ਰੇਲਵੇ ਤੇ ਹਵਾਈ ਸੰਪਰਕ ਵਧਾਉਣ ਦੀਆਂ ਤਿਆਰੀਆਂ ਸ਼ੁਰੂ, ਰੇਲ ਲਾਈਨ ਨਾਲ ਜੂੜਨਗੇ ਇਹ ਹਵਾਈ ਅੱਡੇ

10/03/2023 5:22:00 PM

ਨਵੀਂ ਦਿੱਲੀ - ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਰੇਲ ਮੰਤਰਾਲੇ ਨੇ ਪ੍ਰਧਾਨ ਮੰਤਰੀ ਗਤੀਸ਼ਕਤੀ ਯੋਜਨਾ ਦੇ ਤਹਿਤ ਇੱਕ ਸਾਂਝੀ ਪਹਿਲਕਦਮੀ ਲਈ ਸਾਂਝੇਦਾਰੀ ਕੀਤੀ ਹੈ। ਇਸਦਾ ਉਦੇਸ਼ ਤਿੰਨ ਮਹੱਤਵਪੂਰਨ ਨਿਰਮਾਣ ਅਧੀਨ ਹਵਾਈ ਅੱਡਿਆਂ - ਨੋਇਡਾ, ਨਵੀਂ ਮੁੰਬਈ ਅਤੇ ਧੋਲੇਰਾ ਨੂੰ ਰੇਲ ਟ੍ਰਾਂਸਪੋਰਟ ਸੰਪਰਕ ਪ੍ਰਦਾਨ ਕਰਨਾ ਹੈ।

ਇਹ ਵੀ ਪੜ੍ਹੋ : ਗਾਹਕਾਂ ਲਈ ਖ਼ੁਸ਼ਖ਼ਬਰੀ: ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ

ਸੂਤਰਾਂ ਅਨੁਸਾਰ ਨੋਇਡਾ ਹਵਾਈ ਅੱਡੇ ਨੂੰ ਜੋੜਨ ਲਈ ਦਿੱਲੀ-ਵਾਰਾਨਸੀ ਹਾਈ-ਸਪੀਡ ਰੇਲ ਪ੍ਰਾਜੈਕਟ ਦੇ ਦਿੱਲੀ-ਜੇਵਾਰ ਸੈਕਸ਼ਨ 'ਤੇ ਕੰਮ ਨੂੰ ਤੇਜ਼ ਕਰਨ ਦੀ ਯੋਜਨਾ ਕੀਤੀ ਜਾ ਰਹੀ ਹੈ। ਇਸ ਪਹਿਲਕਦਮੀ ਵਿੱਚ ਸਾਲ 2024 ਦੇ ਦਸੰਬਰ ਮਹੀਨੇ ਤੱਕ ਨਵੀਂ ਮੁੰਬਈ ਹਵਾਈ ਅੱਡੇ ਦੇ ਅਧੀਨ ਇੱਕ ਰੇਲਵੇ ਸਟੇਸ਼ਨ ਬਣਾਉਣਾ, ਟ੍ਰੈਕ ਵਿਛਾਉਣਾ ਅਤੇ ਢੋਲੇਰਾ ਹਵਾਈ ਅੱਡੇ ਦੇ ਨੇੜੇ ਰੇਲਵੇ ਲਾਈਨ ਵਿਛਾਉਣਾ ਅਤੇ ਇੱਕ ਸਟੇਸ਼ਨ ਬਣਾਉਣਾ ਸ਼ਾਮਲ ਹੈ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਪਿਛਲੇ ਕਾਫ਼ੀ ਸਮੇਂ ਤੋਂ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਲਈ ਮਿਲ ਕੇ ਕੰਮ ਕਰ ਰਹੇ ਹਨ। ਇਸ ਮਾਮਲੇ ਦੇ ਸਬੰਧ ਵਿੱਚ ਉਹਨਾਂ ਨੇ ਇਕ ਪੱਤਰ ਲਿਖਿਆ, ਜਿਸ 'ਚ ਉਕਤ ਹਵਾਈ ਅੱਡਿਆਂ ਨੂੰ ਰੇਲ ਨਾਲ ਜੋੜਨ ਦੀ ਬੇਨਤੀ ਕੀਤੀ। ਪਿਛਲੇ ਮਹੀਨੇ ਸਿੰਧੀਆ ਨੇ ਵੈਸ਼ਨਵ ਨੂੰ ਇਕ ਹੋਰ ਪੱਤਰ ਲਿਖ ਕੇ ਉਸ ਨੂੰ ਪ੍ਰਾਜੈਕਟ ਦੀ ਸਮਾਂ-ਸੀਮਾ ਬਾਰੇ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਸੀ।

ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ

ਦੱਸ ਦੇਈਏ ਕਿ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਾਲਾਨਾ 9 ਕਰੋੜ ਯਾਤਰੀਆਂ ਦਾ ਆਉਣਾ-ਜਾਣਾ ਹੋਵੇਗਾ। ਇਸੇ ਕਰਕੇ ਇਸ ਕੰਮ ਨੂੰ ਦਸੰਬਰ 2024 ਤੱਕ ਪੂਰਾ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ। ਨਵੀਂ ਮੁੰਬਈ ਦੇ ਨਾਲ-ਨਾਲ ਜੇਵਰ ਅਤੇ ਧੋਲੇਰਾ ਪ੍ਰਾਜੈਕਟਾਂ 'ਤੇ ਵੀ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਕੀ ਹੈ। ਅਗਲੇ ਸਾਲ ਦਸੰਬਰ ਵਿੱਚ ਪਹਿਲੇ ਪੜਾਅ ਦੇ ਪੂਰਾ ਹੋਣ ਤੋਂ ਬਾਅਦ ਨੋਇਡਾ ਹਵਾਈ ਅੱਡੇ ਦੀ ਸਾਲਾਨਾ ਸਮਰੱਥਾ 1.2 ਕਰੋੜ ਯਾਤਰੀਆਂ ਦੀ ਆਵਾਜਾਈ ਦੀ ਹੋਵੇਗੀ। ਇਸ ਦੇ ਸਾਰੇ ਚਾਰ ਪੜਾਅ ਪੂਰੇ ਹੋਣ ਤੋਂ ਬਾਅਦ, ਕੁੱਲ ਸਮਰੱਥਾ 7 ਕਰੋੜ ਯਾਤਰੀਆਂ ਦੀ ਹੋ ਜਾਵੇਗੀ।

ਇਹ ਵੀ ਪੜ੍ਹੋ : ਘਰੇਲੂ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵਾਧੇ ਮਗਰੋਂ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਸਰਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur