ਨਾਲ ਵੱਧ ਸਕਦੀ ਹੈ ਚੀਜ਼ਾਂ ਦੀ ਕੀਮਤ : ਬਾਬਾ ਰਾਮਦੇਵ
Thursday, Jul 06, 2017 - 03:26 PM (IST)

ਨਵੀਂ ਦਿੱਲੀ—ਜੀ. ਐਸ. ਟੀ. ਦੇ ਕਾਰਨ ਕੁਝ ਚੀਜ਼ਾਂ ਦੀਆਂ ਕੀਮਤਾਂ ਵੱਧ ਸਕਦੀਆਂ ਹਨ ਇਹ ਕਹਿਣਾ ਹੈ ਕਿ ਯੋਗ ਗੁਰੂ ਬਾਬਾ ਰਾਮਦੇਵ ਦਾ। ਬਾਬਾ ਰਾਮਦੇਵ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਰਕਾਰ ਨੂੰ ਆਯੁਰਵੈਦਿਕ ਅਤੇ ਘਿਓ ਉੱਤੇ ਟੈਕਸ ਘੱਟ ਕਰਨ ਦੀ ਮੰਗ ਕੀਤੀ ਹੈ। ਬਾਬਾ ਰਾਮਦੇਵ ਦਾ ਮੰਨਣਾ ਹੈ ਕਿ ਜੀ.ਐਸ.ਟੀ. ਦੇਸ਼ ਲਈ ਚੰਗੀ ਟੈਕਸ ਵਿਵਸਥਾ ਹੈ। ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਕੁਝ ਚੀਜ਼ਾਂ ਉੱਤੇ ਟੈਕਸ ਦੇ ਬਾਰੇ ਵਿਚ ਦੁਬਾਰਾ ਵਿਚਾਰ ਕਰਨ ਨੂੰ ਕਿਹਾ ਹੈ। ਬਾਬਾ ਰਾਮਦੇਵ ਮੁਤਾਬਕ ਜੀ.ਐਸ.ਟੀ. ਲਾਗੂ ਹੋਣ ਤੋਂ ਬਾਅਦ ਸ਼ੁਰੂ ਵਿਚ ਥੋੜ੍ਹੀ ਪ੍ਰੇਸ਼ਾਨੀ ਹੋਵੇਗੀ ਪਰ ਅੱਗੇ ਹਾਲਾਤ ਆਮ ਹੋ ਜਾਣਗੇ।