ਪੀ. ਪੀ. ਐੱਫ. ਐਕਟ ਹੋਵੇਗਾ ਖਤਮ, ਫਿਰ ਵੀ ਮਿਲੇਗੀ ਟੈਕਸ ਛੋਟ

02/11/2018 11:22:33 AM

ਨਵੀਂ ਦਿੱਲੀ— ਸਰਕਾਰ ਨੇ ਬਜਟ ਵਿੱਚ ਪੀ. ਪੀ. ਐੱਫ. ਐਕਟ ਖਤਮ ਕਰਨ ਦਾ ਐਲਾਨ ਭਾਵੇਂ ਹੀ ਕਰ ਦਿੱਤਾ ਹੋਵੇ ਪਰ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪੀ. ਪੀ. ਐੱਫ. 'ਤੇ ਮਿਲ ਰਹੀਆਂ ਸੁਵਿਧਾਵਾਂ ਅੱਗੇ ਵੀ ਜਾਰੀ ਰਹਿਣਗੀਆਂ।ਇਸ ਦੇ ਨਾਲ ਹੀ ਕਰਜ਼ ਜਾਂ ਦੂਜੀ ਦੇਣਦਾਰੀ ਦੀ ਵਸੂਲੀ ਲਈ ਬੈਂਕ ਵੀ ਪੀ. ਪੀ. ਐੱਫ. ਦੀ ਰਕਮ ਜ਼ਬਤ ਨਹੀਂ ਕਰ ਸਕਣਗੇ।

ਦੱਸਣਯੋਗ ਹੈ ਕਿ ਜਨਤਕ ਭਵਿੱਖ ਫੰਡ ਯਾਨੀ ਪੀ. ਪੀ. ਐੱਫ. ਐਕਟ ਖਤਮ ਕਰਨ ਦਾ ਐਲਾਨ ਬਜਟ ਵਿੱਚ ਕੀਤਾ ਗਿਆ ਸੀ।ਪੀ. ਪੀ. ਐੱਫ. ਐਕਟ 1968 ਨੂੰ ਸਰਕਾਰ ਖਤਮ ਕਰੇਗੀ।ਸਰਕਾਰ ਪੀ. ਪੀ. ਐੱਫ. ਐਕਟ ਨੂੰ ਹੁਣ ਸਰਕਾਰੀ ਬਚਤ ਬੈਂਕ ਐਕਟ ਤੋਂ ਰੈਗੂਲੇਟ ਕਰੇਗੀ।ਹਾਲਾਂਕਿ ਪੀ. ਪੀ. ਐੱਫ. ਤਹਿਤ ਮਿਲਣ ਵਾਲੀ ਟੈਕਸ ਛੋਟ ਜਾਰੀ ਰਹੇਗੀ, ਯਾਨੀ ਆਮਦਨ ਟੈਕਸ ਦੀ ਧਾਰਾ 80ਸੀ ਤਹਿਤ ਮਿਲਣ ਵਾਲੀ ਟੈਕਸ ਛੋਟ ਜਾਰੀ ਰਹੇਗੀ ਅਤੇ ਆਮਦਨ ਟੈਕਸ ਦੀ ਧਾਰਾ 10(15) ਤਹਿਤ ਵੀ ਟੈਕਸ ਛੋਟ ਜਾਰੀ ਰਹੇਗੀ।ਅਦਾਲਤ ਦੇ ਹੁਕਮ ਜ਼ਰੀਏ ਪੀ. ਪੀ. ਐੱਫ. ਦਾ ਪੈਸਾ ਜ਼ਬਤ ਨਹੀਂ ਹੋਵੇਗਾ।ਸਰਕਾਰੀ ਬਚਤ ਬੈਂਕ ਐਕਟ ਤਹਿਤ ਆਉਣ ਦੇ ਬਾਵਜੂਦ ਤੁਹਾਡੇ ਪੀ. ਪੀ. ਐੱਫ. ਦਾ ਪੈਸਾ ਸੁਰੱਖਿਅਤ ਰਹੇਗਾ।


Related News