ਬਿਜਲੀ ਮੰਤਰੀ RK ਸਿੰਘ ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੱਲੋਂ ਕੋਲੇ ਦੀ ਢੋਆ-ਢੁਆਈ ਬਾਰੇ ਚਰਚਾ

04/25/2022 10:49:48 PM

ਨਵੀਂ ਦਿੱਲੀ (ਭਾਸ਼ਾ)-ਕੇਂਦਰੀ ਬਿਜਲੀ ਮੰਤਰੀ ਆਰ. ਕੇ. ਸਿੰਘ ਨੇ ਦੇਸ਼ ’ਚ ਬਿਜਲੀ ਦੀ ਵਧਦੀ ਮੰਗ ਦਰਮਿਆਨ ਸੋਮਵਾਰ ਨੂੰ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਹ ਮੀਟਿੰਗ ਰੇਲ ​​ਮੰਤਰੀ ਨਾਲ ਤਾਪ ਬਿਜਲੀ ਘਰਾਂ ਨੂੰ ਕੋਲੇ ਦੀ ਸਪਲਾਈ ਵਧਾਉਣ ਦੇ ਮਕਸਦ ਨਾਲ ਰੈਕ ਦੀ ਹੋਰ ਉਪਲੱਬਧਤਾ ਸਬੰਧੀ ਕੀਤੀ। ਥਰਮਲ ਪਾਵਰ ਪਲਾਂਟ, ਖਾਸ ਤੌਰ ’ਤੇ ਕੋਲੇ ਦੀਆਂ ਖਾਨਾਂ ਤੋਂ ਦੂਰ ਸਥਿਤ ਕੋਲੇ ਦੇ ਘੱਟ ਭੰਡਾਰ ਨਾਲ ਜੂਝ ਰਹੇ ਹਨ। ਇਸ ਦੇ ਨਾਲ ਹੀ ਤਾਪਮਾਨ ਵਧਣ ਕਾਰਨ ਬਿਜਲੀ ਦੀ ਮੰਗ ਵੀ ਵਧ ਗਈ ਹੈ। ਬਿਜਲੀ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਆਰ. ਕੇ. ਸਿੰਘ ਅਤੇ ਵੈਸ਼ਨਵ ਨੇ ਬਿਜਲੀ ਦੀ ਵਧਦੀ ਮੰਗ ਨਾਲ ਨਜਿੱਠਣ ਲਈ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੀਆਂ ਰਣਨੀਤੀਆਂ ’ਤੇ ਚਰਚਾ ਕਰਨ ਲਈ ਇਕ ਮੀਟਿੰਗ ਕੀਤੀ। ਇਸ ਦੌਰਾਨ ਬਿਜਲੀ ਮੰਤਰਾਲੇ ਦੇ ਸਕੱਤਰ ਅਲੋਕ ਕੁਮਾਰ, ਕੋਲਾ ਮੰਤਰਾਲੇ ਦੇ ਸਕੱਤਰ ਏ. ਕੇ. ਜੈਨ ਸਮੇਤ ਕਈ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Manoj

This news is Content Editor Manoj