ਪ੍ਰੇਮਜੀ ਨੇ ਵਿਪਰੋ ਦੇ 480 ਕਰੋੜ ਰੁਪਏ ਦੇ ਸ਼ੇਅਰ ਆਪਣੇ ਪੁੱਤਰਾਂ ਨੂੰ ਤੋਹਫੇ ਵਜੋਂ ਦਿੱਤੇ

01/25/2024 1:45:56 PM

ਨਵੀਂ ਦਿੱਲੀ (ਭਾਸ਼ਾ) - ਵਿਪਰੋ ਦੇ ਸੰਸਥਾਪਕ ਅਜ਼ੀਮ ਪ੍ਰੇਮਜੀ ਨੇ ਵਿਪਰੋ ਦੇ 1.02 ਕਰੋੜ ਇਕੁਇਟੀ ਸ਼ੇਅਰ ਆਪਣੇ ਦੋ ਪੁੱਤਰਾਂ ਰਿਸ਼ਾਦ ਪ੍ਰੇਮਜੀ ਅਤੇ ਤਾਰਿਕ ਪ੍ਰੇਮਜੀ ਨੂੰ "ਤੋਹਫ਼ੇ" ਵਜੋਂ ਤਬਦੀਲ ਕਰ ਦਿੱਤੇ ਹਨ। ਕੰਪਨੀ ਨੇ ਇਹ ਜਾਣਕਾਰੀ ਸ਼ੇਅਰ ਬਾਜ਼ਾਰ ਨੂੰ ਦਿੱਤੀ। ਵਿਪਰੋ ਦੇ ਸ਼ੇਅਰ ਦੀ ਕੀਮਤ ਫਿਲਹਾਲ 472.9 ਰੁਪਏ ਪ੍ਰਤੀ ਸ਼ੇਅਰ ਹੈ। ਇਸ ਮਾਮਲੇ 'ਚ ਟਰਾਂਸਫਰ ਕੀਤੇ ਸ਼ੇਅਰਾਂ ਦੀ ਕੀਮਤ 483 ਕਰੋੜ ਰੁਪਏ ਬਣਦੀ ਹੈ। 

ਇਹ ਵੀ ਪੜ੍ਹੋ :   ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਹੁਣ ਇੱਕੋ ਟ੍ਰੇਨ 'ਚ  ਕਰ ਸਕੋਗੇ ਵੈਸ਼ਨੋ ਦੇਵੀ ਅਤੇ ਰਾਮ ਮੰਦਰ ਦੇ ਦਰਸ਼ਨ, ਜਾਣੋ ਸ਼ਡਿਊਲ

ਤਕਨੀਕੀ ਦਿੱਗਜ ਅਜ਼ੀਮ ਪ੍ਰੇਮਜੀ ਦਾ ਪੁੱਤਰ ਰਿਸ਼ਾਦ ਪ੍ਰੇਮਜੀ ਵਰਤਮਾਨ ਵਿੱਚ ਵਿਪਰੋ ਦਾ ਕਾਰਜਕਾਰੀ ਚੇਅਰਮੈਨ ਅਤੇ ਆਈਟੀ ਉਦਯੋਗ ਦਾ ਇੱਕ ਪ੍ਰਮੁੱਖ ਚਿਹਰਾ ਹੈ। ਵਿਪਰੋ ਨੇ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਮੁਤਾਬਕ, ''ਮੈਂ ਅਜ਼ੀਮ ਐੱਚ. ਪ੍ਰੇਮਜੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਵਿਪਰੋ ਲਿਮਟਿਡ 'ਚ ਮੇਰੇ 1,02,30,180 ਸ਼ੇਅਰ ਹਨ, ਜੋ ਕੰਪਨੀ ਦੀ ਕੁੱਲ ਸ਼ੇਅਰ ਪੂੰਜੀ ਦਾ 0.20 ਫੀਸਦੀ ਹਨ। ਇਨ੍ਹਾਂ ਸ਼ੇਅਰਾਂ ਨੂੰ ਰਿਸ਼ਾਦ ਪ੍ਰੇਮਜੀ ਅਤੇ ਤਾਰਿਕ ਅਜ਼ੀਮ ਪ੍ਰੇਮਜੀ ਨੂੰ ਤੋਹਫ਼ੇ ਵਜੋਂ ਤਬਦੀਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ :    ਅੰਬਾਨੀ ਤੋਂ ਲੈ ਕੇ ਅਡਾਨੀ ਤੱਕ ਜਾਣੋ ਕਿਹੜੇ ਕਾਰੋਬਾਰੀ ਨੇ 'ਰਾਮ ਮੰਦਰ' ਲਈ ਦਿੱਤੀ ਕਿੰਨੀ ਦਾਨ ਭੇਟਾ

ਹਾਲਾਂਕਿ, ਇਸ ਲੈਣ-ਦੇਣ ਦੇ ਨਤੀਜੇ ਵਜੋਂ ਕੰਪਨੀ ਵਿੱਚ ਸਮੁੱਚੀ ਪ੍ਰਮੋਟਰ ਅਤੇ ਪ੍ਰਮੋਟਰ ਸਮੂਹ ਦੀ ਹਿੱਸੇਦਾਰੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਪ੍ਰਸਤਾਵਿਤ ਲੈਣ-ਦੇਣ ਤੋਂ ਬਾਅਦ ਉਹੀ ਰਹੇਗਾ। ਵਿਪਰੋ ਵੱਲੋਂ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਇੱਕ ਵੱਖਰੀ ਜਾਣਕਾਰੀ ਵਿੱਚ ਰਿਸ਼ਾਦ ਪ੍ਰੇਮਜੀ ਨੇ ਕਿਹਾ ਕਿ ਵਿਪਰੋ ਲਿਮਟਿਡ ਦੇ 51,15,090 ਇਕਵਿਟੀ ਸ਼ੇਅਰ ਅਜ਼ੀਮ ਪ੍ਰੇਮਜੀ ਤੋਂ ਤੋਹਫ਼ੇ ਵਜੋਂ ਪ੍ਰਾਪਤ ਹੋਏ ਹਨ। ਤਾਰਿਕ ਅਜ਼ੀਮ ਪ੍ਰੇਮਜੀ ਨੇ ਅਜ਼ੀਮ ਪ੍ਰੇਮਜੀ ਤੋਂ ਤੋਹਫੇ ਵਜੋਂ 51,15,090 ਸ਼ੇਅਰ ਪ੍ਰਾਪਤ ਕਰਨ ਦੀ ਵੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ :   Bank Holidays: ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਲਗਾਤਾਰ 3 ਦਿਨ ਬੰਦ ਰਹਿਣ ਵਾਲੇ ਹਨ ਬੈਂਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur