਰ ਮਹਿਤਾ ਦਾ ਕਹਿਣਾ ਹੈ ਕਿ ਸਰਦੀਆਂ ਦੌਰਾਨ ਸਾਰੇ ਸੁੱਕੇ ਮੇਵੇ ਦੀ ਮੰਗ ਵਧ ਜਾਂਦੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬਾਜ਼ਾਰ ਕਾਫ਼ੀ ਬਿਹਤਰ ਹੈ।

ਇਹ ਵੀ ਪੜ੍ਹੋ - OMG! 3 ਲੋਕਾਂ ਨੇ ਮਿਲ ਕੇ ਖੋਲ੍ਹੀ SBI ਬੈਂਕ ਦੀ ਫਰਜ਼ੀ ਬ੍ਰਾਂਚ, ਫਿਰ ਇੰਝ ਹੋਇਆ ਪਰਦਾਫਾਸ਼

ਦੁੱਗਣੇ ਤੋਂ ਜ਼ਿਆਦਾ ਵਧ ਗਈਆਂ ਕੀਮਤਾਂ 
ਥੋਕ ਮੰਡੀ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਉਥੇ ਪਿਸਤਾ 3300 ਤੋਂ 3800 ਰੁਪਏ ਪ੍ਰਤੀ ਕਿਲੋ, ਬਦਾਮ 650 ਤੋਂ 680 ਰੁਪਏ ਪ੍ਰਤੀ ਕਿਲੋ, ਕਾਜੂ 600 ਤੋਂ 650 ਰੁਪਏ ਪ੍ਰਤੀ ਕਿਲੋ, ਅਖਰੋਟ 900 ਤੋਂ 950 ਰੁਪਏ ਪ੍ਰਤੀ ਕਿਲੋ, ਅੰਜੀਰ 500 ਤੋਂ 500 ਰੁਪਏ ਪ੍ਰਤੀ ਕਿਲੋ ਦੇ ਭਾਅ ਨਾਲ ਮਿਲ ਰਹੇ ਹਨ। ਇਸ ਤੋਂ ਇਲਾਵਾ ਸੌਗੀ ਵੀ 150 ਤੋਂ 250 ਰੁਪਏ ਪ੍ਰਤੀ ਕਿਲੋ ਦੇ ਭਾਅ ਨਾਲ ਮਿਲ ਰਹੀ ਹੈ।

ਇਹ ਵੀ ਪੜ੍ਹੋ - Petrol-Diesel Price: ਕੀ ਤੁਹਾਡੇ ਸ਼ਹਿਰ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ!  ਜਾਣੋ ਅੱਜ ਦਾ ਰੇਟ

ਸਪਲਾਈ ਘੱਟ ਰਹੀ ਹੈ
ਇਸ ਵਾਰ ਪਿਸਤਾ ਦੀ ਨਵੀਂ ਫ਼ਸਲ ਬਹੁਤ ਘੱਟ ਆਈ ਹੈ। ਇਸ ਕਾਰਨ ਅਫਗਾਨਿਸਤਾਨ ਤੋਂ ਪਿਸਤਾ ਦੀ ਸਪਲਾਈ ਘਟਦੀ ਜਾ ਰਹੀ ਹੈ। ਨਤੀਜੇ ਵਜੋਂ ਅਕਤੂਬਰ ਵਿੱਚ 1500 ਤੋਂ 1700 ਰੁਪਏ ਤੱਕ ਵਿਕਣ ਵਾਲੇ ਪਿਸਤਾ ਦੀ ਕੀਮਤ ਜਨਵਰੀ ਵਿੱਚ ਵਧ ਕੇ 3300 ਤੋਂ 3800 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਪਿਛਲੇ ਦੋ ਮਹੀਨਿਆਂ ਵਿੱਚ ਬਦਾਮ ਦੀ ਕੀਮਤ ਵਿੱਚ ਵੀ 40 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਰਾਹਤ ਦੀ ਗੱਲ ਇਹ ਹੈ ਕਿ ਸੌਗੀ, ਕਾਜੂ, ਅੰਜੀਰ ਅਤੇ ਅਖਰੋਟ ਦੀਆਂ ਕੀਮਤਾਂ ਵਿੱਚ ਕੋਈ ਖ਼ਾਸ ਵਾਧਾ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ - UPI ਦਾ ਇਸਤੇਮਾਲ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਨਿਯਮਾਂ 'ਚ ਕੀਤਾ ਗਿਆ ਇਹ ਬਦਲਾਅ

ਖਾੜੀ ਬਾਉਲੀ ਦੇ ਇਕ ਵਪਾਰੀ ਨੇ ਦੱਸਿਆ ਕਿ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਮਠਿਆਈਆਂ ਬਣਾਉਣ ਲਈ ਸੁੱਕੇ ਮੇਵੇ ਦੇ ਆਰਡਰ ਆਉਣੇ ਸ਼ੁਰੂ ਹੋ ਗਏ ਹਨ। ਰੇਟ ਜ਼ਿਆਦਾ ਹੋਣ ਕਾਰਨ ਜ਼ਿਆਦਾਤਰ ਮਿਠਾਈ ਵਪਾਰੀ ਪਿਸਤੌਲ ਖਰੀਦਣ 'ਚ ਕਟੌਤੀ ਕਰ ਰਹੇ ਹਨ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur